ਇਨ੍ਹਾਂ ਦੋਵਾਂ ਨੇ ਅਪਰਾਧਾਂ ਨਾਲ ਲੜਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ
ਨੋਬਲ ਕਮੇਟੀ ਦੀ ਮੁਖੀ ਬੇਰਿਟ ਰੇਈਸ-ਐਂਡਰਸਨ ਨੇ ਕੀਤਾ ਐਲਾਨ
ਏਜੰਸੀ, ਸਟਾਕਹੋਮ
ਜੰਗ ‘ਚ ਹਥਿਆਰ ਵਜੋਂ ਵਰਤੇ ਜਾਣ ਵਾਲੇ ਜਿਣਸੀ ਹਿੰਸਾ ਖਿਲਾਫ਼ ਸੰਘਰਸ਼ ਕਰਨ ਵਾਲੇ ਨਾਦੀਆ ਮੁਰਾਦ ਤੇ ਡਾ. ਡੇਨਿਸ ਮੁਕਵੇਗੇ ਨੂੰ ਸਾਲ 2018 ਦੇ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ ਨੋਬਲ ਕਮੇਟੀ ਦੀ ਮੁਖੀ ਬੇਰਿਟ ਰੇਈਸ-ਐਂਡਰਸਨ ਨੇ ਅੱਜ ਇਹ ਐਲਾਨ ਕੀਤਾ ਉਨ੍ਹਾਂ ਕਿਹਾ, ਇਨ੍ਹਾਂ ਦੋਵਾਂ ਨੇ ਅਪਰਾਧਾਂ ਨਾਲ ਲੜਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ
ਉਨ੍ਹਾਂ ਕਾਂਗੋ ‘ਚ ਲੰਮੇ ਸਮੇਂ ਤੋਂ ਜਾਰੀ ਖਾਨਾ ਜੰਗੀ ਦੌਰਾਨ ਜ਼ਖ਼ਮੀ ਸੈਂਕੜਿਆਂ ਪੀੜਤਾਂ ਦਾ ਇਲਾਜ ਕੀਤਾ ਇਸ ਗ੍ਰਹਿ ਯੁੱਧ ਨੇ ਹਜ਼ਾਰਾਂ ਕਾਂਗੋਲੀਆਈ ਵਿਅਕਤੀਆਂ ਦੀ ਜਾਨ ਲੈ ਲਈ ਹੈ ਨੋਬਲ ਕਮੇਟੀ ਨੇ ਕਿਹਾ ਕਿ ਦੋਵਾਂ ਨੂੰ ਇਸ ਲਈ ਪੁਰਸਕਾਰ ਦਿੱਤੇ ਜਾਣਗੇ ਕਿਉਂਕਿ ਉਨ੍ਹਾਂ ਜਿਣਸੀ ਹਿੰਸਾ ਨੂੰ ਜੰਗ ਤੇ ਹਥਿਆਰਬੰਦ ਸੰਘਰਸ਼ ‘ਚ ਹਥਿਆਰ ਵਜੋਂ ਵਰਤੋਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ
ਕੁਝ ਸਾਲ ਪਹਿਲਾਂ ਕਤਲ ਦੀ ਕੋਸ਼ਿਸ਼ ਦੇ ਬਾਵਜ਼ੂਦ 63 ਸਾਲਾਂ ਇਸਤਰੀ ਰੋਗ ਮਾਹਿਰ ਡਾ. ਡੋਨਿਸ ਮੁਕਵੇਗੇ ਨੇ ਕੰਗੋਲੀ ਔਰਤਾਂ ਦੀ ਦੁਰਦਸ਼ਾ ਨੂੰ ਉਜਾਗਰ ਕਰਨ ਲਈ ਲਗਾਤਾਰ ਅਭਿਆਨ ਚਲਾਇਆ ਡਾ. ਮੁਕਵੇਗੇ ਨੇ ਦੁਨੀਆ ਦੇ ਸਭ ਤੋਂ ਜ਼ਿਆਦਾ ਮੁਸ਼ਕਲ ਹਾਲਾਤਾਂ ਵਾਲੇ ਸਥਾਨਾਂ ‘ਚੋਂ ਇੱਕ ਕਾਂਗੋ ਦੇ ਬੁਕਾਵੁ ਦੇ ਉੱਪਰ ਪਹਾੜੀਆਂ ‘ਚ ਇੱਕ ਖੁੱਲ੍ਹੇ ਹਸਪਤਾਲ ‘ਚ ਕੰਮ ਕੀਤਾ ਜਿੱਥੇ ਸਾਲਾਂ ਤੋਂ ਘੱਟ ਬਿਜਲੀ ਜਾਂ ਸੁਚੱਜੇ ਏਨੇਸਥੇਟਿਕ ਨਹੀਂ ਸਨ
ਫਿਰ ਵੀ ਉਨ੍ਹਾਂ ਅਣਗਿਣਤ ਔਰਤਾਂ ਦੀ ਮੈਡੀਕਲ ਜਾਂਚ ਕੀਤੀ ਜੋ ਉਨ੍ਹਾਂ ਦੇ ਹਸਪਤਾਲ ‘ਚ ਇਲਾਜ ਲਈ ਗਈਆਂ ਸਨ ਉਹ ਕਾਂਗੋਲੀ ਲੋਕਾਂ ਦੇ ਇੱਕ ਚੈਂਪੀਅਨ ਤੇ ਲਿੰਗ ਸਮਾਨਤਾ ਦੇ ਲਈ ਵਿਸ਼ਵ ਵਕੀਲ ਤੇ ਯੁੱਧ ‘ਚ ਦੁਰਾਚਾਰ ਨੂੰ ਖਤਮ ਕਰਨ ਵਾਲੇ ਕਾਰਜਕਰਤਾ ਬਣ ਕੇ ਉੱਭਰੇ ਸ੍ਰੀਮਤੀ ਨਾਦੀਆ ਮੁਰਾਦ (25) ਇਸਲਾਮਿਕ ਸਟੇਟ ਸਮੂਹ ਵੱਲੋਂ ਯੌਨ ਗੁਲਾਮੀ ਦੇ ਵਿਰੁੱਧ ਔਰਤਾਂ ਦੀ ਅਵਾਜ਼ ਬਣ ਕੇ ਉੱਭਰੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।