ਡਰੱਗ ਮਨੀ ਸਮੇਤ ਗਲਤ ਨੰਬਰਾਂ ਵਾਲੇ ਲਗਭਗ ਇੱਕ ਦਰਜਨ ਵਾਹਨ ਜਬਤ ਕੀਤੇ ਗਏ : DSP ਨਾਭਾ | Punjab News
ਨਾਭਾ (ਤਰੁਣ ਕੁਮਾਰ ਸ਼ਰਮਾ)। Punjab News: ਅੱਜ ਸਵੇਰੇ ਤੜਕਸਾਰ ਜਿਲ੍ਹਾ ਪਟਿਆਲਾ ਦੇ ਐਸਪੀ (ਡੀ) ਤੇ ਡੀਐਸਪੀ ਨਾਭਾ ਮਨਦੀਪ ਕੌਰ ਦੀ ਅਗਵਾਈ ’ਚ ਪੁਲਿਸ ਵੱਲੋਂ ਪਿੰਡ ਰੋਹਟੀ ਛੰਨਾ ਵਿਖੇ ਇੱਕ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਗਿਆ। ਜ਼ਿਕਰਯੋਗ ਹੈ ਕਿ ਨਾਭਾ ਦਾ ਪਿੰਡ ਰੋਹਟੀ ਛੰਨਾ ਮੌਜੂਦਾ ਸਮੇਂ ਨਸ਼ੇ ਦੀ ਵੱਡੀ ਹੱਬ ਵਜੋਂ ਜਾਣਿਆ ਜਾਂਦਾ ਹੈ। ਪੁਲਿਸ ਪਾਰਟੀ ਵੱਲੋਂ ਘਰ-ਘਰ ਜਾ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ ਤੇ ਕਈ ਵਾਹਨਾਂ ਨੂੰ ਗਲਤ ਨੰਬਰ ਲਾਏ ਜਾਣ ਦੇ ਹਵਾਲੇ ਨਾਲ ਜਬਤ ਕੀਤਾ ਗਿਆ। ਅੱਜ ਦੇ ਤਲਾਸ਼ੀ ਅਭਿਆਨ ’ਚ ਪੁਲਿਸ ਪਾਰਟੀ ਦੇ ਉੱਚ ਅਧਿਕਾਰੀਆਂ ਸਣੇ ਲਗਭਗ 130 ਨੌਜਵਾਨਾਂ ਨੇ ਹਿੱਸਾ ਲਿਆ।
ਇਹ ਖਬਰ ਵੀ ਪੜ੍ਹੋ : US Election Result 2024: ਅਮਰੀਕਾ ’ਚ ਟਰੰਪ ਸਰਕਾਰ ਆਉਣ ਨਾਲ ਭਾਰਤ ਦੀ ਹੋਵੇਗੀ ਬੱਲੇ-ਬੱਲੇ, ਜਾਣੋ ਕਿਵੇਂ
ਜਿਨਾਂ ’ਚ ਮਹਿਲਾ ਪੁਲਿਸ ਵੀ ਸ਼ਾਮਲ ਸੀ। ਉਪਰੋਕਤ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਹਲਕਾ ਨਾਭਾ ਦੀ ਮਹਿਲਾ ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਇਹ ਸਹੀ ਹੈ ਕਿ ਅੱਜ ਪੁਲਿਸ ਪਾਰਟੀ ਵੱਲੋਂ ਨਸ਼ੇ ਦੇ ਹੱਬ ਵਜੋਂ ਮਸ਼ਹੂਰ ਹੋਏ ਨਾਭਾ ਦੇ ਪਿੰਡ ਰੋਹਟੀ ਛੰਨਾ ਵਿਖੇ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਦੌਰਾਨ ਕਿਸੇ ਵੀ ਘਰ ਵਿੱਚ ਕੋਈ ਪੁਰਸ਼ ਵਿਅਕਤੀ ਨਹੀਂ ਪਾਇਆ ਗਿਆ ਤੇ ਮਹਿਲਾਵਾਂ ਆਪਣੇ ਘਰਾਂ ਨੂੰ ਤਾਲੇ ਲਾ ਕੇ ਅੰਦਰ ਬੈਠੀਆਂ ਮਿਲੀਆਂ। ਉਹਨਾਂ ਖਦਸਾ ਪ੍ਰਗਟ ਕੀਤਾ ਕਿ ਨਸ਼ੇ ਦੇ ਇਨ੍ਹਾਂ ਕਾਰੋਬਾਰੀਆਂ ਨੂੰ ਸ਼ਾਇਦ ਪੁਲਿਸ ਦੀ ਰੇਡ ਦੀ ਜਾਣਕਾਰੀ ਹੋ ਗਈ ਸੀ। Punjab News
ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਅੱਜ ਦੇ ਤਲਾਸ਼ੀ ਅਭਿਆਨ ’ਚ ਕਾਫੀ ਸ਼ਲਾਘਾ ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ ਜਿਸ ਵਿੱਚ ਡਰੱਗ ਮਨੀ ਸਮੇਤ ਲਗਭਗ ਇੱਕ ਦਰਜਨ ਐਕਟੀਵਾ ਸਕੂਟਰੀਆਂ, ਇੱਕ ਥਾਰ, ਇੱਕ ਵਰਨਾ ਕਾਰ ਤੇ ਦੋ ਐਨਫੀਲਡ ਮੋਟਰਸਾਈਕਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਪਰੋਕਤ ਸਾਰੇ ਵਾਹਨਾਂ ’ਤੇ ਗਲਤ ਨੰਬਰ ਲਾਏ ਗਏ ਸਨ, ਜਿਸ ਕਾਰਨ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਸ਼ਾ ਸਪਲਾਈ ਕਰਨ ਲਈ ਇਹਨਾਂ ਵਾਹਨਾਂ ਦੀ ਵਰਤੋਂ ਕੀਤੀ ਜਾਂਦੀ ਹੋਵੇ। ਬਰਾਮਦ ਨਸ਼ੇ ਦੀ ਪੁਸ਼ਟੀ ਕਰਦਿਆਂ ਡੀਐਸਪੀ ਮਨਦੀਪ ਕੌਰ ਨੇ ਕਿਹਾ ਕਿ ਉਹ ਫਿਲਹਾਲ ਨਸ਼ੇ ਦੀ ਮਾਤਰਾ ਬਾਰੇ ਨਹੀਂ ਦੱਸ ਸਕਦੇ ਕਿਉਂਕਿ ਨਸ਼ੇ ਦੀ ਖੇਪ ਦੀ ਜਾਂਚ ਜਰੂਰੀ ਹੈ ਕਿ ਇਹ ਕਿਸ ਪ੍ਰਕਾਰ ਦਾ ਨਸ਼ਾ ਹੈ। Punjab News
ਨਾਭਾ ਦੇ ਪਿੰਡ ਰੋਹਟੀ ਛੰਨਾ ਵਿਖੇ ਤਲਾਸ਼ੀ ਅਭਿਆਨ ਦੀ ਅਗਵਾਈ ਕਰਦੇ ਡੀਐਸਪੀ ਨਾਭਾ ਮਨਦੀਪ ਕੌਰ।