ਸੋਨੀਪਤ : ਨਾਮ ਚਰਚਾ ’ਚ ਗਾਇਆ ਗੁਰੂਯਸ਼, ਸਾਧ-ਸੰਗਤ ਬੋਲੀ ਤਿਰੰਗਾ ਹੀ ਮੇਰਾ ਸਵੈਮਾਨ
(ਸੱਚ ਕਹੂੰ ਨਿਊਜ਼)
ਸੋਨੀਪਤ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਦੇਸ਼-ਵਿਦੇਸ਼ ਦੀ ਸਾਧ-ਸੰਗਤ ਲਗਾਤਾਰ ਮਾਨਵਤਾ ਭਲਾਈ ਦੇ ਕਾਰਜ਼ ਕਰ ਰਹੀ ਹੈ। ਇਸੇ ਲੜੀ ’ਚ ਬਲਾਕ ਖਰਖੋਦਾ (ਸੋਨੀਪਤ) ਪਿੰਡ ਪਿਪਲੀ ’ਚ ਨਾਮ ਚਰਚਾ ਕਰਵਾਈ ਗਈ। ਨਾਮ ਚਰਚਾ ਦੀ ਸ਼ੁਰੂਆਤ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਨਾਲ ਕੀਤੀ। ਆਸ-ਪਾਸ ਦੇ ਪਿੰਡਾਂ ਦੀ ਸਾਧ-ਸੰਗਤ ਨੇ ਸ਼ਿਰਕਤ ਕੀਤੀ।
ਸੱਚ ਕਹੂੰ ਨਾਲ ਗੱਲਬਾਤ ਕਰਦਿਆਂ ਭੰਗੀਦਾਸ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ 142ਵੇਂ ਮਨੁੱਖਤਾ ਭਲੇ ਦੇ ਕਾਰਜ (ਹਰ ਘਰ ਵਿੱਚ ਤਿਰੰਗਾ) ਤਹਿਤ ਸਾਧ ਸੰਗਤ ਆਪਣੇ-ਆਪਣੇ ਘਰਾਂ ਦੀਆਂ ਛੱਤਾਂ ‘ਤੇ ਤਿਰੰਗਾ ਲਹਿਰਾ ਕੇ ਸਲਾਮੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਨੂੰ ਰਾਸ਼ਨ, ਖੂਨਦਾਨ ਆਦਿ ਕਰਕੇ ਲੋਕ ਚੰਗੇ ਕੰਮ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ