ਨਾਭਾ ਵਿਖੇ ਬੇਕਾਬੂ ਟਰੈਕਟਰ ਦੀ ਚਪੇਟ ‘ਚ ਆਈਆਂ ਦਰਜਨ ਭਰ ਮਹਿਲਾ ਨਰੇਗਾ ਵਰਕਰ

Nabha-News
ਘਟਨਾ 'ਚ ਜਖ਼ਮੀ ਮਹਿਲਾ ਨਰੇਗਾ ਵਰਕਰਾਂ ਨੂੰ ਹਾਲ ਚਾਲ ਪੁੱਛਦੇ ਹਲਕਾ ਆਪ ਵਿਧਾਇਕ ਦੇਵ ਮਾਨ। (ਸ਼ਰਮਾ)

ਹਾਦਸੇ ‘ਚ ਦੋ ਮਹਿਲਾ ਨਰੇਗਾ ਵਰਕਰਾਂ ਦੀ ਮੌਤ, 08 ਗੰਭੀਰ ਰੂਪ ਵਿੱਚ ਫੱਟੜ | Nabha News

ਨਾਭਾ (ਤਰੁਣ ਕੁਮਾਰ ਸ਼ਰਮਾ) Nabha News :  ਹਲਕਾ ਨਾਭਾ ਦੇ ਪਿੰਡ ਤੁੰਗਾਂ ਅਤੇ ਹਸਨਪੁਰ ਲਾਗੇ ਇੱਕ ਹਾਦਸੇ ਵਿੱਚ ਦੋ ਮਹਿਲਾ ਨਰੇਗਾ ਵਰਕਰਾਂ ਦੀ ਮੌਤ ਹੋ ਗਈ ਜਦਕਿ ਅੱਠ ਨਰੇਗਾ ਵਰਕਰਾਂ ਨੂੰ ਗੰਭੀਰ ਰੂਪ ਫੱਟੜ ਹੋਣ ਕਾਰਨ ਸਥਾਨਕ ਸਿਵਲ ਹਸਪਤਾਲ ਦੇ ਐਮਰਜਂਸੀ ਵਾਰਡ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਕਰੀਬ 100 ਦੇ ਕਰੀਬ ਨਰੇਗਾ ਮਹਿਲਾ ਵਰਕਰ ਆਪਣੇ ਕੰਮ ਲਈ ਪਿੰਡ ਤੂੰਗਾ ਅਤੇ ਹਸਨਪੁਰ ਲਾਗੇ ਸੜਕ ਕਿਨਾਰੇ ਬੈਠੀਆਂ ਹਾਜ਼ਰੀ ਲਵਾ ਰਹੀਆਂ ਸਨ।

ਇਸੇ ਦੋਰਾਨ ਲਾਗਲੇ ਖੇਤਾਂ ਵਿੱਚ ਝੋਨਾ ਲਗਾਉਣ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਤੋਂ ਟਰੈਕਟਰ ਦੇ ਕਾਬੂ ਹੋ ਕੇ ਨਰੇਗਾ ਵਰਕਰਾਂ ‘ਤੇ ਜਾ ਚੜਿਆ। ਘਟਨਾ ਵਿੱਚ ਦੋ ਮਹਿਲਾ ਨਰੇਗਾ ਵਰਕਰਾਂ ਦੀ ਥਾਈਂ ਮੌਤ ਹੋ ਗਈ ਦੱਸੀ ਗਈ ਜਦਕਿ ਲਗਭਗ 08 ਮਹਿਲਾ ਵਰਕਰਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਾਦਸੇ ਵਿੱਚ ਫੱਟੜ ਮਹਿਲਾ ਨਰੇਗਾ ਵਰਕਰਾਂ ਨੂੰ ਮਿਲਣ ਲਈ ਹਲਕਾ ਆਪ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਨੇ ਸਥਾਨਕ ਹਸਪਤਾਲ ਦਾ ਦੌਰਾ ਕੀਤਾ ਅਤੇ ਜਖਮੀਆਂ ਦਾ ਹਾਲਚਾਲ ਪੁੱਛਿਆ। ਇਸ ਮੌਕੇ ਉਹਨਾਂ ਕਿਹਾ ਹਾਦਸੇ ਵਿੱਚ ਮ੍ਰਿਤਕ ਅਤੇ ਜਖਮੀ ਮਹਿਲਾ ਵਰਗਾਂ ਦੀ ਮੱਦਦ ਲਈ ਪੰਜਾਬ ਸਰਕਾਰ ਨੂੰ ਵਿਸ਼ੇਸ਼ ਅਪੀਲ ਕੀਤੀ ਜਾਏਗੀ। (Nabha News)

ਹਲਕਾ ਵਿਧਾਇਕ ਦੇਵ ਮਾਨ ਨੇ ਜਖ਼ਮੀ ਮਹਿਲਾ ਨਰੇਗਾ ਵਰਕਰਾਂ ਨਾਲ ਮੁਲਾਕਾਤ ਕਰ ਹਾਲ ਚਾਲ ਜਾਣਿਆ | Nabha News

ਇਸ ਮੌਕੇ ਹਾਜ਼ਰ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਦੇ ਜਿੰਮੇਵਾਰ ਅਮਰ ਸਿੰਘ ਟੋਡਰਵਾਲ ਨੇ ਕਿਹਾ ਕਿ ਹਸਪਤਾਲ ਵਿਖੇ ਦਾਖਲ ਜਖਮੀਆਂ ਨੂੰ ਕਾਫੀ ਦੇਰ ਤੱਕ ਮੈਡੀਕਲ ਸਹੂਲਤ ਮੁਹਾਈਆ ਨਹੀਂ ਕਰਵਾਈ ਗਈ ਜੋ ਕਿ ਚਿੰਤਾ ਦਾ ਇੱਕ ਵੱਡਾ ਕਾਰਨ ਹੈ। ਹਸਪਤਾਲ ਵਿੱਚ ਦਾਖਲ ਮਹਿਲਾ ਨਰੇਗਾ ਵਰਕਰਾਂ ਨੇ ਦੱਸਿਆ ਕਿ ਜਦੋਂ ਉਹ ਆਪਣੇ ਕੰਮ ਲਈ ਹਾਜ਼ਰੀ ਲਗਵਾ ਰਹੇ ਸਨ ਤਾਂ ਪ੍ਰਵਾਸੀ ਮਜ਼ਦੂਰਾਂ ਨੇ ਟਰੈਕਟਰ ਨੂੰ ਰੇਸ ਦੇ ਕੇ ਉਹਨਾਂ ਵੱਲ ਛੱਡ ਦਿੱਤਾ ਤੇ ਆਪ ਉਹ ਟਰੈਕਟਰ ਤੋਂ ਹੇਠਾਂ ਛਾਲ ਮਾਰ ਗਏ। ਟਰੈਕਟਰ ਮੌਤ ਦੇ ਦੂਤ ਵਾਂਗ ਨਰੇਗਾ ਮਹਿਲਾ ਵਰਕਰਾਂ ‘ਤੇ ਚੜ ਗਿਆ ਅਤੇ ਦੋ ਮਹਿਲਾ ਨਰੇਗਾ ਵਰਕਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਹ ਲਗਭਗ 08 ਮਹਿਲਾ ਵਰਕਰਾਂ ਨੂੰ ਜਖ਼ਮੀ ਹਾਲਤ ‘ਚ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਹਨ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਸਿਹਤ ਸੰਬੰਧੀ ਸਹੂਲਤਾਂ ਅਤੇ ਮੁਆਵਜਾ ਦਿੱਤਾ ਜਾਵੇ ਅਤੇ ਘਟਨਾ ਦੇ ਦੋਸ਼ੀ ਵਿਅਕਤੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

Also Read : Physical Exertion: ਸਰੀਰਕ ਮਿਹਨਤ ਦਾ ਘਟਣਾ ਚਿੰਤਾਜਨਕ