55 ਜ਼ਰੂਰਤਮੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ
- ਬਿਹਾਰ ਦੀ ਸਾਧ-ਸੰਗਤ ਨੇ ਲਿਆ ਪ੍ਰਣ, ਮਾਨਵਤਾ ਭਲਾਈ ਕਾਰਜਾਂ ਨੂੰ ਦੇਵਾਂਗੇ ਰਫ਼ਤਾਰ
ਸਹਰਸਾ (ਬਿਹਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦਾ ਭੰਡਾਰਾ ਸਹਰਸਾ (ਬਿਹਾਰ) ਨਾਮ ਚਰਚਾ ਘਰ ’ਚ ਸ਼ਰਧਾ ਭਾਵ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਹਰਸਾ ਨਾਮ ਚਰਚਾ ਘਰ ’ਚ ਹੋਈ ਪਵਿੱਤਰ ਭੰਡਾਰੇ ਦੀ ਨਾਮ ਚਰਚਾ ’ਚ ਵੱਡੀ ਗਿਣਤੀ ’ਚ ਡੇਰਾ ਸ਼ਰਧਾਲੂ ਪਹੁੰਚੇ। ਨਾਮ ਚਰਚਾ ਦੌਰਾਨ ਡੇਰਾ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਜੀ ਵੱਲੋਂ ਪੂਰੇ ਵਿਸ਼ਵ ’ਚ ਚਲਾਏ ਜੇ ਰਹੇ 142 ਮਾਨਵਤਾ ਭਲਾਈ ਕਾਰਜਾਂ ’ਚੋਂ ਇੱਕ ਫੂਡ ਬੈਂਕ ਮੁਹਿੰਮ ਤਹਿਤ 55 ਅਤਿ ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦੀਆਂ ਰਾਸ਼ਨ ਕਿੱਟਾਂ ਵੰਡੀਆਂ ਗਈਆਂ।
ਇਸ ਤੋਂ ਪਹਿਲਾਂ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਗਾ ਕੇ ਤੇ ਆਈ ਹੋਈ ਸਮੂਹ ਸਾਧ-ਸੰਗਤ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦੇ ਕੇ ਹੋਈ। ਜਿਸ ਤੋਂ ਬਾਅਦ ਕਵੀਰਾਜਾਂ ਨੇ ਪਵਿੱਤਰ ਗ੍ਰੰਥਾਂ ’ਚੋਂ ਭਜਨ ਗਾ ਕੇ ਨਾਮ ਚਰਚਾ ਪੰਡਾਲ ਨੂੰ ਭਗਤੀਮਈ ਕਰ ਦਿੱਤਾ।
ਆਉਣ ਜਾਣ ਤੇ ਟਰੈਫ਼ਿਕ ਗਰਾਊਂਡ ’ਚ ਸੁਚੱਜੇ ਪ੍ਰਬੰਧ
ਸਾਧ-ਸੰਗਤ ਨੂੰ ਆਉਣ-ਜਾਣ ’ਚ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਰੂਟ ਪਹਿਲਾਂ ਤੋਂ ਹੀ ਤੈਅ ਕੀਤੇ ਗਏ। ਸੇਵਾਦਾਰ ਵੀਰਾਂ ਨੇ ਗੱਡੀਆਂ ਮੋਟਰਸਾਈਕਲ ਨੂੰ ਕਤਾਰਾਂ ’ਚ ਲਗਵਾਏ। ਨਾਮ ਚਰਚਾ ਤੋਂ ਤੁਰੰਤ ਬਾਅਦ ਸੇਵਾਦਾਰਾਂ ਵੱਲੋਂ ਕੁਛ ਮਿੰਟਾਂ ’ਚ ਹੀ ਆਈ ਹੋਈ ਸਾਧ-ਸੰਗਤ ਨੂੰ ਲੰਗਰ ਭੋਜਨ ਛਕਾਇਆ ਗਿਆ। ਦੱਸਣਯੋਗ ਹੈ ਕਿ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਹਰ ਥਾਂ ਪਵਿੱਤਰ ਭੰਡਾਰੇ ਮਨਾਏ ਜਾ ਰਹੇ ਹਨ ਤੇ ਸਾਧ-ਸੰਗਤ ਵੱਧ-ਚੜ੍ਹ ਕੇ ਮਾਨਵਤਾ ਭਲਾਈ ਕਰਕੇ ਮਨਾ ਰਹੀ ਹੈ। ਨਾਮ ਚਰਚਾ ਘਰ ਨੂੰ ਰੰਗ-ਬਿਰੰਗੀਆਂ ਝੰਡੀਆਂ ਤੇ ਲੜੀਆਂ ਨਾਲ ਸਜਾਇਆ ਗਿਆ। ਇਸ ਤੋਂ ਇਲਾਵਾ ਮਾਰਗਾਂ ’ਤੇ ਸਵਾਗਤੀ ਗੇਟਾਂ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ