ਸਰੀਰਦਾਨੀ ਜਸਪਾਲ ਸਿੰਘ ਇੰਸਾਂ ਨਮਿੱਤ ਨਾਮ ਚਰਚਾ ਹੋਈ

Naamcharcha

ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਸੀ ਦਾਨ

(ਅਨਿਲ ਲੁਟਾਵਾ) ਅਮਲੋਹ। ਸਰੀਰਦਾਨੀ ਜਸਪਾਲ ਸਿੰਘ ਇੰਸਾਂ ਜੋ ਕਿ 11 ਅਗਸਤ ਨੂੰ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਕੇ ਸਤਿਗੁਰੂ ਦੇ ਚਰਨਾਂ ’ਚ ਜਾ ਬਿਰਾਜੇ ਸਨ, ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਨਾਮ ਚਰਚਾ (Naamcharcha) ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਸਾਧ-ਸੰਗਤ ਪੰਜਾਬ 85 ਮੈਂਬਰਾਂ ਅਤੇ ਰਾਜਨੀਤਿਕ ਆਗੂਆਂ ਨੇ ਸਿਰਕਤ ਕੀਤੀ ’ਤੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਬੀਬਾ ਜੈ ਇੰਦਰ ਕੌਰ ਪਟਿਆਲਾ ਵਾਇਸ ਪ੍ਰਧਾਨ ਪੰਜਾਬ ਬੀਜੇਪੀ ਵੱਲੋਂ ਆਪਣਾ ਸ਼ੋਕ ਸੰਦੇਸ਼ ਵਿਨੋਦ ਮਿੱਤਲ, ਮਿਯੰਕ ਸ਼ਰਮਾ ਪ੍ਰਧਾਨ ਅਮਲੋਹ ਰਾਹੀਂ ਭੇਜਿਆ।

ਇਹ ਵੀ ਪੜ੍ਹੋ : ਹੜ੍ਹ ਪੀੜਤਾਂ ਦੀ ਮੱਦਦ ’ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਰਾਜਿੰਦਰ ਸਿੰਘ ਘੁੱਲੂਮਾਜਰਾ ਨੇ ਪਵਿੱਤਰ ਨਾਅਰਾ ਲਾ ਕੇ ਕੀਤੀ। ਇਸ ਮੌਕੇ ਪਵਿੱਤਰ ਗ੍ਰੰਥਾਂ ਵਿਚੋਂ ਸ਼ਬਦ ਬਾਣੀ ਕੀਤੀ ਗਈ। ਇਸ ਮੌਕੇ ਪੰਡਾਲ ’ਚ ਲੱਗੀ ਵੱਡੀ ਸਕਰੀਨ ਰਾਹੀਂ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਬਚਨ ਵੀ ਸੁਣਾਏ ਗਏ। (Naamcharcha)

ਇਸ ਮੌਕੇ ਪੰਜਾਬ 85 ਮੈਂਬਰ ਦੌਲਤ ਰਾਮ ਰਾਜੂ ਇੰਸਾਂ ਨੇ ਕਿਹਾ ਕਿ ਇਸ ਮਹਾਨ ਕਾਰਜ ਲਈ ਸਰੀਰਦਾਨੀ ਦਾ ਪਰਿਵਾਰ ਵੀ ਧੰਨ –ਧੰਨ ਕਹਿਣ ਦੇ ਕਾਬਲ ਹੈ,ਜਿਸ ਨੇ ਜਸਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਮਾਨਵਤਾ ਭਲਾਈ ਦੇ ਕਾਰਜ ਲਈ ਦਾਨ ਦੇਣ ਵਿੱਚ ਆਪਣਾ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਜਸਪਾਲ ਸਿੰਘ ਇੰਸਾਂ ਦੇਹ ਦਾਨ ਕਰ ਕੇ ਅਮਰ ਹੋ ਗਏ ਹਨ। ਉਨ੍ਹਾਂ ਪਰਿਵਾਰ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ,ਜ਼ਿੰਮੇਵਾਰ ਹਰ ਮੌਕੇ ਇਸ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕਿ ਖੜੇ ਹਨ।

ਸਰੀਰ ਦਾਨੀ ਜਸਪਾਲ ਸਿੰਘ ਇੰਸਾਂ
ਨਾਮ ਚਰਚਾ ਦੌਰਾਨ ਸ਼ਬਦ ਬਾਣੀ ਨੂੰ ਇੱਕ ਮਨ ਚਿੱਤ ਹੋਕੇ ਸੁਣਦੀ ਹੋਈ ਸਾਧ-ਸੰਗਤ। ਤਸਵੀਰ:ਅਨਿਲ ਲੁਟਾਵਾ

ਸਾਧ-ਸੰਗਤ, ਜ਼ਿੰਮੇਵਾਰ ਹਰ ਮੌਕੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ

ਇਸ ਮੌਕੇ ਪੰਜਾਬ ਦੇ 85 ਮੈਂਬਰ ਯੋਗੇਸ਼ ਇੰਸਾਂ,ਜਗਦੀਸ਼ ਇੰਸਾਂ ਖੰਨਾ,ਦੌਲਤ ਰਾਮ ਇੰਸਾਂ,ਜਸਵੰਤ ਸਿੰਘ ਇੰਸਾਂ ’ਤੇ 85 ਮੈਂਬਰ ਭੈਣਾਂ ਪਰਵੀਨ ਇੰਸਾਂ,ਮੰਜੂ ਇੰਸਾਂ,ਚਰਨਜੀਤ ਕੌਰ ਇੰਸਾਂ,ਕੌਂਸਲਰ ਬਲਤੇਜ ਸਿੰਘ ਇੰਸਾਂ,ਕੌਂਸਲਰ ਰਾਕੇਸ਼ ਕੁਮਾਰ ਸ਼ਾਹੀ,ਤਰਲੋਚਨ ਇੰਸਾਂ,ਪਟਵਾਰੀ ਪ੍ਰਦੀਪ ਇੰਸਾਂ,ਦਲਜੀਤ ਇੰਸਾਂ,ਹਰਫੂਲ ਇੰਸਾਂ, ਜੋਗਿੰਦਰਪਾਲ ਇੰਸਾਂ,ਹਰੀਸ਼ ਕੁਮਾਰ,ਬਬੀਸ਼ ਕੁਮਾਰ,ਮੇਵਾ ਸਿੰਘ ਇੰਸਾਂ,ਸੰਦੀਪ ਇੰਸਾਂ,ਸੱਚ ਕਹੂੰ ਭਾਦਸੋਂ ਤੋ ਪੱਤਰਕਾਰ ਸੁਸ਼ੀਲ ਕੁਮਾਰ ਇੰਸਾਂ, ਮੰਡੀ ਗੋਬਿੰਦਗੜ੍ਹ ਤੋਂ ਅਮਿੱਤ ਇੰਸਾਂ, ਡਾ. ਕੁਲਜੀਵਨ ਟੰਡਨ ਇੰਸਾਂ, ਮਾ. ਗੁਰਪਾਲ ਸਿੰਘ ਇੰਸਾਂ,ਠੇਕੇਦਾਰ ਸੱਜਣ ਸਿੰਘ ਇੰਸਾਂ,ਅਨਿਲ ਧੀਰ ਇੰਸਾਂ,ਡਾ.ਅਵਤਾਰ ਵਿਰਕ,ਪਰਮਿੰਦਰ ਸਿੰਘ ਇੰਸਾਂ,ਸੋਨੂੰ ਵਰਮਾ,ਵਿੱਕਰ ਸਿੰਘ ,ਸੁਮਿਤ ਇੰਸਾਂ,ਮਿਸਤਰੀ ਸੁਰਿੰਦਰ ਸਿੰਘ ਇੰਸਾਂ,ਦੇਵੀ ਦਿਆਲ,ਬਾਬੂ ਸਿੰਘ ਅੰਨੀਆਂ ਤੋਂ ਇਲਾਵਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੰਜੇ ਬਲਾਕਾਂ ਦੇ ਜ਼ਿੰਮੇਵਾਰ,ਰਿਸ਼ਤੇਦਾਰ ’ਤੇ ਸਾਧ-ਸੰਗਤ ਹਾਜ਼ਰ ਸੀ।