ਸਾਡੇ ਨਾਲ ਸ਼ਾਮਲ

Follow us

13.8 C
Chandigarh
Saturday, February 14, 2026
More
    Home ਸੂਬੇ ਪੰਜਾਬ Nabha News: ਸ...

    Nabha News: ਸੱਚ ਕਹੂੰ ਦੀ ਵਰ੍ਹੇਗੰਢ ਮੌਕੇ ਪੰਛੀਆਂ ਲਈ ਮਿੱਟੀ ਦੇ ਕਟੋਰੇ ਤੇ ਚੋਗਾ ਰੱਖਿਆ

    Nabha News
    Nabha News: ਸੱਚ ਕਹੂੰ ਦੀ ਵਰ੍ਹੇਗੰਢ ਮੌਕੇ ਪੰਛੀਆਂ ਲਈ ਮਿੱਟੀ ਦੇ ਕਟੋਰੇ ਤੇ ਚੋਗਾ ਰੱਖਿਆ

    Nabha News: ਨਾਭਾ ਸਿਵਲ ਹਸਪਤਾਲ ਦੇ ਐਸਐਮਓ ਡਾ. ਵੀਨੂੰ ਗੋਇਲ ਤੇ ਡਾ ਰਿਸ਼ੂ ਗੋਇਲ ਨੇ ਕੀਤੀ ਪੰਛੀਆਂ ਲਈ ਪਾਣੀ ਤੇ ਚੋਗਾ ਪਾਉਣ ਦੀ ਸ਼ੁਰੂਆਤ

    Nabha News: ਨਾਭਾ (ਸੁਰਿੰਦਰ ਕੁਮਾਰ ਸ਼ਰਮਾ)। ਹਰਮਨ ਪਿਆਰੇ ਅਖਬਾਰ ’ਸੱਚ ਕਹੂੰ’ ਦੀ 23 ਵੀਂ ਵਰ੍ਹੇਗੰਢ ਦੀ ਖੁਸ਼ੀ ’ਚ ਨਾਭਾ ਦੇ ਨਾਮ ਚਰਚਾ ਘਰ ਵਿਖੇ ਸਮੂਹ ਸੱਚ ਕਹੂੰ ਪਾਠਕਾਂ ਵੱਲੋਂ ਪੰਛੀਆਂ ਲਈ ਪਾਣੀ ਰੱਖਣ ਵਾਸਤੇ ਮਿੱਟੀ ਦੇ ਕਟੋਰੇ ਤੇ ਚੋਗਾ ਵੰਡਿਆ ਗਿਆ। ਇਸ ਦੀ ਸ਼ੁਰੂਆਤ ਡਾਕਟਰ ਵੀਨੂੰ ਗੋਇਲ ਅਤੇ ਰਿਸ਼ੂ ਗੋਇਲ ਨਾਭਾ ਵੱਲੋਂ ਕੀਤੀ ਗਈ। ਇਸ ਮੌਕੇ ਐਸਐਮਓ ਨਾਭਾ ਡਾ ਵੀਨੂੰ ਗੋਇਲ ਤੇ ਰਿਸ਼ੂ ਗੋਇਲ ਨੇ ਸੱਚ ਕਹੂੰ ਦੇ ਪਾਠਕਾਂ ਦੀ ਸ਼ਲਾਘਾ ਕਰਦੇ ਆ ਕਿਹਾ ਕਿ ਜੋ ਤੁਸੀਂ ਕੰਮ ਦੀ ਸ਼ੁਰੂਆਤ ਕਰਨ ਜਾ ਰਹੇ ਹੋ ਬੇਜੁਬਾਨ ਪੰਛੀਆਂ ਲਈ ਜੋ ਬੋਲ ਕੇ ਨਹੀਂ ਦੱਸ ਸਕਦੇ ਪਰ ਉਨ੍ਹਾਂ ਦੀ ਆਵਾਜ ਸਿਰਫ ਰੱਬ ਸਮਝ ਸਕਦਾ ਹੈ ਤੇ ਤੁਸੀਂ ਉਨ੍ਹਾਂ ਦੀ ਅਵਾਜ ਨੂੰ ਸੁਣਿਆ ਤੇ ਸਮਝਿਆ ਹੈ ਤੇ ਉਨ੍ਹਾਂ ਪੰਛੀਆਂ ਲਈ ਤਾਂ ਤੁਸੀਂ ਹੀ ਰੱਬ ਹੋ। ਮੈਂ ਬੇਨਤੀ ਕਰੂਗੀ ਕਿ ਇਹ ਕੰਮ ਏਥੇ ਸ਼ੁਰੂਆਤ ਤੱਕ ਹੀ ਨਾ ਰਹਿ ਜਾਵੇ।

    ਆਮ ਤੌਰ ’ਤੇ ਅਜਿਹੇ ਕੰਮ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਰਹਿ ਜਾਂਦੇ ਹਨ ਤੇ ਇਸ ਕੰਮ ਨੂੰ ਤੁਸੀਂ ਹਰ ਕੋਈ ਆਪਣੀ ਡਿਊਟੀ ਸਮਝ ਕੇ ਕਰੋ ਤਾਂ ਜੋ ਹਰ ਪੰਛੀ ਦੀ ਪਿਆਸ ਬੁੱਝ ਸਕੇ ਤੇ ਨਾਭਾ ਹਸਪਤਾਲ ਦੀ ਤਰਫੋਂ ਮੈਂ ਹਰ ਪੱਖੋਂ ਸਹਿਯੋਗ ਲਈ ਤਿਆਰ ਹਾਂ ਤੇ ਮਨੁੱਖਤਾ ਦੀ ਸੇਵਾ ਲਈ ਆਪ ਤੋਂ ਸਹਿਯੋਗ ਦੀ ਆਸ ਕਰਦੀ ਹਾਂ।

    Nabha News

    85 ਮੈਂਬਰ ਦੀ ਸਮੂਹ ਟੀਮ ਨੇ ਸਾਂਝੇ ਤੌਰ ’ਤੇ ਕਿਹਾ ਕਿ ਸੱਚ ਕਹੂੰ ਅਖ਼ਬਾਰ ਤੋਂ ਹੋਰਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਕਿ ਸੱਚ ਕਹੂੰ ਆਪਣੇ ਨਾਂਅ ਵਾਂਗ ਹੀ ਵੱਖਰੀ ਪਹਿਚਾਣ ਰੱਖਦਾ ਹੈ। ਇਸ ਦੀ ਵਰੇਗੰਢ ’ਤੇ ਪਾਠਕਾਂ ਵੱਲੋਂ ਕੀਤਾ ਗਿਆ ਉਕਤ ਉਪਰਾਲਾ ਸਲਾਹੁਣਯੋਗ ਹੈ, ਜਿਸ ਤੋਂ ਹੋਰਨਾਂ ਨੂੰ ਵੀ ਸੇਧ ਲੈਣ ਚਾਹੀਦੀ ਹੈ ਕਿਉਂਕਿ ਵਾਤਾਵਰਨ ਦੀ ਰੌਣਕ ਇਨਾ ਪੰਛੀ ਨਾਲ ਹੀ ਹੈ ਤੇ ਇਹ ਸਭ ਦੇ ਸਾਂਝੇ ਹਨ। ਇਸ ਲਈ ਇਨ੍ਹਾਂ ਦੀ ਬਿਹਤਰੀ ਵਾਸਤੇ ਯਤਨ ਵੀ ਸਾਂਝੇ ਹੀ ਹੋਣੇ ਚਾਹੀਦੇ ਹਨ।

    Read Also : Haryana: ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਹਿ ਦਿੱਤੀ ਵੱਡੀ ਗੱਲ

    ਬਲਾਕ ਪ੍ਰੇਮੀ ਸੇਵਕ ਗੁਰਦੀਪ ਇਸਾਂ ਨੇ ਵਰ੍ਹੇਗੰਢ ਦੇ ਵਧਾਈ ਦਿੰਦਿਆਂ ਕਿਹਾ ਕਿ ਸੱਚ ਕਹੂੰ ਦੇ ਪਾਠਕਾਂ ਵੱਲੋਂ ਪੰਛੀਆਂ ਦੇ ਦਾਣੇ ਪਾਣੀ ਲਈ ਮਿੱਟੀ ਦੇ ਕਟੋਰੇ ਤੇ ਚੋਗਾ ਵੰਡ ਕੇ ਮਨਾ ਰਹੇ ਹਨ। ਸੱਚ ਕਹੂੰ ਅਖਬਾਰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾ ਕੇ ਹੋਰਨਾਂ ਨੂੰ ਵੀ ਭਲਾਈ ਕਾਰਜ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਮੌਕੇ 85 ਮੈਂਬਰ ਅਤੇ ਵੱਖੋ ਵੱਖ ਸੰਮਤੀਆਂ ਦੇ ਜਿੰਮੇਵਾਰ ਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਰਹੀ।

    ਕੀ ਕਹਿੰਦੇ ਹਨ ਡਾਕਟਰ

    ਸਿਵਲ ਹਸਪਤਾਲ ਨਾਭਾ ਵਿਖੇ ਐਸਐਮਓ ਦੀ ਸੇਵਾ ਨਿਭਾ ਰਹੇ। ਡਾਕਟਰ ਵੀਨੂੰ ਗੋਇਲ ਵੱਲੋਂ ਜਮ ਕੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਗਿਆ ਕਿ ਮੈਂ ਪਹਿਲਾਂ ਕਦੇ ਵੀ ਅਜਿਹਾ ਨਹੀਂ ਦੇਖਿਆ ਕਿ ਕਿਸੇ ਅਖਬਾਰ ਨੂੰ ਲੋਕ ਇੰਨਾ ਪਿਆਰ ਕਰਦੇ ਹੋਣ ਅਤੇ ਨਾਲ ਹੀ ਉਹਨਾਂ ਕਿਹਾ ਕਿ ਜੋ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਮਾਨਤਾ ਭਲਾਈ ਦੇ ਕੰਮ ਚਲਾਏ ਜਾਂਦੇ ਹਨ ਉਹਨਾਂ ਦਾ ਵੀ ਮੈਨੂੰ ਅੱਜ ਇੱਥੇ ਆ ਕੇ ਪਤਾ ਲੱਗਿਆ ਹੈ ਕਿ ਇਹ ਲੋਕ ਖੂਨ ਦਾਨ ਕਰਨ ਦੇ ਨਾਲ ਨਾਲ ਅੱਖਾਂ ਦਾਨ ਅਤੇ ਸਰੀਰ ਦਾਨ ਵੀ ਕਰਦੇ ਹਨ।

    ਜਿਸ ਤੋਂ ਸਾਡੇ ਵਰਗੇ ਰਿਸਰਚ ਕਰ ਕੇ ਡਾਕਟਰ ਬਣਦੇ ਹਨ। ਸਭ ਤੋਂ ਵੱਡੀ ਗੱਲ ਜੋ ਮੈਨੂੰ ਲੱਗੀ ਕਿ ਇਹ ਲੋਕ ਹਨ ਜੋ ਕਿਡਨੀਆਂ ਤੱਕ ਦਾਨ ਕਰ ਦਿੰਦੇ ਹਨ ਅਜਿਹਾ ਕੋਈ ਵੀ ਸੰਸਥਾ ਨਹੀਂ ਕਰ ਰਹੀ ਅਤੇ ਮੈਂ ਇਸ ਗੱਲ ਦੀ ਬੜੀ ਸ਼ਲਾਘਾ ਕਰਦੀ ਹਾਂ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਅਜਿਹੀ ਸਿੱਖਿਆ ਦਿੱਤੀ।