
ਸਰੀਰਦਾਨੀ ਹਰਬੰਸ ਸਿੰਘ ਇੰਸਾਂ ਦੇ ਪਰਿਵਾਰ ਨੂੰ ਨਾਮ ਚਰਚਾ ਦੀ ਸਮਾਪਤੀ ’ਤੇ ਯਾਦਗਾਰੀ ਚਿੰਨ ਨਾਲ ਕੀਤਾ ਸਨਮਾਨਿਤ
- ਸਰੀਰਦਾਨੀ ਦੀ ਯਾਦ ‘ਚ ਪਰਿਵਾਰ ਨੇ ਮਾਨਵਤਾ ਦੀ ਸੇਵਾ ‘ਚ ਲਾਏ 51 ਹਜ਼ਾਰ ਰੁਪਏ
Tributes Events: ਸੀਤੋਗੁੰਨੋ, (ਮੇਵਾ ਸਿੰਘ)। ਸਰੀਰਦਾਨੀ ਹਰਬੰਸ ਸਿੰਘ ਇੰਸਾਂ ਪੁੱਤਰ ਸਵ: ਭਗਵਾਨ ਸਿੰਘ ਵਾਸੀ ਪਿੰਡ ਭਾਗੂ, ਬਲਾਕ ਸੀਤੋਗੁੰਨੋ, ਜ਼ਿਲ੍ਹਾ ਫਾਜ਼ਿਲਕਾ ਨਮਿੱਤ ਬਲਾਕ ਪੱਧਰੀ ਨਾਮ ਚਰਚਾ ਸ਼ਰਧਾਂਜਲੀ ਸਮਾਗਮ ਦੇ ਰੂਪ ਵਿੱਚ ਕਰਵਾਈ ਗਈ। ਨਾਮ ਚਰਚਾ ਦੀ ਸਮਾਪਤੀ ’ਤੇ ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ ਨੇ ਸਰੀਰਦਾਨੀ ਦੇ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸਰੀਰਦਾਨੀ ਦੀ ਧਰਮ ਪਤਨੀ ਗੁਰਦੇਵ ਕੌਰ ਇੰਸਾਂ,ਬੇਟਿਆਂ ਗੁਰਸੇਵਕ ਸਿੰਘ ਇੰਸਾਂ ਪੰਜਾਬ ਦੇ ਸੱਚੇ ਨਿਮਰ ਸੇਵਾਦਾਰ, ਗੁਰਬਾਜ ਸਿੰਘ ਇੰਸਾਂ ਤੇ ਸਮੂਹ ਪਰਿਵਾਰ ਵੱਲੋਂ ਆਪਣੇ ਪਿਤਾ ਸਰੀਰਦਾਨੀ ਹਰਬੰਸ ਸਿੰਘ ਇੰਸਾਂ ਦੀ ਯਾਦ ਵਿਚ 51000/ਰੁਪਏ ਮਾਨਵਤਾ ਤੇ ਸਮਾਜ ਭਲਾਈ ਨਿਸਵਾਰਥ ਸੇਵਾ ਵਿਚ ਲਾਏ ਗਏ। ਇਸ ਤੋਂ ਪਹਿਲਾਂ ਹੋਈ ਬਲਾਕ ਪੱਧਰੀ ਨਾਮਚਰਚਾ ਦੀ ਸਾਰੀ ਕਾਰਵਾਈ ਬਲਾਕ ਬੱਲੂਆਣਾ ਦੇ ਪ੍ਰੇਮੀ ਸੇਵਕ ਰਾਮ ਕੁਮਾਰ ਇੰਸਾਂ ਨੇ ਚਲਾਈ। ਇਸ ਦੌਰਾਨ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਸਾਧ-ਸੰਗਤ ਨੇ ਆਡੀਓ ਕੈਸਟ ਰਾਹੀਂ ਸਰਵਨ ਕੀਤਾ।
ਇਹ ਵੀ ਪੜ੍ਹੋ: World Cancer Day: ਵਿਸ਼ਵ ਕੈਂਸਰ ਦਿਵਸ ਦੇ ਮੌਕੇ ’ਤੇ ਸਿਹਤ ਵਿਭਾਗ ਨੇ ਜਾਗਰੂਕਤਾ ਪੋਸਟਰ ਕੀਤਾ ਜਾਰੀ
ਇਸ ਮੌਕੇ ਸ਼ਰਧਾਂਜਲੀ ਦਿੰਦਿਆਂ ਪੰਜਾਬ ਦੇ ਸੱਚੇ ਨਿਮਰ ਸੇਵਾਦਾਰ ਗੁਰਚਰਨ ਸਿੰਘ ਇੰਸਾਂ ਰਿਟਾ: ਡੀਈਓ ਨੇ ਕਿਹਾ ਕਿ ਸਰੀਰਦਾਨੀ ਹਰਬੰਸ ਸਿੰਘ ਨੇ ਆਪਣੇ ਮਾਨਸ ਜਨਮ ਦਾ ਅਸਲ ਲਾਹਾ ਡੇਰਾ ਸੱਚਾ ਸੌਦਾ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਖੱਟ ਲਿਆ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਰੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਵੱਲੋਂ ਕੀਤੀ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਸੇਵਾ ਨਾਲ ਜੋੜਿਆ, ਉਨ੍ਹਾਂ ਦਾ ਬੇਟਾ ਗੁਰਸੇਵਕ ਸਿੰਘ ਇੰਸਾਂ ਪੰਜਾਬ ਦੇ ਸੱਚੇ ਨਿਮਰ ਸੇਵਾਦਾਰ ਵਜੋਂ ਆਪਣੀ ਡਿਊਟੀ ਨਿਭਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਜਿਊਂਦੇ ਜੀਅ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਸੀ ਤੇ ਉਨ੍ਹਾਂ ਦੇ ਇਸ ਲਿਖਤੀ ਵਾਅਦੇ ਨੂੰ ਉਨ੍ਹਾਂ ਦੀ ਅੰਤਿਮ ਇੱਛਾ ਵਜੋਂ ਪਰਿਵਾਰ ਨੇ ਪੂਰਾ ਕਰਵਾਇਆ ਤੇ ਉਹ ਦੁਨੀਆਂ ਤੋਂ ਜਾਂਦੇ ਸਮੇਂ ਵੀ ਮਾਨਵਤਾ ਦੀ ਸੇਵਾ ਕਮਾ ਗਏ। ਇਸ ਦੇ ਨਾਲ ਹੀ ਐਡਵੋਕੇਟ ਵਿਵੇਕ ਇੰਸਾਂ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸਰੀਰਦਾਨੀ ਹਰਬੰਸ ਸਿੰਘ ਇੰਸਾਂ ਨੇ ਜਿੱਥੇ ਆਪਣਾ ਮਾਨਸ ਜਨਮ ਦਾ ਲਾਹਾ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਖੱਟਿਆ, ਉੱਥੇ ਉਨ੍ਹਾਂ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਜਿਊਂਦੇ ਜੀਅ ਕੀਤੇ ਵਾਅਦੇ ਅਨੁਸਾਰ ਪਰਿਵਾਰ ਨੇ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ, ਇਸ ਲਈ ਉਹ ਐਸੇ ਸਤਿਗੁਰ ਦੇ ਪਿਆਰੇ ਸ਼ਰਧਾਲੂ ਤੇ ਪਰਿਵਾਰ ਨੂੰ ਸਲਾਮ ਕਰਦੇ ਹਨ। Tributes Events
ਇਸ ਮੌਕੇ ਸਰਧਾਂਜਲੀ ਦੇਣ ਵਾਲੇ ਹੋਰ ਜਿੰਮੇਵਾਰਾਂ ਸੱਚੇ ਨਿਮਰ ਸੇਵਾਦਾਰਾਂ ਵਿਚ ਦੁਲੀ ਚੰਦ ਇੰਸਾਂ, ਕ੍ਰਿਸ਼ਨ ਲਾਲ ਇੰਸਾਂ ਜੇਈ, ਦਲੀਪ ਕੁਮਾਰ ਇੰਸਾਂ, ਸਤੀਸ ਕੁਮਾਰ ਇੰਸਾਂ, ਗੁਰਚਰਨ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ, ਗੁਰਸੇਵਕ ਸਿੰਘ ਇੰਸਾਂ, ਹਰਜਿੰਦਰ ਕੌਰ ਇੰਸਾਂ, ਨਿਰਮਲਾ ਇੰਸਾਂ, ਸੁਰੇਸ ਰਾਣੀ ਇੰਸਾਂ ਰੀਟਾ ਇੰਸਾਂ, ਆਸ਼ਾ ਇੰਸਾਂ, ਰੇਨੂੰ ਇੰਸਾਂ ਤੋਂ ਇਲਾਵਾ ਐਡਵੋਕੇਟ ਵਿਵੇਕ ਇੰਸਾਂ, ਰਾਮ ਕੁਮਾਰ ਇੰਸਾਂ ਬਲਾਕ ਪ੍ਰੇਮੀ ਸੇਵਕ ਬੱਲੂਆਣਾ ਅਤੇ ਸਹੀ ਰਾਮ ਇੰਸਾਂ, ਕੁਲਵੀਰ ਸਿੰਘ ਇੰਸਾਂ ਆਦਿ ਸ਼ਾਮਲ ਸਨ।













