ਵਿਰੋਧੀ ਧਿਰਾਂ ਦੇ ਆਗੂਆਂ ਨੇ ਚੰਦਰਬਾਬੂ ਨਾਇਡੂ ਦੇ ਪੱਖ ‘ਚ ਦਿਖਾਈ ਇਕਜੁਟਤਾ
ਨਵੀਂ ਦਿੱਲੀ | ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਨਾ ਦਿੱਤੇ ਜਾਣ ਸਬੰਧੀ ਮੁੱਖ ਮੰਤਰੀ ਤੇ ਤੇਲੁਗੁ ਦੇਸ਼ਮ ਪਾਰਟੀ (ਤੇਦਪਾ) ਮੁਖੀ ਐਨ. ਚੰਦਰ ਬਾਬੂ ਨਾਇਡੂ ਦੀ ਮੋਦੀ ਸਰਕਾਰ ਖਿਲਾਫ਼ ਅੱਜ ਇੱਕ ਰੋਜ਼ਾ ਭੁੱਖ ਹੜਤਾਲ ਸ਼ੁਰੂ ਹੋ ਗਈ ਹੈ ਨਾਇਡੂ ਨੇ ਸਵੇਰੇ ਰਾਜਘਾਟ ‘ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਆਪਣਾ ‘ਧਰਮ ਪੋਰਤਾ ਦੀਕਸ਼ਾਂਤ’ ਧਰਨਾ ਸ਼ੁਰੂ ਕੀਤਾ
ਨਾਇਡੂ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੁੱਛਿਆ ਕਿ ਜਦੋਂ ਆਂਧਰਾ ਪ੍ਰਦੇਸ਼ ਸਰਕਾਰ ਕੇਂਦਰ ਖਿਲਾਫ਼ ਪ੍ਰਦਰਸ਼ਨ ਕਰਨ ਲਈ ਦਿੱਲੀ ਆਉਣ ਵਾਲੀ ਸੀ, ਤਾਂ ਇੱਕ ਦਿਨ ਪਹਿਲਾਂ ਮੋਦੀ ਗੁੰਦੂਰ ਕਿਉਂ ਗਏ ਸਨ, ਉਨ੍ਹਾਂ ਕਿਹਾ, ‘ਮੈਂ ਕੇਂਦਰ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਨੂੰ ਵਿਅਕਤੀਗਤ ਹਮਲਾ ਕਰਨਾ ਬੰਦ ਕਰਨ ਦੀ ਚਿਤਾਵਨੀ ਦੇ ਰਿਹਾ ਹਾਂ
ਇਹ ਪ੍ਰਦਰਸ਼ਨ ਆਂਧਰਾ ਪ੍ਰਦੇਸ਼ ਦੇ ਲੋਕਾਂ ਦੇ ਆਤਮ ਸਨਮਾਨ ਨਾਲ ਜੁੜਿਆ ਹੋਇਆ ਹੈ ਜਦੋਂ ਸਾਡੇ ਆਤਮ ਸਨਮਾਨ ‘ਤੇ ਹਮਲੇ ਹੋਣਗੇ ਤਾਂ ਅਸੀਂ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ’
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕਰੋਗੇ ਤਾਂ ਸਾਨੂੰ ਪਤਾ ਹੈ ਕਿ ਉਸ ਨੂੰ ਕਿਵੇਂ ਪੂਰਾ ਕਰਵਾਇਆ ਜਾ ਸਕਦਾ ਹੈ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।