Nabha Police: ਨਾਭਾ ਪੁਲਿਸ ਵੱਲੋਂ ਪਿੰਡ ਰੋਹਟੀ ਛੰਨਾ ਵਿਖੇ ਤਲਾਸ਼ੀ ਅਭਿਆਨ ਚਲਾਇਆ

Nabha Police
ਨਾਭਾ :ਨਾਭਾ ਦੇ ਪਿੰਡ ਰੋਹਟੀ ਛੰਨਾ ਵਿਖੇ ਤਲਾਸ਼ੀ ਅਭਿਆਨ ਦੀ ਅਗਵਾਈ ਕਰਦੇ ਡੀ.ਐਸ.ਪੀ ਨਾਭਾ ਮਨਦੀਪ ਕੌਰ। ਤਸਵੀਰ ਤੇ ਵੇਰਵਾ : ਸ਼ਰਮਾ

ਡਰੱਗ ਮਨੀ ਸਮੇਤ ਗਲਤ ਨੰਬਰਾਂ ਵਾਲੇ ਲਗਭਗ ਇੱਕ ਦਰਜਨ ਵਾਹਨ ਜ਼ਬਤ ਕੀਤੇ ਗਏ : ਡੀਐਸਪੀ ਨਾਭਾ | Nabha Police

Nabha Police: (ਤਰੁਣ ਕੁਮਾਰ ਸ਼ਰਮਾ) ਨਾਭਾ। ਅੱਜ ਸਵੇਰੇ ਤੜਕਸਾਰ ਜਿਲ੍ਹਾ ਪਟਿਆਲਾ ਦੇ ਐਸ.ਪੀ. (ਡੀ) ਅਤੇ ਡੀ.ਐਸ.ਪੀ ਨਾਭਾ ਮਨਦੀਪ ਕੌਰ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਪਿੰਡ ਰੋਹਟੀ ਛੰਨਾ ਵਿਖੇ ਇੱਕ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਗਿਆ। ਜਿਕਰਯੋਗ ਹੈ ਕਿ ਨਾਭਾ ਦਾ ਪਿੰਡ ਰੋਹਟੀ ਛੰਨਾ ਮੌਜੂਦਾ ਸਮੇਂ ਨਸ਼ੇ ਦੀ ਵੱਡੀ ਹੱਬ ਵਜੋਂ ਜਾਣਿਆ ਜਾਂਦਾ ਹੈ। ਪੁਲਿਸ ਪਾਰਟੀ ਵੱਲੋਂ ਘਰ-ਘਰ ਜਾ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ ਅਤੇ ਕਈ ਵਾਹਨਾਂ ਨੂੰ ਗਲਤ ਨੰਬਰ ਲਗਾਏ ਜਾਣ ਦੇ ਹਵਾਲੇ ਨਾਲ ਜ਼ਬਤ ਕੀਤਾ ਗਿਆ। ਅੱਜ ਦੇ ਤਲਾਸ਼ੀ ਅਭਿਆਨ ਵਿੱਚ ਪੁਲਿਸ ਪਾਰਟੀ ਦੇ ਉੱਚ ਅਧਿਕਾਰੀਆਂ ਸਣੇ ਲਗਭਗ 130 ਨੌਜਵਾਨਾਂ ਨੇ ਹਿੱਸਾ ਲਿਆ ਜਿਨਾਂ ਵਿੱਚ ਮਹਿਲਾ ਪੁਲਿਸ ਵੀ ਸ਼ਾਮਿਲ ਸੀ।

ਇਹ ਵੀ ਪੜ੍ਹੋ: Imane Khelif: ਮਹਿਲਾ ਬਣ ਕੇ ਓਲੰਪਿਕ ਤਮਗਾ ਜਿੱਤਣ ਵਾਲੀ ਬਾਕਸਰ ਇਮਾਨ ਖਲੀਫ਼ ਨਿਕਲੀ ਪੁਰਸ਼!

ਉਪਰੋਕਤ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਹਲਕਾ ਨਾਭਾ ਦੀ ਮਹਿਲਾ ਡੀ.ਐਸ.ਪੀ ਮਨਦੀਪ ਕੌਰ ਨੇ ਦੱਸਿਆ ਕਿ ਇਹ ਸਹੀ ਹੈ ਕਿ ਅੱਜ ਪੁਲਿਸ ਪਾਰਟੀ ਵੱਲੋਂ ਨਸ਼ੇ ਦੇ ਹੱਬ ਵਜੋਂ ਮਸ਼ਹੂਰ ਹੋਏ ਨਾਭਾ ਦੇ ਪਿੰਡ ਰੋਹਟੀ ਛੰਨਾ ਵਿਖੇ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸੇ ਵੀ ਘਰ ਵਿੱਚ ਕੋਈ ਪੁਰਸ਼ ਵਿਅਕਤੀ ਨਹੀਂ ਪਾਇਆ ਗਿਆ ਅਤੇ ਮਹਿਲਾਵਾਂ ਆਪਣੇ ਘਰਾਂ ਨੂੰ ਤਾਲੇ ਲਾ ਕੇ ਅੰਦਰ ਬੈਠੀਆਂ ਮਿਲੀਆਂ। ਉਨ੍ਹਾਂ ਖਦਸਾ ਪ੍ਰਗਟ ਕੀਤਾ ਕਿ ਨਸ਼ੇ ਦੇ ਇਨ੍ਹਾਂ ਕਾਰੋਬਾਰੀਆਂ ਨੂੰ ਸ਼ਾਇਦ ਪੁਲਿਸ ਦੀ ਰੇਡ ਦੀ ਜਾਣਕਾਰੀ ਹੋ ਗਈ ਸੀ। Nabha Police

ਡੀ.ਐਸ.ਪੀ ਮਨਦੀਪ ਕੌਰ ਨੇ ਦੱਸਿਆ ਕਿ ਅੱਜ ਦੇ ਤਲਾਸ਼ੀ ਅਭਿਆਨ ਵਿੱਚ ਕਾਫੀ ਸ਼ਲਾਘਾਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ ਜਿਸ ਵਿੱਚ ਡਰੱਗ ਮਨੀ ਸਮੇਤ ਲਗਭਗ ਇੱਕ ਦਰਜਨ ਐਕਟੀਵਾ ਸਕੂਟਰੀਆਂ, ਇੱਕ ਥਾਰ, ਇੱਕ ਵਰਨਾ ਕਾਰ ਅਤੇ ਦੋ ਐਨਫੀਲਡ ਮੋਟਰਸਾਈਕਲ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਉਪਰੋਕਤ ਸਾਰੇ ਵਾਹਨਾਂ ’ਤੇ ਗਲਤ ਨੰਬਰ ਲਗਾਏ ਗਏ ਸਨ ਜਿਸ ਕਾਰਨ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਸ਼ਾ ਸਪਲਾਈ ਕਰਨ ਲਈ ਇਨ੍ਹਾਂ ਵਾਹਨਾਂ ਦੀ ਵਰਤੋਂ ਕੀਤੀ ਜਾਂਦੀ ਹੋਵੇ। ਬਰਾਮਦ ਨਸ਼ੇ ਦੀ ਪੁਸ਼ਟੀ ਕਰਦਿਆਂ ਡੀ.ਐਸ.ਪੀ ਮਨਦੀਪ ਕੌਰ ਨੇ ਕਿਹਾ ਕਿ ਉਹ ਫਿਲਹਾਲ ਨਸ਼ੇ ਦੀ ਮਾਤਰਾ ਬਾਰੇ ਨਹੀਂ ਦੱਸ ਸਕਦੇ ਕਿਉਂਕਿ ਨਸ਼ੇ ਦੀ ਖੇਪ ਦੀ ਜਾਂਚ ਜ਼ਰੂਰੀ ਹੈ ਕਿ ਇਹ ਕਿਸ ਪ੍ਰਕਾਰ ਦਾ ਨਸ਼ਾ ਹੈ? Nabha Police