ਸਾਡੇ ਨਾਲ ਸ਼ਾਮਲ

Follow us

12.5 C
Chandigarh
Sunday, February 8, 2026
More
    Home Breaking News Welfare: ਸੁਨਾ...

    Welfare: ਸੁਨਾਮ ਬਲਾਕ ਦੇ ਨਛੱਤਰ ਕੌਰ ਇੰਸਾਂ ਵੀ ਬਣੇ ਸਰੀਰਦਾਨੀ

    Welfare
    ਸੁਨਾਮ: ਸਰੀਰਦਾਨ ਮਾਤਾ ਨਛੱਤਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਸਮੇਂ ਵੈਨ ਨੂੰ ਹਰੀ ਝੰਡੀ ਦਿੰਦੇ ਹੋਏ ਪਤਵੰਤੇ ਸੱਜਣ ਅਤੇ ਜ਼ਿੰਮੇਵਾਰ । ਤਸਵੀਰ: ਕਰਮ ਥਿੰਦ

    ਸੁਨਾਮ ਬਲਾਕ ਵੱਲੋਂ 35ਵਾਂ ਅਤੇ ਪਰਿਵਾਰ ’ਚੋਂ ਦੂਸਰਾ ਸਰੀਰਦਾਨ ਕੀਤਾ 

    Welfare: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਬਲਾਕ ਦੇ ਪਿੰਡ ਰਾਮਗੜ੍ਹ ਜਵੰਧੇ ਦੀ ਰਹਿਣ ਵਾਲੇ ਡੇਰਾ ਸ਼ਰਧਾਲੂ ਮਾਤਾ ਨਛੱਤਰ ਕੌਰ ਇੰਸਾਂ ਪਤਨੀ ਸਰੀਰਦਾਨੀ ਪਿਆਰਾ ਸਿੰਘ ਇੰਸਾਂ ਦਾ ਬੀਤੇ ਕੱਲ੍ਹ ਦੇਹਾਂਤ ਹੋ ਗਿਆ ਸੀ, ਜਿਨਾ ਦੀ ਉਮਰ (70) ਸਾਲ ਦੀ ਸੀ। ਉਨ੍ਹਾਂ ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਪ੍ਰੇਰਨਾਵਾਂ ਅਨੁਸਾਰ ਦੇਹਾਂਤ ਉਪਰੰਤ ਸਰੀਰਦਾਨ ਦਾ ਪ੍ਰਣ ਕੀਤਾ ਹੋਇਆ ਸੀ। ਇਸ ਕੀਤੇ ਗਏ ਪ੍ਰਣ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਪੂਰਾ ਕਰਦਿਆਂ ਉਨ੍ਹਾਂ ਨਛੱਤਰ ਕੌਰ ਇੰਸਾਂ ਦਾ ਸਰੀਰਦਾਨ ਕਰ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਗ੍ਰਾਫਿਕ ਏਅਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਧੂੜਕੋਟ ਚਕਰਤਾ ਰੋਡ ਦੇਹਰਾਦੂਨ (ਉੱਤਰਾਖੰਡ) ਲਈ ਰਵਾਨਾ ਕਰ ਦਿੱਤਾ ਗਿਆ।

    ਇਹ ਵੀ ਪੜ੍ਹੋ: Welfare Work: ਸਰੀਰਦਾਨੀ ਦੇ ਸ਼ਰਧਾਂਜਲੀ ਸਮਾਗਮ ਮੌਕੇ ਪਰਿਵਾਰਿਕ ਮੈਂਬਰਾਂ ਨੇ ਇਸ ਤਰ੍ਹਾਂ ਫੜ੍ਹੀ ਪੰਜ ਪਰਿਵਾਰਾਂ ਦੀ ਬਾਂਹ

    ਇਸ ਤੋਂ ਪਹਿਲਾ ਪਿੰਡ ਰਾਮਗੜ੍ਹ ਜਵੰਧੇ ਵਿਖੇ ਸੱਚਖੰਡ ਵਾਸੀ ਨਛੱਤਰ ਕੌਰ ਇੰਸਾਂ ਦੇ ਨਿਵਾਸ ਵਿਖੇ ਬਲਾਕ ਦੇ ਡੇਰਾ ਪ੍ਰੇਮੀ ਇਕੱਠੇ ਹੋਏ ਅਤੇ ਬੇਨਤੀ ਦਾ ਸ਼ਬਦ ਅਤੇ ਅਰਦਾਸ ਬੋਲਣ ਤੋਂ ਬਾਅਦ ਸੱਚਖੰਡ ਵਾਸੀ ਨਛੱਤਰ ਕੌਰ ਇੰਸਾਂ ਦੀ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਲਿਜਾਇਆ ਗਿਆ। ਡੇਰਾ ਪ੍ਰੇਮੀਆਂ ਨੇ ਸੱਚਖੰਡ ਵਾਸੀ ’ਨਛੱਤਰ ਕੌਰ ਇੰਸਾਂ ਅਮਰ ਰਹੇ ਅਮਰ ਰਹੇ’ ਦੇ ਨਾਅਰੇ ਵੀ ਲਗਾਏ ਗਏ ਅਤੇ ਫੁੱਲਾਂ ਨਾਲ ਸਜਾਈ ਗੱਡੀ ਨੂੰ ਇਕ ਕਾਫਲੇ ਦੇ ਰੂਪ ਵਿੱਚ ਉਹਨਾਂ ਦੇ ਨਿਵਾਸ ਸਥਾਨ ਤੋਂ ‌ਪਿੰਡ ਰਾਮਗੜ੍ਹ ਜਵੰਧੇ ਦੀ ਅੰਦਰਲੀ ਗਲੀ ਅਤੇ ਫਿਰਨੀ ’ਚੋਂ ਹੁੰਦੇ ਹੋਏ ਗੌਰਮੈਂਟ ਸਕੂਲ ਕੋਲ ਸਨਾਮ ਰੋਡ ਤੱਕ ਲਿਜਾਇਆ ਗਿਆ। ਇਸ ਦੌਰਾਨ ਮਾਈਕ ਵਿੱਚ ਸਰੀਰਦਾਨੀ ਮਾਤਾ ਨਛੱਤਰ ਕੌਰ ਇੰਸਾਂ ਦੇ ਸਰੀਰਦਾਨ ਬਾਰੇ ਜਿੰਮੇਵਾਰਾ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਕੀਤੇ ਜਾ ਰਹੇ ਹੋਰ ਵੀ ਮਾਨਵਤਾ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਸਥਾਨਕ ਲੋਕਾਂ ਨੂੰ ਦਿੱਤੀ ਗਈ।

    ਸੁਨਾਮ ਬਲਾਕ ਵਿੱਚੋਂ 35ਵਾਂ ਸਰੀਰਦਾਨ ਹੋਇਆ  Welfare

    ਜਿਕਰਯੋਗ ਹੈ ਕਿ ਇਹ ਸਰੀਰਦਾਨ ਸੁਨਾਮ ਬਲਾਕ ਦੇ ਵਿੱਚੋਂ 35ਵਾਂ ਸਰੀਰਦਾਨ ਅਤੇ ਪਰਿਵਾਰ ਦੇ ਵਿੱਚੋਂ ਇਹ ਦੂਸਰਾ ਸਰੀਰਦਾਨ ਕੀਤਾ ਗਿਆ ਹੈ, ਇਸ ਦੇ ਲਈ ਪਰਿਵਾਰ ਦੇ ਵਿੱਚੋਂ ਦੂਸਰਾ ਸਰੀਰਦਾਨ ਕਰਨ ਦੇ ਲਈ ਸਟੇਟ ਕਮੇਟੀ ਮੈਂਬਰਾਂ ਨੇ ਵਿਸ਼ੇਸ਼ ਤੌਰ ’ਤੇ ਪਰਿਵਾਰ ਦਾ ਧੰਨਵਾਦ ਕੀਤਾ ਹੈ। ਨਛੱਤਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੂੰ ਪਿੰਡ ਦੇ ਸਰਪੰਚ ਬਿਕਰ ਸਿੰਘ, ਪਿੰਡ ਦੇ ਪਤਵੰਤੇ ਕੇਵਲ ਸਿੰਘ ਅਤੇ ਬਲਾਕ ਦੇ ਜਿੰਮੇਵਾਰਾਂ ਵੱਲੋਂ ਸਾਂਝੇ ਤੌਰ ’ਤੇ ਗੱਡੀ ਨੂੰ ਹਰੀ ਝੰਡੀ ਦੇ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ।

    ਇਸ ਮੌਕੇ ’ਤੇ ਸਟੇਟ ਕਮੇਟੀ ਮੈਂਬਰ ਸਹਿਦੇਵ ਇੰਸਾਂ, ਗਗਨਦੀਪ ਇੰਸਾਂ, ਭੈਣ ਨਿਰਮਲਾ ਇੰਸਾਂ, ਭੈਣ ਕਮਲੇਸ਼ ਇੰਸਾਂ (ਸਾਰੇ 85 ਮੈਂਬਰ), ਰਾਜੇਸ਼ ਬਿੱਟੂ ਇੰਸਾਂ, ਛਹਿਬਰ ਇੰਸਾਂ ਗਰੀਨ ਐੱਸ ਮੇਵਾਰ, ਸਰਪੰਚ ਬਿਕਰ ਸਿੰਘ, ਪਿੰਡ ਦੇ ਪਤਵੰਤੇ ਕੇਵਲ ਸਿੰਘ, ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਇੰਸਾਂ, ਹਰਜਸ ਸਿੰਘ ਇੰਸਾਂ ਪ੍ਰੇਮੀ ਸੇਵਕ, ਪ੍ਰੇਮੀ ਸੇਵਕ ਜਗਤਪੁਰਾ ਪਾਲੀ ਇੰਸਾਂ, ਪ੍ਰੇਮੀ ਸੇਵਕ ਸ਼ੇਰੋਂ ਬੀਰੂ ਇੰਸਾਂ, ਪ੍ਰੇਮੀ ਸੇਵਕ ਤੂੰਗਾ ਜਸਵੀਰ ਇੰਸਾਂ, ਗੁਰਜੰਟ ਇੰਸਾਂ ਤੂੰਗਾ, 15 ਗੁਲਜਾਰ ਸਿੰਘ ਇੰਸਾਂ, 15 ਮੈਂਬਰ ਸਵਰਨ ਸਿੰਘ, 15 ਮੈਂਬਰ ਰਾਜੂ ਸਿੰਘ, 15 ਮੈਂਬਰ ਅੰਮ੍ਰਿਤਪਾਲ ਸਿੰਘ, 15 ਮੈਂਬਰ ਅਮਰੀਕ ਸਿੰਘ, 15 ਮੈਂਬਰ ਸੁਖਚੈਨ ਸਿੰਘ, ਸੰਦੀਪ ਕੋਹਲ਼ੀ, 15 ਮੈਂਬਰ ਭੈਣ ਮਨਜੀਤ ਕੌਰ,

    15 ਮੈਂਬਰ ਭੈਣ ਸੁਖਪਾਲ ਕੌਰ, 15 ਮੈਂਬਰ ਭੈਣ ਵੀਰਪਾਲ ਕੌਰ, 15 ਮੈਂਬਰ ਭੈਣ ਬਿੰਦਰ ਕੌਰ ਤੋਂ ਇਲਾਵਾ ਸੱਚਖੰਡ ਵਾਸੀ ਨਛੱਤਰ ਕੌਰ ਇੰਸਾਂ ਦੇ ਪਰਿਵਾਰਿਕ ਮੈਂਬਰ ਦਰਸਨ ਸਿੰਘ ਇੰਸਾਂ (ਪੁੱਤਰ), ਬਿੱਕਰ ਸਿੰਘ ਇੰਸਾਂ (ਪੁੱਤਰ) ਅਤੇ ਸਮੂਹ ਪਰਿਵਾਰ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਸੁਜਾਨ ਭੈਣਾ, ਸਾਕ ਸਬੰਧੀ, ਰਿਸ਼ਤੇਦਾਰ ਤੇ ਸੰਗਰੂਰ, ਸੁਨਾਮ ਆਦਿ ਬਲਾਕਾਂ ਤੋਂ ਸਮੂਹ ਸਾਧ-ਸੰਗਤ ਵੱਡੀ ਗਿਣਤੀ ‘ਚ ਪਹੁੰਚੀ ਹੋਈ ਸੀ।

    ਸਰੀਰਦਾਨ ਦਾ ਉਪਰਾਲਾ ਬਹੁਤ ਵੱਡਾ ਦਾਨ : ਸਰਪੰਚ

    Welfare
    ਸੁਨਾਮ: ਸਰਪੰਚ ਬਿੱਕਰ ਸਿੰਘ। ਤਸਵੀਰ: ਕਰਮ ਥਿੰਦ

    ਇਸ ਮੌਕੇ ਪਿੰਡ ਦੇ ਸਰਪੰਚ ਬਿੱਕਰ ਸਿੰਘ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪਰਿਵਾਰ ਵੱਲੋਂ ਕੀਤਾ ਗਿਆ ਸਰੀਰਦਾਨ ਦਾ ਉਪਰਾਲਾ ਬਹੁਤ ਹੀ ਵੱਡਾ ਦਾਨ ਹੈ, ਉਹਨਾਂ ਕਿਹਾ ਕਿ ਦੇਹਾਂਤ ਉਪਰੰਤ ਮਾਤਾ ਜੀ ਦਾ ਸਰੀਰ ਮਾਨਵਤਾ ਭਲਾਈ ਦੇ ਕੰਮ ਆਵੇਗਾ, ਇਸ ਲਈ ਉਹ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਨ। Welfare

    LEAVE A REPLY

    Please enter your comment!
    Please enter your name here