
Tribute Event: ਅਬੋਹਰ,(ਮੇਵਾ ਸਿੰਘ)। ਸੱਚਖੰਡਵਾਸੀ ਤੇ ਨੇਤਰਦਾਨੀ ਅਜੈੇ ਕੁਮਾਰ ਚਲਾਣਾ ਇੰਸਾਂ ਸਟੇਟ ਕਮੇਟੀ ਮੈਂਬਰ ਐਮਐਸਜੀ ਆਈਟੀ ਵਿੰਗ ਜੋ ਬੀਤੇ ਦਿਨ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਕੁਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ, ਨਮਿੱਤ ਸਰਧਾਂਜਲੀ ਸਮਾਗਮ ਵਜੋਂ ਬਲਾਕ ਪੱਧਰੀ ਨਾਮਚਰਚਾ ਅਬੋਹਰ ਪੈਲੇਸ ਵਿਖੇ ਕੀਤੀ ਗਈ। ਨਾਮਚਰਚਾ ਦੀ ਸਮਾਪਤੀ ਤੇ ਅੱਖਾਂਦਾਨੀ ਸੰਮਤੀ ਅਬੋਹਰ ਦੇ ਜਿੰਮੇਵਾਰ ਡਾ: ਰਾਮ ਕੁਮਾਰ ਤੇ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ਵੱਲੋਂ ਪਰਿਵਾਰ ਨੂੰ ਇਕ ਯਾਦਗਾਰੀ ਚਿੰਨ ਐਮਐਸਜੀ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਪਰਿਵਾਰ ਨੇ ਮਾਨਵਤਾ ਤੇ ਸਮਾਜ ਭਲਾਈ ਦੇ ਨਿਹਸਵਾਰਥ ਸੇਵਾ ਕਾਰਜਾਂ ਤਹਿਤ ਸ਼ਹਿਰ ਤੇ ਇਲਾਕੇ ਦੇ 8 ਜ਼ਰੂਰਤਮੰਦਾਂ ਨੂੰ ਘਰੇਲੂ ਰਾਸ਼ਨ ਦੀਆਂ ਕਿੱਟਾਂ ਵੀ ਤਕਸੀਮ ਕੀਤੀਆਂ ਗਈਆਂ।
ਇਸ ਮੌਕੇ ਵਿੱਛੜੀ ਰੂਹ ਨੂੰ ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਤੇ ਐਮਐਸਜੀ ਆਈਟੀ ਵਿੰਗ ਦੇ ਮੈਂਬਰਾਂ ਤੋਂ ਇਲਾਵਾ ਸਮੂਹ ਸੇਵਾਦਾਰਾਂ ਤੇ ਸਾਧ-ਸੰਗਤ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਤੋਂ ਪਹਿਲਾਂ ਕੀਤੀ ਗਈ ਨਾਮਚਰਚਾ ਦੀ ਸਾਰੀ ਕਾਰਵਾਈ ਪ੍ਰੇਮੀ ਰਾਜਿੰਦਰ ਕੁਮਾਰ ਇੰਸਾਂ ਵੱਲੋਂ ਚਲਾਈ ਗਈ। ਇਸ ਮੌਕੇ ਵੱਖ-ਵੱਖ ਜਿੰਮੇਵਾਰਾਂ ਵੱਲੋਂ ਸੱਚਖੰਡਵਾਸੀ ਤੇ ਅੱਖਾਂਦਾਨੀ ਅਜੈ ਕੁਮਾਰ ਚਲਾਣਾ ਇੰਸਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਛੋਟੀ ਉਮਰੇ ਅਜੈ ਚਲਾਣਾ ਦੇ ਸਦੀਵੀ ਵਿਛੋੜੇ ਨਾਲ ਪਰਿਵਾਰ ਨੂੰ ਗਹਿਰਾ ਦੁੱਖ ਪਹੁੰਚਿਆ, ਉਹ ਕੁੱਲ ਮਾਲਕ ਅੱਗੇ ਅਰਦਾਸ ਕਰਦੇ ਹਨ ਕਿ ਸਮੂਹ ਚਲਾਣਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਇਹ ਵੀ ਪੜ੍ਹੋ: Sunam News: ਐਮਰਜੰਸੀ ’ਚ ਪਲੇਟਲੈਟਸ ਸੈੱਲ ਦਾਨ ਕਰਕੇ ਮਰੀਜ਼ ਦੀ ਬਚਾਈ ਜਾਨ
ਉਨ੍ਹਾਂ ਕਿਹਾ ਕਿ ਅੱਖਾਂਦਾਨੀ ਅਜੈ ਚਲਾਣਾ ਨੇ ਆਪਣੇ ਮਾਨਸ ਜਨਮ ਦਾ ਲਾਹਾ 2011 ਵਿਚ ਪੂਜਨੀਕ ਗੁਰੂ ਜੀ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਖੱਟ ਲਿਆ ਸੀ। ਉਹ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਕਰਨ ਦੌਰਾਨ 15 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ, ਅੱਖਾਂਦਾਨ ਸੰਮਤੀ ਦੇ ਸੇਵਾਦਾਰ ਵਜੋਂ ਸੇਵਾ ਕਰਦੇ ਰਹੇ ਤੇ ਹੁਣ ਮੌਜੂਦਾ ਉਹ ਐਮਐਸਜੀ ਆਈਟੀ ਵਿੰਗ ਦੇ ਸਟੇਟ ਮੈਂਬਰ ਵਜੋਂ ਸੇਵਾ ਨਿਭਾ ਰਹੇ ਸਨ।
ਇਸ ਮੌਕੇ ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ ਵਿਚ ਪ੍ਰੇਮੀ ਗੁਰਚਰਨ ਸਿੰਘ ਇੰਸਾਂ ਰਿਟਾ: ਡੀਈਓ, ਕ੍ਰਿਸ਼ਨ ਲਾਲ ਜੇਈ, ਸਤੀਸ ਕੁਮਾਰ ਇੰਸਾਂ, ਸੋਹਨ ਲਾਲ ਨਾਗਪਾਲ (ਸੱਚੇ ਨਮਰ ਸੇਵਾਦਾਰ ਰਾਜਸਥਾਨ) ਭੈਣਾਂ ਵਿਚ ਰੀਟਾ ਇੰਸਾਂ, ਰੇਨੂੰ ਇੰਸਾਂ, ਜੋਨਾਂ ਦੀਆਂ ਪ੍ਰੇਮੀ ਸੰਮਤੀਆਂ, ਐਮਐਸਜੀ ਆਈਟੀ ਵਿੰਗ ਦੇ ਜਿੰਮੇਵਾਰ ਸੇਵਾਦਾਰਾਂ ਵਿਚ ਖੁਸ਼ਦੀਪ ਭਟੇਜਾ, ਵਿਜੇ ਮਦਾਨ, ਕਰਨ ਅਰੋੜਾ, ਕਰਨ ਛੋਕਰਾ, ਅਮਿਤ ਫੁਟੇਲਾ, ਸੇਵਾਦਾਰ ਦਰਸਨ ਲਾਲ ਤੋਂ ਇਲਾਵਾ ਨਗਰ ਕਾਰਪੋਰੇਸ਼ਨ ਅਬੋਹਰ ਦੇ ਮੇਅਰ ਵਿਮਲ ਠਠਈ ਤੇ ਸ਼ਹਿਰ ਦੇ ਹੋਰ ਵੀ ਮੰਨੇ-ਪ੍ਰਵੰਨੇ ਲੋਕਾਂ ਨੇ ਸ਼ਮੂਲੀਅਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਵਿਛੜੀ ਆਤਮਾ ਨੂੰ ਸ਼ਰਧਾਂਜਲੀਆਂ ਦਿੱਤੀਆਂ। Tribute Event













