ਪਵਿੱਤਰ ਅਵਤਾਰ ਮਹੀਨਾ : ਨਿਊਜ਼ੀਲੈਂਡ ’ਚ ਵੱਜਿਆ ਰਾਮ ਨਾਮ ਦਾ ਡੰਕਾ, ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ

Naamchrcha

Naamchrcha : ਸਾਧ-ਸੰਗਤ ਨੇ ਧੂਮ-ਧਾਮ ਨਾਲ ਮਨਾਇਆ ਪਵਿੱਤਰ ਅਵਤਾਰ ਮਹੀਨਾ

(ਰਣਜੀਤ ਇੰਸਾਂ) ਆਕਲੈਂਡ/ਨਿਊਜ਼ੀਲੈਂਡ। ਨਿਊਜ਼ੀਲੈਂਡ ਦੀ ਸਾਧ-ਸੰਗਤ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਬਲਾਕ ਪੱਧਰੀ ਨਾਮ ਚਰਚਾ (Naamchrcha) ਕੀਤੀ ਗਈ। ਸਾਊਥ ਆਕਲੈਂਡ ਦੈ ਮਨੁਕਾਉ ਸ਼ਹਿਰ ’ਚ ਹੋੀ ਇਸ ਬਲਾਕ ਪੱਧਰੀ ਨਾਮ ਚਰਚਾ ’ਚ ਆਕਲੈਂਡ ਸ਼ਹਿਰ ਦੇ ਨਾਲ-ਨਾਲ ਬਹਰ ਦੇ ਸ਼ਹਿਰਾਂ ’ਚ ਰਹਿ ਰਹੀ ਸਾਧ-ਸੰਗਤ ਨੇ ਪੂਰੇ ਉਤਸ਼ਾਹ ਨਾਲ ਆਪਣੀ ਹਾਜ਼ਰੀ ਲਗਵਾਈ।

ਨਾਮ ਚਰਚਾ (Naamchrcha) ਸਥਾਨਕ ਸਮੇਂ ਅਨੁਸਾਰ ਸ਼ਾਮ 6:30 ਵਜੇ ਪਵਿੱਤਰ ਨਾਅਰਾ ਲਗਾ ਕਾ ਸ਼ੁਰੂ ਕੀਤੀ ਗਈ ਤੇ ਬੇਨਤੀ ਦੇ ਸ਼ਬਦ ਤੋਂ ਬਾਅਦ ਕਵੀਰਾਜ ਵੀਰਾਂ ਤੇ ਭੈਣਾਂ ਨੇ ਖੁਸ਼ੀ ਪ੍ਰਥਾਏ ਸ਼ਬਦ ਗਾ ਕੇ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ। ਸਾਧ-ਸੰਗਤ ਨੇ ਜਨਮ ਮਹੀਨੇ ’ਚ ਹਰ ਰੋਜ਼ ਇੱਕ ਪ੍ਰਣ ਕਰਨ ਅਤੇ ਬੁਰਾਈਆਂ ਛੱਡਣ ਦਾ ਵੀ ਪ੍ਰਣ ਕੀਤਾ। ਸਾਧ-ਸੰਗਤ ਨੂੰ ਸੇਵਾ ਕਾਰਜਾਂ ’ਤੇ ਆਧਾਰਿਤ ਇੱਕ ਵੀਡੀਓ ਡਾਕਿਊਮੈਂਟਰੀ ਦਿਖਾਈ ਗਈ ਤੇ ਇਸ ਤੋਂ ਬਾਅਦ ਜਿੰਮੇਵਾਰ ਵੀਰਾਂ ਨੇ ਸਾਧ-ਸੰਗਤ ਵੱਲੋਂ ਨਿਊਜ਼ੀਲੈਂਡ ਤੇ ਇੰਡੀਆ ਦੇ ਬਲਾਕਾਂ ’ਚ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ।

ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ

ਇੱਕ ਜਿੰਮੇਵਾਰ ਭਾਈ ਨੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਡੇਰਾ ਸੱਚਾ ਸੌਦਾ ਦਾ ਪਰਿਵਾਰ ਪੂਰੀ ਦੁਨੀਆ ’ਚ ਵਧ ਫੁਲ ਰਿਹਾ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਇੱਥੇ ਬੈਠੀ ਸਾਧ-ਸੰਗਤ ਹੈ ਕਿਉਂਕਿ ਨਿਊਜ਼ੀਲੈਂਡ ’ਚ ਹੁਣ ਤੱਕ ਜਿੰਨੀਆਂ ਵੀ ਬਲਾਕ ਪੱਧਰੀ ਨਾਮ ਚਰਚਾ ਕੀਤੀਆਂ ਗਈਆਂ ਹਨ, ਸਾਧ-ਸੰਗਤ ਨਾਲ ਖਚਾਖਚ ਭਰੇ ਇਸ ਹਾਲ ਨੇ ਇਹ ਸਾਬਿਤ ਕਰ ਦਿੱਤਾ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਨਾਮ ਚਰਚਾ ਹੈ। ਜਿੰਮੇਵਾਰਾਂ ਨੇ ਨਾਮ ਚਰਚਾ ’ਚ ਪਹੁੰਚੀ ਸਾਧ-ਸੰਗਤ ਨੂੰ ਜੀ ਆਂਇਆ ਕਿਹਾ ਤੇ ਦੂਰ-ਦੁਰਾਡੇ ਤੋਂ ਆਈ ਹੋਈ ਸਾਧ-ਸੰਗਤ ਨੂੰ ਆਰਾਮ ਨਾਲ ਸਫਰ ਕਰਨ ਦੀ ਬੇਨਤੀ ਕੀਤੀ। ਨਾਮ ਚਰਚਾ ਦੀ ਸਮਾਪਤੀ ਤੋਂ ਬਾਅਦ ਸਾਰੀ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ