1000 scheme for ladies in punjab: ਨਾਇਬ ਸੈਣੀ ਦੀ ‘ਆਪ’ ’ਤੇ ਟਿੱਪਣੀ, ਮਹਿਲਾਵਾਂ ਤੋਂ ਝੂਠ ਬੋਲ ਕੇ ਲਈ ਵੋਟ, ਨਹੀਂ ਦਿੱਤੇ 1100 ਰੁਪਏ

1000 scheme for ladies in punjab
1000 scheme for ladies in punjab: ਨਾਇਬ ਸੈਣੀ ਦੀ ‘ਆਪ’ ’ਤੇ ਟਿੱਪਣੀ, ਮਹਿਲਾਵਾਂ ਤੋਂ ਝੂਠ ਬੋਲ ਕੇ ਲਈ ਵੋਟ, ਨਹੀਂ ਦਿੱਤੇ 1100 ਰੁਪਏ

1000 scheme for ladies in punjab: ਹਰਿਆਣਾ ਨੇ ਪਹਿਲੇ ਸਾਲ ਕੀਤਾ ਵਾਅਦਾ ਪੂਰਾ, ਅੱਜ ਜਾਰੀ ਹੋ ਚੁੱਕੇ ਹਨ 2100 ਰੁਪਏ : ਨਾਇਬ ਸੈਣੀ

  • ਕਿਹਾ, ਸਿਰਫ਼ ਵੋਟਾਂ ਲੈਣ ਤੱਕ ਹੀ ਸੀਮਤ ਰਹੀ ਐ ਆਮ ਆਦਮੀ ਪਾਰਟੀ ਦੀ ਸਰਕਾਰ

1000 scheme for ladies in punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਲਖ਼ ਟਿੱਪਣੀ ਕਰਦੇ ਹੋਏ ਸਿਰਫ਼ ਵੋਟਾਂ ਲੈਣ ਲਈ ਮਹਿਲਾਵਾਂ ਨੂੰ ਝੂਠ ਬੋਲਣ ਵਾਲੀ ਸਰਕਾਰ ਐਲਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ 4 ਸਾਲ ਦੇ ਕਾਰਜਕਾਲ ਵਿੱਚ ਇਹ ਵਾਅਦਾ ਹੀ ਪੂਰਾ ਨਹੀਂ ਕੀਤਾ ਹੈ ਅਤੇ ਪੰਜਾਬ ਦੀਆਂ ਮਹਿਲਾਵਾਂ 1100 ਰੁਪਏ ਦੀ ਹੁਣ ਤੱਕ ਉਡੀਕ ਕਰ ਰਹੀਆਂ ਹਨ। ਸ੍ਰੀ ਸੈਣੀ ਚੰਡੀਗੜ੍ਹ ਵਿਖੇ ਹਰਿਆਣਾ ਦਿਵਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰਾਂ ਵੱਲੋਂ ਜਦੋਂ ਵਾਅਦੇ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਪੂਰਾ ਕਰਨਾ ਵੀ ਉਨ੍ਹਾਂ ਦਾ ਹੀ ਫਰਜ਼ ਹੁੰਦਾ ਹੈ, ਜਦੋਂ ਕਿ ਭਾਜਪਾ ਤੋਂ ਇਲਾਵਾ ਕੋਈ ਵੀ ਇਹੋ-ਜਿਹਾ ਕੰਮ ਨਹੀਂ ਕਰ ਰਿਹਾ ਹੈ।  ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨੂੰ 2100 ਰੁਪਏ ਦੇਣ ਦਾ ਐਲਾਨ ਕੀਤਾ ਸੀ ਤਾਂ ਭਾਜਪਾ ਨੇ ਆਪਣੀ ਮੌਜ਼ੂਦਾ ਸਰਕਾਰ ਦੇ ਪਹਿਲੇ ਸਾਲ ਹੀ ਮਹਿਲਾਵਾਂ ਨੂੰ 2100 ਰੁਪਏ ਦੇ ਦਿੱਤਾ ਗਿਆ ਹੈ।

1000 scheme for ladies in punjab

ਅੱਜ ਹਰਿਆਣਾ ਦਿਵਸ ਦੇ ਮੌਕੇ 5 ਲੱਖ 22 ਹਜ਼ਾਰ 162 ਮਹਿਲਾਵਾਂ ਨੂੰ 2100 ਰੁਪਏ ਲੈਣ ਦਾ ਹੱਕਦਾਰ ਮੰਨਦੇ ਹੋਏ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਭੇਜਣੇ ਵੀ ਸ਼ੁਰੂ ਕਰ ਦਿੱਤੇ ਗਏ ਹਨ ਜਦੋਂ ਕਿ ਹਰਿਆਣਾ ਦੇ ਗੁਆਂਢੀ ਸੂਬੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕਾਰਜਕਾਲ ਦੇ ਆਖ਼ਰੀ ਸਾਲ ਵਿੱਚ ਜਾ ਰਹੀ ਹੈ ਪਰ ਹੁਣ ਤੱਕ ਵੀ ਪੰਜਾਬ ਦੀ ਮਹਿਲਾਵਾਂ ਨੂੰ 1100 ਰੁਪਏ ਨਹੀਂ ਮਿਲੇ ਹਨ।

Read Also : ਪੰਜਾਬ ਦੀਆਂ ਕਿਹੜੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ?

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਸਿਰਫ਼ ਵਾਅਦਾ ਹੀ ਕੀਤਾ ਗਿਆ ਹੈ, ਜਦੋਂ ਕਿ ਹਰਿਆਣਾ ਵਿੱਚ ਸਿਰਫ਼ ਵਾਅਦੇ ਹੀ ਨਹੀਂ ਕੀਤੇ ਜਾਂਦੇ ਹਨ, ਸਗੋਂ ਉਨ੍ਹਾਂ ਨੂੰ ਪੂਰਾ ਵੀ ਕੀਤਾ ਜਾਂਦਾ ਹੈ। ਇੱਥੇ ਦੱਸਣਯੋਗ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੀ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਮੌਜ਼ੂਦਾ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਪੈਸੇ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ ਤਾਂ ਇਸ ਨਾਲ ਹੀ ਬੀਤੇ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਮਹਿਲਾਵਾਂ ਨੂੰ ਜੇਕਰ 1000 ਰੁਪਏ ਦੇਣ ਵਿੱਚ ਦੇਰੀ ਹੋ ਗਈ ਹੈ ਤਾਂ ਹੁਣ ਪੰਜਾਬ ਸਰਕਾਰ ਵੱਲੋਂ 1100 ਰੁਪਏ ਦਿੱਤੇ ਜਾਣਗੇ।