ਨਦਾਵ ਪ੍ਰੋਪੇਗੰਡਾ ਤਾਂ ਤੁਸੀਂ ਕਰ ਗਏ
ਨਦਾਵ ਲੈਪਿਡ ਜੋ ਕਿ ਇਜ਼ਰਾਇਲੀ ਫ਼ਿਲਮ ਮੇਕਰ ਹਨ, ਇਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਖੁਦ ਪ੍ਰੋਪੇਗੰਡਾ ਦਾ ਹਿੱਸਾ ਬਣ ਗਿਐ ਤੇ ਕੋਝਾ ਵਿਹਾਰ ਕਰ ਗਿਆ ਗੋਆ ’ਚ ਹੋਏ 53ਵੇਂ ਫ਼ਿਲਮ ਫੈਸਟੀਵਲ ’ਚ ਬਤੌਰ ਜਿਊਰੀ ਨਦਾਵ ਨੇ ਭਾਰਤੀ ਫ਼ਿਲਮ ‘ਕਸ਼ਮੀਰ ਫਾਈਲਸ’ ਨੂੰ ਪ੍ਰੋਗੇਗੰਡਾ ਅਤੇ ਵਲਗਰ ਦੱਸਿਆ ਪਰ ਨਦਾਵ ਦੇ ਦੇਸ਼ ਇਜ਼ਰਾਇਲ ਦੇ ਭਾਰਤ ’ਚ ਰਾਜਦੂਤ ਨਾਓਰ ਗਿਲੋਨ ਨੂੰ ਕਹਿਣਾ ਪਿਆ ਕਿ ਨਦਾਵ ਕਿਸੇ ਦੀ ਦਿੱਤੀ ਮਹਿਮਾਨਵਾਜ਼ੀ ਦਾ ‘ਇਸ ਤਰ੍ਹਾਂ ਸਿਲਾ ਨਹੀਂ ਦਿੱਤਾ ਜਾਂਦਾ’ ਐਨਾ ਹੀ ਨਹੀਂ ਵਿਚਾਰੇ ਗਿਲੋਨ ਮਾਫ਼ੀ ਵੀ ਮੰਗ ਗਏ
ਉਨ੍ਹਾਂ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਨਦਾਵ ਤੁਸੀਂ ਜਿਊਰੀ ਦਾ ਸਨਮਾਨ ਪਾ ਕੇ ਵੀ ਉਸ ਅਹੁਦੇ ਦਾ ਅਪਮਾਨ ਕਰ ਦਿੱਤਾ ਨਦਾਵ ਲੈਪਿਡ ਇਜ਼ਰਾਇਲ ’ਚ ਪੈਦਾ ਹੋਏ ਐਸ਼ਕੇਨਾਜੀ ਯਹੂਦੀ ਹਨ, ਜੋ ਕਿ ਫ਼ਿਲਮਕਾਰ ਅਤੇ ਲੇਖਕ ਇਰਾ ਲੈਪਿਡ ਦੇ ਪੁੱਤਰ ਹਨ, ਲੈਪਿਡ ਨੇ 2011 ’ਚ ‘ਪੁਲਿਸਮੈਨ’ ਮੂਵੀ ਲਈ ਲੋਕਾਰਨੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਜਿਊਰੀ ਐਵਾਰਡ ਜਿੱਤਿਆ ਹੈ
‘ਕਸ਼ਮੀਰ ਫਾਈਲਸ’ ਭਾਰਤ ’ਚ ਜੰਮੂ ਕਸ਼ਮੀਰ ’ਚ ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ਅਤੇ ਉਜਾੜੇ ਨੂੰ ਦਿਖਾਉਣ ਵਾਲੀ ਤ੍ਰਾਸਦੀ ’ਤੇ ਅਧਾਰਿਤ ਫ਼ਿਲਮ ਹੈ 1990 ਦੇ ਦਹਾਕੇ ’ਚ ਉਦੋਂ ਪਾਕਿਸਤਾਨਪ੍ਰਸਤ ਅੱਤਵਾਦੀ ਸੰਗਠਨਾਂ ਦੇ ਕਸ਼ਮੀਰ ’ਚ ਸਰਗਰਮ ਲੋਕਾਂ ਨੇ ਹਿੰਦੂ-ਮੁਸਲਿਮ ਦੇ ਆਧਾਰ ’ਤੇ ਰਾਤੋ-ਰਾਤ ਕਸ਼ਮੀਰ ਤੋਂ ਕਸ਼ਮੀਰੀ ਪੰਡਿਤਾਂ ਨੂੰ ਚਲੇ ਜਾਣ ਨੂੰ ਕਿਹਾ ਸੀ ਅਤੇ ਧਮਕੀਆਂ ਦਿੱਤੀਆਂ ਸੀ ਕਿ ਜੋ ਰਹੇਗਾ ਉਹ ਜਿਉਂਦਾ ਨਹੀਂ ਬਚੇਗਾ, ਐਨਾ ਹੀ ਨਹੀਂ ਸ਼ਰਮਨਾਕ ਹਰਕਤਾਂ ’ਤੇ ਉੱਤਰਦਿਆਂ ਉਨ੍ਹਾਂ ਕਸ਼ਮੀਰੀ ਅੱਤਵਾਦੀਆਂ ਨੇ ਪੰਡਿਤਾਂ ਤੋਂ ਉਨ੍ਹਾਂ ਦੀਆਂ ਨੂੰਹਾਂ-ਧੀਆਂ ਨੂੰ ਵੀ ਘਾਟੀ ’ਚ ਛੱਡ ਜਾਣ ਦਾ ਘਟਿਆ ਵਿਹਾਰ ਕੀਤਾ ਸੀ
ਇਸ ਤੋਂ ਬਾਅਦ ਕਸ਼ਮੀਰ ’ਚ ਵੱਡੇ ਪੱਧਰ ’ਤੇ ਕਸ਼ਮੀਰੀ ਪੰਡਿਤਾਂ ਦਾ ਕਤਲੇਆਮ ਹੋਇਆ ਅਤੇ ਉਨ੍ਹਾਂ ਨੂੰ ਘਰ-ਬਾਰ, ਜਾਇਦਾਦ ਸਭ ਛੱਡ ਕੇ ਕਸ਼ਮੀਰ ’ਚੋਂ ਨਿੱਕਲਣਾ ਪਿਆ ਸੀ ਤੱਥਾਂ ’ਤੇ ਅਧਾਰਿਤ ਇਸ ਫ਼ਿਲਮ ਨੂੰ ਨਦਾਵ ਲੈਪਿਡ ਇੱਕ ਪ੍ਰੋਪੇਗੰਡਾ ਅਤੇ ਕੋਝੀ ਫ਼ਿਲਮ ਦੱਸ ਗਿਆ ਨਦਾਵ ਦੇ ਇਰਾਦੇ ਦੱਸ ਗਏ ਕਿ ਉਹ ਆਖ਼ਰ ਕਿਸ ਮਾਨਸਿਕਤਾ ਦਾ ਤਰਫ਼ਦਾਰ ਹੈ ਜਿਸ ਮਾਨਸਿਕਤਾ ਦੇ ਚੱਲਦਿਆਂ ਇਜ਼ਰਾਇਲ ਦੇ ਯਹੂਦੀਆਂ ਨੇ ਪਹਿਲਾਂ ਨਾਜ਼ੀਆਂ ਦਾ ਅੱਤਿਆਚਾਰ ਸਹਿਆ ਇਸ ਤੋਂ ਇਲਾਵਾ ਉਹ ਦਹਾਕਿਆਂ ਤੋਂ ਅਰਬ ਦੇਸ਼ਾਂ ਨਾਲ ਜੂਝ ਰਹੇ ਹਨ, ਅਜਿਹੇ ਦੇਸ਼ ਦਾ ਨਾਗਰਿਕ ਆਖਰ ਹੋਰ ਕੀ ਦੇਖਣਾ ਚਾਹੁੰਦਾ ਹੈ?
ਦਰਅਸਲ ਨਦਾਵ ਖੁਦ ਇੱਕ ਪ੍ਰੋਪੇਗੰਡਾ ਦਾ ਹਿੱਸਾ ਬਣ ਗਿਆ ਦੁਨੀਆ ਭਰ ’ਚ ਜੇਨੋਸਾਈਡ, ਹੋਲੋਕਾਸਟ ’ਤੇ ਆਧਾਰਿਤ ਫਿਲਮਾਂ ਬਣਦੀਆਂ ਆ ਰਹੀਆਂ ਹਨ, ਜੋ ਕਿ ਮਨੁੱਖੀ ਤ੍ਰਾਸਦੀਆਂ ਨੂੰ ਅੱਗਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਂਦੀਆਂ ਹਨ ਤਾਂ ਕਿ ਲੋਕਾਂ ਨੂੰ ਜਿੱਥੇ ਉਨ੍ਹਾਂ ਦਾ ਖੂਨ ਨਾਲ ਲਹੂ ਲੁਹਾਣ ਇਤਿਹਾਸ ਨਾ ਭੁੱਲੇ ਉੱਥੇ ਉਨ੍ਹਾਂ ਨੂੰ ਸਿੱਖਿਆ ਮਿਲਦੀ ਰਹੇ ਕਿ ਭਵਿੱਖ ’ਚ ਖੁਦ ਨੂੰ ਸੁਰੱਖਿਅਤ ਕਿਵੇਂ ਰੱਖਣਾ ਹੈ
ਭਾਰਤੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਨਦਾਵ ਲੈਪਿਡ ਵਰਗੇ ਲੋਕ ਜੋ ਚਾਹੁਣ ਬੋਲਣ, ਭਾਰਤ ਜਾਣਦਾ ਹੈ ਕਿ ਉਨ੍ਹਾਂ ਦਾ ਦਰਦ ਸਮਝਣ ਵਾਲੇ ਵੀ ਹਨ, ਜਿਨ੍ਹਾਂ ਨਦਾਵ ਨੂੰ ਦੋ ਟੁੱਕ ਸ਼ਬਦਾਂ ’ਚ ਬੋਲਿਆ ‘ਬੇਸ਼ਰਮ ਕੁਝ ਤਾਂ ਸੋਚਣਾ ਸੀ’ ਦਰਅਸਲ ਨਦਾਵ ਲੈਪਿਡ ਵਰਗੇ ਲੋਕ ਸੱਚਾਈ ਤੋਂ ਅੱਖਾਂ ਬੰਦ ਕਰਕੇ ਆਪਣਾ ਵੱਖ ਤੋਂ ਅਜ਼ਾਦ ਨੈਤਿਕ ਆਧਾਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਉਹ ਹੁੰਦੇ ਨਹੀਂ ਉਹ ਭੱਦੇ ਅਤੇ ਬੇਵਕੂਫ਼ ਦਿਸਦੇ ਹਨ ਲੈਪਿਡ ਨੂੰ ਚਾਹੀਦਾ ਕਿ ਉਹ ਆਪਣੇ ਪਰਿਵਾਰ ਨੂੰ ਲੈ ਕੇ ਜ਼ਰਾ ਉਨ੍ਹਾਂ ਲੋਕਾਂ ਦੀ ਬਸਤੀ ’ਚ ਵੱਸ ਕੇ ਤਾਂ ਦੇਖਣ ਜਿਨ੍ਹਾਂ ਖਿਲਾਫ ਉਸ ਨੂੰ ‘ਕਸ਼ਮੀਰ ਫਾਈਲਸ’ ਪ੍ਰੋਪੇਗੰਡਾ ਨਜ਼ਰ ਆਈ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ