ਪਿੰਡ ਦੀਪਗੜ੍ਹ ਵਿਖੇ ਨਛੱਤਰ ਸਿੰਘ ਚੁਣਿਆਂ ਬਹੁਸੰਮਤੀ ਨਾਲ ਸਰਪੰਚ

Nachhatar Singh, Elected ,Village ,Sarpanch

ਪੰਚਾਇਤ ਨੇ ਕੀਤਾ ਸਾਬਕਾ ਵਿਧਾਇਕ ਜੋਗਿੰਦਰ ਪੰਜਗਰਾਈਂ ਦਾ ਧੰਨਵਾਦ

ਭਦੌੜ (ਸੱਚ ਕਹੂੰ ਨਿਊਜ਼)। ਹਲਕਾ ਭਦੌੜ ਦੇ ਪਿੰਡ ਦੀਪਗੜ੍ਹ ਵਿਖੇ ਸਰਪੰਚ ਦੇ ਵਿਦੇਸ਼ ਜਾਣ ਮਗਰੋਂ ਬਹੁ ਸੰਮਤੀ ਸਦਕਾ ਬੀਡੀਪੀਓ ਦੀ ਹਾਜ਼ਰੀ ‘ਚ ਪੰਚ ਨਛੱਤਰ ਸਿੰਘ ਨੂੰ ਸਰਪੰਚ ਦੇ ਸਾਰੇ ਅਧਿਕਾਰ ਸੌਂਪ ਦਿੱਤੇ । ਪਿੰਡ ਦੀਪਗੜ੍ਹ ਦੀ ਪੰਚਾਇਤ ਨੇ ਹਲਕਾ ਇੰਚਾਰਜ ਤੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਆਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਅਧਿਕਾਰਤ ਸਰਪੰਚ ਨਛੱਤਰ ਸਿੰਘ ਨੇ ਕਿਹਾ ਕਿ ਉਹ ਪਿੰਡ ਦੇ ਸਮੁੱਚੇ ਵਿਕਾਸ ਤੇ ਬਿਹਤਰੀ ਲਈ ਸਦਾ ਯਤਨਸ਼ੀਲ ਰਹਿਣਗੇ। (Bhador News)

ਬਲਾਕ ਵਿਕਾਸ ਅਫ਼ਸਰ ਬਲਜੀਤ ਕੌਰ ਢਿੱਲੋਂ ਨੇ ਕਿਹਾ ਕਿ ਬਹੁਸੰਮਤੀ ਹੋਣ ਸਦਕਾ ਨਛੱਤਰ ਸਿੰਘ ਨੂੰ ਸਰਪੰਚੀ ਦੇ ਅਧਿਕਾਰ ਦਿੱਤੇ ਗਏ ਹਨ ਤਾਂ ਕਿ ਪਿੰਡ ਦੇ ਵਿਕਾਸ ਤੇ ਹੋਰ ਕੰਮਕਾਜ ਵਿੱਚ ਕੋਈ ਵਿਘਨ ਨਾ ਪਵੇ।ਕਾਂਗਰਸੀ ਹਲਕਾ ਇੰਚਾਰਜ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਆਂ ਨੇ ਕਿਹਾ ਕਿ ਪਿੰਡ ਦੀਪਗੜ੍ਹ ਦੀ ਚੋਣ ਲੋਕਤੰਤਰੀ ਤਰੀਕੇ ਨਾਲ ਕੀਤੀ ਗਈ ਹੈ। ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਲੋਕਾਂ ਦੀ ਬਿਹਤਰੀ ਅਤੇ ਪਿੰਡ ਦੇ ਵਿਕਾਸ ਲਈ ਵੱਧ ਚੜ੍ਹ ਕੇ ਕੰਮ ਕਰਨ ਲਈ ਕਿਹਾ ਅਤੇ ਸਰਕਾਰ ਵੱਲੋਂ ਕਿਸੇ ਵੀ ਕਿਸਮ ਦੀ ਤੋਟ ਨਾ ਆਉਣ ਦੇਣ ਦਾ ਦਾਅਵਾ ਕੀਤਾ। (Bhador News)

ਇਸ ਮੌਕੇ ਸਰਪੰਚ ਨਛੱਤਰ ਸਿੰਘ, ਪੰਚ ਜਸਵੀਰ ਕੌਰ, ਪੰਚ ਮੈਂਗਲ ਸਿੰਘ, ਪੰਚ ਸਾਧੂ ਸਿੰਘ ਅਤੇ ਪੰਚ ਕੁਲਦੀਪ ਸਿੰਘ ਨੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਨੂੰ ਪਿੰਡ ਦੇ ਸਮੁੱਚੇ ਵਿਕਾਸ ਲਈ ਭਰੋਸਾ ਦਿਵਾਇਆ ਅਤੇ ਲੋਕਤੰਤਰ ਚੋਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਡਾਕਟਰ ਕਰਨੈਲ ਸਿੰਘ, ਤਕਵਿੰਦਰ ਸਿੰਘ, ਜਰਨੈਲ ਸਿੰਘ, ਕੇਵਲ ਸਿੰਘ, ਰਾਜ ਸਿੰਘ, ਅੰਗਰੇਜ਼ ਸਿੰਘ, ਜਗਰਾਜ ਸਿੰਘ, ਪਰਗਟ ਸਿੰਘ ਆੜ੍ਹਤੀਆ, ਦਰਸ਼ਨ ਸਿੰਘ, ਜਸਵਿੰਦਰ ਸਿੰਘ, ਪਾਲਾ ਸਿੰਘ, ਸੂਬੇਦਾਰ ਮੇਜਰ ਸਿੰਘ, ਅਮਨ ਸਿੰਘ ਹਨੀ ਸਿੰਘ ਮਨਜੀਤ ਸਿੰਘ ਆਦਿ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ। (Bhador News)