ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 12, 2026
More
    Home Breaking News ਬਲਬੇੜਾ ’ਚ ਕੱਲ...

    ਬਲਬੇੜਾ ’ਚ ਕੱਲ੍ਹ ਧੂਮ-ਧਾਮ ਨਾਲ ਹੋਵੇਗੀ ਨਾਮ ਚਰਚਾ, ਤਿਆਰੀਆਂ ਮੁਕੰਮਲ

    ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਹੋਵੇਗੀ ਨਾਮ ਚਰਚਾ

    ਬਲਬੇੜਾ (ਰਾਮ ਸਰੂਪ ਪੰਜੋਲਾ)। ਬਲਾਕ ਬਲਬੇੜਾ ਦੀ ਸਾਧ-ਸੰਗਤ ਪਵਿੱਤਰ ਅਵਤਾਰ ਮਹੀਨੇ ਦੀ ਨਾਮ ਚਰਚਾ ਕੱਲ੍ਹ ਧੂਮ-ਧਾਮ ਨਾਲ ਮਨਾਵੇਗੀ। ਜਿਸ ਦੀ ਤਿਆਰੀਆਂ ਲਗਭਗ ਸਾਧ-ਸੰਗਤ ਵੱਲੋ ਮੁਕੰਮਲ ਕਰ ਲਈਆਂ ਗਈਆਂ ਹਨ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ।

    ਨਾਮ ਚਰਚਾ ਸਬੰਧੀ ਜਾਣਕਾਰੀ ਦਿੰਦਿਆਂ ਭੰਗੀਦਾਸ ਜਗਮੇਲ ਸਿੰਘ ਇੰਸਾਂ ਨੇ ਦੱਸਿਆ ਕਿ ਨਾਮ ਚਰਚਾ ਨੂੰ ਲੈ ਕੇ ਸੰਗਤ ’ਚ ਭਾਰੀ ਉਤਸ਼ਾਹ ਹੈ ਤੇ ਨਾਮ ਚਰਚਾ ਘਰ ਨੂੰ ਰੰਗ-ਬਿਰੰਗੀਆਂ ਲੜੀਆਂ ਤੇ ਗੁਬਾਰੀਆਂ ਨਾਲ ਸਜਾਇਆ ਹੈ। ਸਾਧ-ਸੰਗਤ ਪਿਛਲੇ ਦੋ ਦਿਨਾਂ ਤੋਂ ਨਾਮ ਚਰਚਾ ਦੀਆਂ ਤਿਆਰੀਆਂ ’ਚ ਜੁਟੀ ਹੋਈ ਹੈ। ਭੰਗੀਦਾਸ ਵੱਲੋਂ ਪਰਿਵਾਰਾਂ ਸਮੇਤ ਸੰਗਤ ਨੂੰ ਵੱਧ ਤੋਂ ਵੱਧ ਨਾਾਮ ਚਰਚਾ ’ਚ ਪਹੁੰਚਣ ਲਈ ਬੇਨਤੀ ਕੀਤੀ ਗਈ। ਨਾਮ ਚਰਚਾ ਮੌਕੇ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਕਰਨ ਦਾ ਪ੍ਰਣ ਲਵੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here