ਕੁਰੂਕਸ਼ੇਤਰ (ਸੱਚ ਕਹੂੰ ਨਿਊਜ਼/ਦੇਵੀਲਾਲ ਬਰਨਾ)। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਮਨੋਹਰ ਲਾਲ ਨੂੰ ਹਟਾ ਕੇ ਨਾਇਬ ਸੈਣੀ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ। ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜੇਜੇਪੀ ਨਾਲ ਗਠਜੋੜ ਟੁੱਟ ਗਿਆ ਹੈ ਪਰ ਭਾਜਪਾ ਕੋਲ ਬਹੁਮਤ ਹੈ। ਸੂਬੇ ਦੇ 90 ਵਿਧਾਇਕਾਂ ’ਚੋਂ 41 ਵਿਧਾਇਕ ਭਾਜਪਾ ਦੇ ਨਾਲ ਹਨ, ਜਦਕਿ ਭਾਜਪਾ ਕੋਲ 6 ਆਜਾਦ ਤੇ ਇੱਕ ਹਲਕਾ ਵਿਧਾਇਕ ਦਾ ਵੀ ਸਮਰਥਨ ਹੈ। ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਦੇ 48 ਵਿਧਾਇਕ ਹਨ ਜਦਕਿ ਸਰਕਾਰ ਬਣਾਉਣ ਲਈ 46 ਵਿਧਾਇਕਾਂ ਦੀ ਲੋੜ ਹੈ। ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸੈਣੀ ਬਿਨਾਂ ਵਿਧਾਇਕ ਬਣੇ ਮੁੱਖ ਮੰਤਰੀ ਬਣ ਗਏ ਹਨ। ਅਜਿਹੇ ’ਚ ਨਿਯਮਾਂ ਮੁਤਾਬਕ ਉਹ 6 ਮਹੀਨੇ ਤੱਕ ਮੁੱਖ ਮੰਤਰੀ ਰਹਿ ਸਕਦੇ ਹਨ। ਵਿਧਾਨ ਸਭਾ ਦਾ ਕਾਰਜਕਾਲ 6 ਮਹੀਨਿਆਂ ਦੇ ਅੰਦਰ ਪੂਰਾ ਹੋ ਜਾਵੇਗਾ। (Haryana)
ਕੌਣ ਹਨ ਨਾਇਬ ਸੈਣੀ? | Haryana
ਨਾਇਬ ਸੈਣੀ ਅਕਤੂਬਰ 2023 ਤੋਂ ਹਰਿਆਣਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਹਨ। ਉਹ ਅੰਬਾਲਾ ਜ਼ਿਲ੍ਹੇ ਦੇ ਪਿੰਡ ਨਰਾਇਣਗੜ੍ਹ ਦਾ ਰਹਿਣ ਵਾਲੇ ਹਨ। 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਨਰਾਇਣਗੜ੍ਹ ਸੀਟ ਤੋਂ ਵਿਧਾਇਕ ਚੁਣੇ ਗਏ ਤੇ ਕੁਝ ਸਮੇਂ ਬਾਅਦ ਹਰਿਆਣਾ ਦੇ ਰਾਜ ਮੰਤਰੀ ਬਣੇ। 2019 ਵਿੱਚ ਉਹ ਕੁਰੂਕਸ਼ੇਤਰ ਸੀਟ ਤੋਂ ਲੋਕ ਸਭਾ ਸਾਂਸਦ ਦੇ ਰੂਪ ਵਿੱਚ ਸੰਸਦ ਪਹੁੰਚੇ। ਇਸ ਤੋਂ ਪਹਿਲਾਂ ਉਹ ਭਾਜਪਾ ਦੇ ਸੂਬਾ ਜਨਰਲ ਸਕੱਤਰ, ਜ਼ਿਲ੍ਹਾ ਜਨਰਲ ਸਕੱਤਰ, ਜ਼ਿਲ੍ਹਾ ਪ੍ਰਧਾਨ ਤੇ ਆਰਐਸਐਸ ਦੇ ਮੈਂਬਰ ਰਹਿ ਚੁੱਕੇ ਹਨ। ਸੈਣੀ ਦੇ ਪਰਿਵਾਰ ’ਚ ਉਨ੍ਹਾਂ ਦੀ ਮਾਤਾ ਕੁਲਵੰਤ ਕੌਰ, ਪਤਨੀ ਸੁਮਨ ਸੈਣੀ, ਬੇਟੀ ਵੰਸ਼ਿਕਾ ਤੇ ਬੇਟਾ ਅਨਿਕੇਤ ਸੈਣੀ ਹਨ। (Haryana)
ਆਪਣੇ ਵਿਰੋਧੀ ਨੂੰ 384591 ਵੋਟਾਂ ਨਾਲ ਹਰਾ ਕੇ ਬਣੇ ਸਨ ਸੰਸਦ ਮੈਂਬਰ | Haryana
2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਨਾਇਬ ਸਿੰਘ ਸੈਣੀ ਨੂੰ ਕੁਰੂਕਸ਼ੇਤਰ ’ਚ ਆਪਣਾ ਉਮੀਦਵਾਰ ਬਣਾਇਆ ਸੀ। ਇੱਥੋਂ ਉਹ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਨਿਰਮਲ ਸਿੰਘ ਨੂੰ 384591 ਵੋਟਾਂ ਨਾਲ ਹਰਾ ਕੇ ਸੰਸਦ ਮੈਂਬਰ ਚੁਣੇ ਗਏ। ਇਸ ਦੌਰਾਨ ਨਾਇਬ ਸੈਣੀ ਨੂੰ 6,86,588 ਵੋਟਾਂ ਮਿਲੀਆਂ ਸਨ। ਹਾਲਾਂਕਿ, ਨਾਇਬ ਸੈਣੀ ਨੂੰ ਆਪਣੇ ਗ੍ਰਹਿ ਹਲਕੇ ਨਰਾਇਣਗੜ੍ਹ ਵਿੱਚ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਭਾਜਪਾ ਨੇ ਸਾਲ 2022 ਵਿੱਚ ਹੋਈਆਂ ਪੰਚਾਇਤੀ ਚੋਣਾਂ ’ਚ ਅੰਬਾਲਾ ਜ਼ਿਲ੍ਹਾ ਪਰੀਸ਼ਦ ਵਾਰਡ 4 ਤੋਂ ਨਾਇਬ ਸੈਣੀ ਦੀ ਪਤਨੀ ਸੁਮਨ ਸੈਣੀ ਨੂੰ ਟਿਕਟ ਦਿੱਤੀ ਸੀ। ਸੈਣੀ ਨੇ ਆਪਣੀ ਪਤਨੀ ਲਈ ਜੋਰਦਾਰ ਪ੍ਰਚਾਰ ਕੀਤਾ ਪਰ ਸੁਮਨ ਸੈਣੀ ਹਾਰ ਗਏ।
Holi 2024 : ਹੋਲੀ ਤੇ ਚੰਦਰ ਗ੍ਰਹਿਣ ਇੱਕ ਹੀ ਦਿਨ, ਜਾਣੋ ਇਸ ਦਿਨ ਧਿਆਨ ਰੱਖਣ ਵਾਲੀਆਂ ਗੱਲਾਂ
ਕਰਨਾਲ ਤੋਂ ਲੋਕ ਸਭਾ ਚੋਣਾਂ ਲੜਨਗੇ ਮਨੋਹਰ ਲਾਲ | Haryana
ਕਿਆਸ ਲਾਏ ਜਾ ਰਹੇ ਹਨ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੂੰ ਕੇਂਦਰੀ ਲੀਡਰਸ਼ਿਪ ’ਚ ਸ਼ਾਮਲ ਕੀਤਾ ਜਾਵੇਗਾ। ਮਨੋਹਰ ਲਾਲ ਕਰਨਾਲ ਤੋਂ ਵਿਧਾਇਕ ਬਣ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਮਨੋਹਰ ਲਾਲ ਕਰਨਾਲ ਲੋਕ ਸਭਾ ਹਲਕੇ ਤੋਂ ਲੋਕ ਸਭਾ ਚੋਣ ਲੜਨਗੇ। (Haryana)
ਬਿਨਾਂ ਵਿਧਾਇਕ ਬਣੇ ਕੀ ਹਨ ਮੁੱਖ ਮੰਤਰੀ ਬਣਨ ਦੇ ਨਿਯਮ | Haryana
ਸੰਵਿਧਾਨ ਮੁਤਾਬਕ ਮੁੱਖ ਮੰਤਰੀ ਬਿਨਾਂ ਵਿਧਾਇਕ ਬਣੇ ਚੁਣਿਆ ਜਾ ਸਕਦਾ ਹੈ। ਸ਼ਰਤ ਇਹ ਹੈ ਕਿ ਅਗਲੇ 6 ਮਹੀਨਿਆਂ ਵਿੱਚ ਵਿਧਾਇਕ ਬਣਨਾ ਜਰੂਰੀ ਹੈ। ਭਾਰਤੀ ਇਤਿਹਾਸ ਅਨੁਸਾਰ ਜਦੋਂ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਹ ਲੋਕ ਸਭਾ ਸੀਟ ਹਾਰੇ ਸਨ। ਛੇ ਮਹੀਨਿਆਂ ਦੇ ਅੰਦਰ ਹੀ ਉਨ੍ਹਾਂ ਨੂੰ ਰਾਜ ਸਭਾ ਦੀ ਸੀਟ ਦਿੱਤੀ ਗਈ। ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਨੰਦੀਗ੍ਰਾਮ ਤੋਂ ਹਾਰ ਗਈ ਪਰ ਮੁੱਖ ਮੰਤਰੀ ਬਣ ਗਈ। ਸੰਵਿਧਾਨ ਮੁਤਾਬਕ ਬਹੁਮਤ ਵਾਲੀ ਪਾਰਟੀ ਕਿਸੇ ਨੂੰ ਵੀ ਆਪਣਾ ਨੇਤਾ ਚੁਣ ਸਕਦੀ ਹੈ ਪਰ ਉਸ ਨੂੰ ਛੇ ਮਹੀਨਿਆਂ ਦੇ ਅੰਦਰ ਸੀਟ ਜਿੱਤਣੀ ਪੈਂਦੀ ਹੈ। (Haryana)