‘ਤੇਰੇ ਦਰਸ਼ ਦਾ ਹੀ ਹੈ ਸ਼ੌਂਕ ਸਾਨੂੰ’
ਮਾਲਿਕ ਨੂੰ ਪਾਉਣ ਲਈ ਸਾਰੀਆਂ ਬੁਰਾਈਆਂ ਛੱਡਣੀਆਂ ਪੈਣਗੀਆਂ: ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪਵਿੱਤਰ ਮਹਾਂ ਰਹਿਮੋ-ਕਰਮ ਮਹੀਨੇ ਸਬੰਧੀ ਸ਼ਾਹ ਸਤਿਨਾਮ ਜੀ ਧਾਮ ’ਚ ਐਤਵਾਰ ਨੂੰ (Naamcharcha) ਨਾਮ ਚਰਚਾ ਹੋਈ ਨਾਮ ਚਰਚਾ ’ਚ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਪਵਿੱਤਰ ਬਚਨਾਂ ਨੂੰ ਸ਼ਰਧਾਪੂਰਵਕ ਇਕਚਿਤ ਹੋ ਕੇ ਸਰਵਣ ਕੀਤਾ ਇਸ ਦੌਰਾਨ ਸਾਧ-ਸੰਗਤ ਨੇ ਕੋਰੋਨਾ ਦੇ ਮੱਦੇਨਜ਼ਰ ਸੈਨੇਟਾਈਜੇਸ਼ਨ, ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਲਾਉਣਾ ਸਮੇਤ ਸਾਰੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਐਤਵਾਰ ਨੂੰ ਦੁਪਹਿਰ 12 ਵਜੇ ਪਵਿੱਤਰ ਨਾਅਰੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਨਾਮ ਚਰਚਾ ਦਾ ਆਗਾਜ਼ ਹੋਇਆ ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ‘ਤੇਰੇ ਦਰਸ਼ ਦਾ ਹੀ ਹੈ ਸ਼ੌਂਕ ਸਾਨੂੰ’ ਸਮੇਤ ਵੱਖ-ਵੱਖ ਭਗਤੀਮਈ ਸ਼ਬਦਾਂ ਰਾਹੀਂ ਸਤਿਗੁਰੂ ਦੀ ਮਹਿਮਾ ਦਾ ਗੁਣਗਾਣ ਕੀਤਾ ਇਸ ਮੌਕੇ ਵੱਡੀਆਂ-ਵੱਡੀਆਂ ਸਕਰੀਨਾਂ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨ ਚਲਾਏ ਗਏ, ਜਿਸ ਨੂੰ ਆਈ ਹੋਈ ਸਾਧ-ਸੰਗਤ ਨੇ ਪੂਰੀ ਸ਼ਰਧਾ ਅਤੇ ਇਕਚਿਤ ਹੋ ਕੇ ਸੁਣਿਆ।
ਇਸ ਮੌਕੇ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਇਹ ਘੋਰ ਕਲਿਯੁਗ ਦਾ ਸਮਾਂ ਹੈ, ਇਸ ’ਚ ਹਰ ਇਨਸਾਨ ਚਾਹੁੰਦਾ ਹੈ ਕਿ ਉਸ ਨੂੰ ਸੁੱਖ-ਸ਼ਾਂਤੀ, ਪਰਮਾਨੰਦ, ਲੱਜਤ ਮਿਲੇ, ਪਰ ਇਨਸਾਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਲੋਕਾਂ ਦੀ ਇੱਛਾ ਇਹ ਵੀ ਹੁੰਦੀ ਹੈ ਕਿ ਪਰਮਾਤਮਾ ਦਾ ਰਿਮੋਟ ਕੰਟਰੋਲ ਮਿਲ ਜਾਵੇ, ਬੈਠੇ-ਬੈਠੇ ਬਟਨ ਦੱਬਦੇ ਰਹੋ, ਜੋ ਚਾਹੋ ਘਰ ’ਚ ਆਉਂਦਾ ਰਹੇ ਪਰ ਇਹ ਇੱਛਾਵਾਂ ਆਮ ਤੌਰ ’ਤੇ ਪੂਰੀ ਨਹੀਂ ਹੋ ਸਕਦੀਆਂ। ਹੁਣ ਸਵਾਲ ਉੱਠਦਾ ਹੈ ਕਿ ਕੀ ਅਜਿਹੀ ਇੱਛਾ ਕੀਤੀ ਜਾ ਸਕਦੀ ਹੈ? ਕੀ ਜਿਸ ਨੂੰ ਪੂਰਾ ਕੀਤਾ ਜਾ ਸਕਦਾ ਹੈ? ਜੀ, ਹਾਂ ਇਹ ਵੀ ਸੰਭਵ ਹੈ, ਕਿਉਂਕਿ ਅੱਲ੍ਹਾ, ਵਾਹਿਗੁਰੂ, ਰਾਮ ਲਈ ਕੁਝ ਵੀ ਅਸੰਭਵ ਨਹੀਂ ਹੈ। ਉਸ ਅੱਲ੍ਹਾ, ਵਾਹਿਗੁਰੂ, ਰਾਮ ਨੂੰ ਜੇਕਰ ਹਾਸਲ ਕਰਨਾ ਹੈ ਤਾਂ ਉਸ ਦੇ ਨਾਮ ਦਾ ਸਿਮਰਨ ਕਰੋ ਉਸ ਦੀ ਔਲਾਦ ਨਾਲ ਬੇਗਰਜ਼ ਭਾਵਨਾ ਨਾਲ ਪਿਆਰ ਕਰੋ, ਵਿਹਾਰ ਦੇ ਸੱਚੇ ਬਣੋ, ਨਸ਼ੇ ਛੱਡ ਦਿਓ, ਠੱਗੀ-ਬੇਈਮਾਨੀ ਨਾਲ ਨਾਤਾ ਤੋੜ ਦਿਓ ਤਾਂ ਉਹ ਰਿਮੋਟ ਤੁਹਾਡੇ ਹੱਥ ’ਚ ਦੇ ਸਕਦਾ ਹੈ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਉਹ ਈਸ਼ਵਰ, ਭਗਵਾਨ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਕਿਸੇ ਦਾ ਮੁਹਤਾਜ ਨਹੀਂ ਹੈ ਉਹ ਮਜ਼ਬੂਰ ਨਹੀਂ ਹੈ ਪਰ ਭਾਂਡਾ ਤਾਂ ਚਾਹੀਦਾ ਜਿਸ ’ਚ ਰਹਿਮਤ ਰੁਕ ਸਕੇ। ਹੁਣ ਬਹੁਤ ਸੁੰਦਰ ਸੋਨੇ ਦਾ ਭਾਂਡਾ ਹੈ, ਬਹੁਤ ਨੱਕਾਸ਼ੀ ਕੀਤੀ ਹੋਈ ਹੈ, ਪਰ ਪੇਂਦੇ ਤੋਂ ਟੁੱਟਿਆ ਹੋਇਆ ਹੈ ਉਸ ’ਚ ਅੰਮ੍ਰਿਤ ਪਾ ਦਿਓ, ਪਾਣੀ ਪਾ ਦਿਓ, ਘਿਓ-ਦੁੱਧ ਪਾ ਦਿਓ ਉਹ ਸਾਰਾ ਹੀ ਵਹਿ ਜਾਵੇਗਾ ਦੂਜੇ ਪਾਸੇ ਇੱਕ ਮਿੱਟੀ ਦਾ ਭਾਂਡਾ ਹੈ ਪਰ ਉਹ ਫੁੱਟਿਆ ਹੋਇਆ ਨਹੀਂ ਹੈ, ੳਸ ’ਚ ਅੰਮ੍ਰਿਤ ਪਾਓ, ਪਾਣੀ ਪਾਓ, ਘਿਓ-ਦੁੱਧ ਪਾਓ ਇੱਕ ਬੂੰਦ ਵੀ ਬਾਹਰ ਨਹੀਂ ਜਾਂਦੀ ਹੁਣ ਤੁਸੀਂ ਹੀ ਦੱਸੋ ਦੋਵਾਂ ’ਚੋਂ ਤੁਹਾਡੇ ਕਿਹੜਾ ਕੰਮ ਆਵੇਗਾ, ਹੋ ਸਕਦਾ ਹੈ ਸੋਨੇ ਵਾਲਾ ਕੰਮ ਆ ਜਾਵੇ, ਉਸ ਨੂੰ ਵੇਚ ਕੇ ਪੈਸੇ ਕੰਮ ਆ ਜਾਣ, ਪਰ ਉਸ ’ਚ ਅੰਮ੍ਰਿਤ ਦੀ ਤਾਂ ਇੱਕ ਬੂੰਦ ਨਹੀਂ ਰੁਕਦੀ, ਜੋ ਕਿ ਤੁਹਾਨੂੰ ਅਮਰ ਕਰ ਸਕਦਾ ਹੈ, ਸੋਚੋ ਜ਼ਰੂਰ ਸਾਡੇ ਖਿਆਲ ਨਾਲ ਮਿੱਟੀ ਵਾਲਾ ਭਾਂਡਾ ਹੀ ਤੁਹਾਡੇ ਕੰਮ ਦਾ ਹੈ ਉਸੇ ਤਰ੍ਹਾਂ ਉਸ ਅੱਲ੍ਹਾ, ਵਾਹਿਗੁਰੂ, ਰਾਮ ਲਈ ਅਜਿਹੇ ਭਾਂਡੇ ਚਾਹੀਦੇ ਹਨ, ਜੋ ਉਸ ਦੀ ਦਇਆ, ਮਿਹਰ, ਰਹਿਮਤ ਨੂੰ ਆਪਣੇ ਅੰਦਰ ਸਮਾ ਸਕੇ।
ਪੂਜਨੀਕ ਗੁਰੂ ਜੀ ਨੇ ਅੱਗੇ ਫਰਮਾਇਆ ਕਿ ਹੁਣ ਜੇਕਰ ਭਾਂਡਾ ਪਹਿਲਾਂ ਹੀ ਪਾਣੀ ਨਾਲ ਭਰਿਆ ਹੋਵੇ ਤਾਂ ਕਿਵੇਂ ਅੰਮ੍ਰਿਤ ਆਵੇਗਾ ਪਹਿਲਾਂ ਹੀ ਪੂਰੇ ਠਸਾਠਸ ਪੱਥਰ ਭਰੇ ਹੋਣ, ਹੀਰੇ ਮੋਤੀ ਉਸ ’ਚ ਕਿੱਥੇ ਆਉਣਗੇ, ਪਹਿਲਾਂ ਕਾਮ, ਕ੍ਰੋਧ, ਮੋਹ, ਲੋਭ, ਮਨ ਅਤੇ ਮਾਇਆ ਨਾਲ ਠਸਾਠਸ ਭਰਿਆ ਹੋਇਆ ਭਾਂਡਾ ਹੈ, ਉਸ ’ਚ ਹਰੀਰਸ, ਅੰਮ੍ਰਿਤ, ਆਬੋਹਯਾਤ ਕਿੱਥੇੇ ਆਵੇਗਾ। ਇਸ ਲਈ ਪਹਿਲਾਂ ਭਾਂਡਾ ਖਾਲੀ ਕਰਨਾ ਪਵੇਗਾ। ਪਹਿਲਾਂ ਆਪਣੇ ਦਿਲੋ-ਦਿਮਾਗ ’ਚੋਂ ਕਾਮ ਵਾਸਨਾ, ਕਰੋਧ, ਲੋਭ, ਮੋਹ, ਹੰਕਾਰ, ਮਨ ਅਤੇ ਮਾਇਆ ਨੂੰ ਕੱਢਣਾ ਹੈ, ਹੇਂਕੜੀ ਛੱਡਣੀ ਪਵੇਗੀ, ਜੇਕਰ ਅੱਲ੍ਹਾ, ਵਾਹਿਗੁਰੂ, ਖੁਦਾ ਨੂੰ ਮਿਲਣਾ ਹੈ ਤਾਂ ਉਸ ਨੂੰ ਪਾਉਣ ਲਈ ਆਪਣੇ ਆਪ ਨੂੰ ਸਾਫ ਬਣਾਉਣਾ ਪੈਂਦਾ ਹੈ, ਫਿਰ ਕਹਿਣ ਦੀ ਲੋੜ ਨਹੀਂ ਪੈਂਦੀ, ਉਹ ਰਾਮ ਆਪਣੇ ਆਪ ਚੱਲਿਆ ਆਉਂਦਾ ਹੈ। ਇਸ ਮੌਕੇ ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਸਾਧ-ਸੰਗਤ ਵੱਲੋਂ ਕੋਰੋਨਾ ਕਾਲ ’ਚ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਨੂੰ ਦਰਸਾਉਂਦੀ ਡਾਕਿਊਮੈਂਟਰੀ ਵੀ ਵਿਖਾਈ ਗਈ। ਇਸ ਮੌਕੇ ਦੋ ਜੋੜੇ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਦਿਲਜੋੜ ਮਾਲਾ ਪਾ ਕੇ ਵਿਆਹ ਬੰਧਨ ’ਚ ਬੱਝੇ ਇਸ ਤੋਂ ਬਾਅਦ ਸੇਵਾਦਾਰਾਂ ਨੇ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਲੰਗਰ ਭੋਜਨ ਛਕਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ