ਯੂਂਐਸ ਓਪਨ:ਨਡਾਲ, ਸੇਰੇਨਾ ਨੇ ਵਹਾਇਆ ਪਸੀਨਾ

 

ਸੇਰੇਨਾ ਨੇ  ਨੰਬਰ ਇੱਕ ਖਿਡਾਰੀ ਹਾਲੇਪ ਨੂੰ ਹਰਾਉਣ ਵਾਲੀ 44ਵੀਂ ਰੈਂਕ ਦੀ ਕਾਨੇਪੇਈ ਨੂੰ ਹਰਾਇਆ

ਨਿਊਯਾਰਕ, 3 ਸਤੰਬਰ

ਅੱਵਲ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਅਤੇ ਸਾਬਕਾ ਨੰਬਰ ਇੱਕ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੇ ਯੂਐਸ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਗੇੜ ‘ਚ ਆਪਣੇ ਆਪਣੇ ਪੁਰਸ਼ ਅਤੇ ਮਹਿਲਾ ਸਿੰਗਲ ਦੇ ਸੰਘਰਸ਼ਪੂਰਨ ਮੈਚਾਂ ਤੋਂ ਬਾਅਦ ਕੁਆਰਟਰ ਫਾਈਨਲ ਦਾ ਟਿਕਟ ਕਟਾ ਲਿਆ ਹੈ
ਨਡਾਲ ਨੇ ਜਾਰਜੀਆ ਦੇ ਨਿਕੋਲੋਜ਼ ਬਾਸਿਲਾਸ਼ਿਵਿਲ ਨੂੰ ਚਾਰ ਸੈੱਟਾਂ ਤੱਕ ਚੱਲੇ ਚੌਥੇ ਗੇੜ ਦੇ ਮੈਚ ‘ਚ 6-3, 6-3, 6-7, 6-4 ਨਾਲ ਹਰਾਇਆ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਨਡਾਲ ਨੇ ਸ਼ੁਰੂਆਤੀ ਦੋਵੇਂ ਸੈੱਟ ਜਿੱਤ ਕੇ ਆਸਾਨ ਜਿੱਤ ਦੀ ਰਾਹ ਬਣਾਈ ਪਰ ਨਿਕੋਲੋਜ਼ ਨੇ ਤੀਸਰਾ ਸੈੱਟ ਜਿੱਤ ਕੇ ਚੌਥੇ ਸੈੱਟ ‘ਚ ਪਹੁੰਚਾ ਦਿੱਤਾ

 

 

ਉੱਧਰ ਮਹਿਲਾ ਸਿੰਗਲ ਦੇ ਚੌਥੇ ਗੇੜ ਦੇ ਮੁਕਾਬਲੇ ‘ਚ ਆਪਣੈ 24ਵੇਂ ਗਰੈਂਡ ਸਲੈਮ ਲਈ ਖੇਡ ਰਹੀ ਸਾਬਕਾ ਨੰਬਰ ਇੱਕ ਸੇਰੇਨਾ ਨੇ ਕਾਈਆ ਕਾਨੇਪੇਈ ਨੂੰ ਤਿੰਨ ਸੈੱਟਾਂ ਦੇ ਸੰਘਰਸ਼ ‘ਚ 6-0, 4-6, 6-3 ਨਾਲ ਹਰਾਉਂਦੇ ਹੋਏ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਪਹਿਲੇ ਗੇੜ ‘ਚ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਹਰਾਉਣ ਵਾਲੀ 44ਵੀਂ ਰੈਂਕ ਦੀ ਕਾਨੇਪੇਈ ਨੇ ਛੇ ਵਾਰ ਅਮਰੀਕੀ ਓਪਨ ਚੈਂਪੀਅਨ ਚੰਗੀ ਚੁਣੌਤੀ ਪੇਸ਼ ਕੀਤੀ ਪਰ ਰੋਮਾਂਚਕ ਮੈਚ ‘ਚ ਤਜ਼ਰਬੇਕਾਰ ਸੇਰੇਨਾ ਨੇ ਅਗਲੇ ਗੇੜ ‘ਚ ਪ੍ਰਵੇਸ਼ ਕਰ ਲਿਆ 36 ਸਾਲਾ ਸੇਰੇਨਾ ਨੇ ਫੈਸਲਾਕੁੰਨ ਸੈੱਟ ਦੇ ਸ਼ੁਰੂ ‘ਚ ਹੀ ਕਾਨੇਪੇਈ ਦੀ ਸਰਵਿਸ ਤੋੜੀ ਅਤੇ 3-0 ਦਾ ਵਾਧਾ ਬਣਾਇਆ ਅਤੇ ਆਖ਼ਰ 6-3 ਨਾਲ ਸੈੱਟ ਅਤੇ ਮੈਚ ਜਿੱਤ ਲਿਆ ਉਹ ਅਗਲੇ ਗੇੜ ‘ਚ ਅੱਠਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਕੈਰੋਲੀਨਾ ਪਿਲਸਕੋਵਾ ਵਿਰੁੱਧ ਖੇਡੇਗੀ

 

ਪਿਛਲੀ ਚੈਂਪੀਅਨ ਅਮਰੀਕਾ ਦੀ ਹੀ ਸਟੀਫੰਸ ਨੇ ਬੈਲਜ਼ੀਅਮ ਦੀ ਮਾਰਟੇਂਸ ਨੂੰ ਹਰਾਇਆ

ਪਿਛਲੀ ਚੈਂਪੀਅਨ ਅਮਰੀਕਾ ਦੀ ਹੀ ਸਲੋਏਨ ਸਟੀਫੰਸ ਨੇ ਬੈਲਜ਼ੀਅਮ ਦੀ ਅਲਿਸ ਮਾਰਟੇਂਸ ਨੂੰ ਲਗਾਤਾਰ ਸੈੱਟਾਂ ‘ਚ 6-3, 6-3 ਨਾਲ ਹਰਾਇਆ ਸਟੀਫੰਸ ਨੂੰ ਸਿਨਸਿਨਾਟੀ ‘ਚ ਮਰਟੇਂਸ ਨੇ ਪਿਛਲੇ ਮਹੀਨੇ ਹਰਾਇਆ ਸੀ ਪਰ ਇਸ ਵਾਰ ਅਮਰੀਕੀ ਖਿਡਾਰੀ ਨੇ ਇੱਕ ਘੰਟੇ 26 ਮਿੰਟ ‘ਚ ਆਸਾਨੀ ਨਾਲ ਮੈਚ ਜਿੱਤ ਲਿਆ ਵਿਸ਼ਵ ਦੀ ਤੀਸਰੇ ਨੰਬਰ ਦੀ ਖਿਡਾਰੀ ਅਤੇ ਮਹਿਲਾਵਾਂ ਦੇ ਡਰਾਅ’ਚ ਬਚੀ ਅੱਵਲ ਖਿਡਾਰੀ ਸਟੀਫੰਸ ਦਾ ਕੁਆਰਟਰ ਫਾਈਨਲ ‘ਚ ਲਾਤਵੀਆ ਦੀ ਅਨਾਸਤਾਸੀਆ ਨਾਲ ਮੁਕਾਬਲਾ ਹੋਵੇਗਾ

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ