ਮਹਾਂ ਪਰਉਪਕਾਰ ਦਿਵਸ : ਬਰਨਾਵਾ ਆਸ਼ਰਮ ਨਾਮਚਰਚਾ ‘ਚ ਹੋਇਆ ਭਾਰੀ ਇਕੱਠ

ਮਹਾਂ ਪਰਉਪਕਾਰ ਦਿਵਸ : ਬਰਨਾਵਾ ਆਸ਼ਰਮ ਨਾਮਚਰਚਾ ‘ਚ ਹੋਇਆ ਭਾਰੀ ਇਕੱਠ

ਬਰਨਾਵਾ (ਰਕਮ ਸਿੰਘ)। ਡੇਰਾ ਸੱਚਾ ਸੌਦਾ ਆਸ਼ਰਮ ਬਰਨਾਵਾ ਬਾਗਪਤ (ਉੱਤਰ ਪ੍ਰਦੇਸ਼) ਵਿੱਚ ਅੱਜ ਗੁਰਗੱਦੀ ਨਸ਼ੀਨੀ ਮਹੀਨੇ ਮੌਕੇ ਵਿਸ਼ਾਲ ਨਾਮਚਰਚਾ ਕਰਵਾਈ ਗਈ। ਸ਼ਨਿਚਰਵਾਰ ਤੋਂ ਹੀ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨਾਮਚਰਚਾ ਵਿੱਚ ਪਹੁੰਚ ਰਹੀ ਹੈ। ਗੁਰਗੱਦੀ ਨਸ਼ੀਨੀ (ਮਹਾਂ ਪਰਉਪਕਾਰ ਦਿਵਸਮਹਾਂ ਪਰਉਪਕਾਰ ਦਿਵਸ : ਬਰਨਾਵਾ ਆਸ਼ਰਮ ਨਾਮਚਰਚਾ ‘ਚ ਹੋਇਆ ਭਾਰੀ ਇਕੱਠ) ਮੌਕੇ ਨਾਮ ਚਰਚਾ ਦੌਰਾਨ ਮਾਨਵਤਾ ਭਲਾਈ ਦੇ ਕੰਮ ਕੀਤੇ ਜਾਣਗੇ। ਗਰਮੀ ਦੇ ਮੱਦੇਨਜ਼ਰ ਸੇਵਾਦਾਰਾਂ ਨੇ ਵੱਖ-ਵੱਖ ਥਾਵਾਂ ’ਤੇ ਪਾਣੀ ਦਾ ਪ੍ਰਬੰਧ ਕੀਤਾ ਹੈ। ਵਰਨਣਯੋਗ ਹੈ ਕਿ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਗੁਰਗੱਦੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸੌਂਪੀ ਸੀ। ਉਦੋਂ ਤੋਂ ਇਸ ਦਿਨ ਨੂੰ ਮਾਨਵਤਾ ਭਲਾਈ ਦੇ ਕਾਰਜਾਂ ਨਾਲ ਮਨਾਇਆ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ