ਗੱਡੀ ਖੱਡ ’ਚ ਡਿੱਗਣ ਨਾਲ 7 ਦੀ ਮੌਤ, 24 ਜਖ਼ਮੀ

Nepal News

ਨੈਨੀਤਾਲ (ਏਜੰਸੀ)। ਐਤਵਾਰ ਦੇਰ ਸ਼ਾਮ ਹਰਿਆਣਾ ਦੇ ਹਿਸਾਰ ਤੋਂ ਨੈਨੀਤਾਲ ਦੀ ਯਾਤਰਾ ਕਰਨ ਆਏ ਯਾਤਰੀਆਂ ਦੀ ਗੱਡੀ ਦੇ ਖਾਈ ਵਿੱਚ ਡਿੱਗ ਜਾਣ ਕਾਰਨ ਸੱਤ ਦੀ ਮੌਤ ਹੋ ਗਈ ਜਦਕਿ 24 ਲੋਕ ਜਖਮੀ ਹੋ ਗਏ। ਜਖਮੀਆਂ ਨੂੰ ਹਲਦਵਾਨੀ ਦੇ ਸੁਸ਼ੀਲਾ ਤਿਵਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਨੈਨੀਤਾਲ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਪੀਐਨ ਮੀਨਾ ਦੇ ਅਨੁਸਾਰ, ਹਿਸਾਰ, ਹਰਿਆਣਾ ਤੋਂ ਯਾਤਰੀਆਂ ਦਾ ਇੱਕ ਸਮੂਹ ਕੁਝ ਦਿਨ ਪਹਿਲਾਂ ਨੈਨੀਤਾਲ ਦਾ ਦੌਰਾ ਕਰਨ ਆਇਆ ਸੀ। ਯਾਤਰੀਆਂ ਦਾ ਸਮੂਹ ਅੱਜ ਦੇਰ ਸ਼ਾਮ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਗੱਡੀ ਨੈਨੀਤਾਲ-ਕਾਲਾਧੁੰਗੀ ਰੋਡ ’ਤੇ ਘਾਟਗੜ੍ਹ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਡੂੰਘੀ ਖਾਈ ’ਚ ਜਾ ਡਿੱਗੀ। ਗੱਡੀ ਵਿੱਚ 31 ਜਣੇ ਸਵਾਰ ਸਨ। (Nainital News)

ਇਸ ਹਾਦਸੇ ਵਿੱਚ ਸੱਤ ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਡਰਾਈਵਰ ਸਮੇਤ ਪੰਜ ਔਰਤਾਂ ਅਤੇ ਇੱਕ ਬੱਚਾ ਸ਼ਾਮਲ ਹੈ। ਸਾਰੇ ਜਖਮੀਆਂ ਨੂੰ ਖੱਡ ’ਚੋਂ ਕੱਢ ਕੇ ਸੁਸ਼ੀਲਾ ਤਿਵਾਰੀ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਸੂਚਨਾ ਹੋਰ ਡਰਾਈਵਰਾਂ ਨੇ ਪੁਲਿਸ ਨੂੰ ਦਿੱਤੀ। ਤੁਰੰਤ ਨੈਨੀਤਾਲ, ਸਟੇਟ ਡਿਜਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.) ਕਾਲਾਧੁੰਗੀ ਪੁਲਸ ਸਟੇਸਨ ਅਤੇ ਹਲਦਵਾਨੀ ਪੁਲਿਸ ਨੂੰ ਮੌਕੇ ’ਤੇ ਭੇਜਿਆ ਗਿਆ। ਐਸਐਸਪੀ ਮੀਨਾ ਨੇ ਖੁਦ ਮੌਕੇ ’ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਚਲਾਇਆ। ਹਨੇ੍ਹਰਾ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਕੁਝ ਮੁਸ਼ਕਲਾਂ ਆਈਆਂ। (Nainital News)

ਇਹ ਵੀ ਪੜ੍ਹੋ : ਜਦੋਂ ਸਰੀਰ ’ਚ ਦਿਖਾਈ ਦੇਣ ਇਹ ਲੱਛਣ ਤਾਂ ਸਮਝ ਜਾਓ ਸਰੀਰ ’ਚ ਹੈ ਪਾਣੀ ਦੀ ਕਮੀ

ਪੁਲਿਸ ਨੇ ਜਨਰੇਟਰਾਂ ਦਾ ਪ੍ਰਬੰਧ ਕੀਤਾ ਅਤੇ ਰਾਹਤ ਅਤੇ ਬਚਾਅ ਕਾਰਜ ਚਲਾਏ। ਇਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਜਖਮੀਆਂ ਅਤੇ ਲਾਸ਼ਾਂ ਨੂੰ ਖੱਡ ’ਚੋਂ ਬਾਹਰ ਕੱਢਿਆ ਜਾ ਸਕਿਆ। ਮਿ੍ਰਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ, ਜਦਕਿ ਜ਼ਿਆਦਾਤਰ ਜਖ਼ਮੀ ਹਿਸਾਰ ਦੇ ਰਹਿਣ ਵਾਲੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਵੰਦਨਾ ਵੀ ਸੁਸ਼ੀਲਾ ਤਿਵਾੜੀ ਹਸਪਤਾਲ ਪਹੁੰਚ ਕੇ ਜਖਮੀਆਂ ਦਾ ਹਾਲ-ਚਾਲ ਜਾਣਨ ਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।