Naam Charcha: (ਸੁਸ਼ੀਲ ਕੁਮਾਰ) ਭਾਦਸੋਂ। ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਦੀ ਨਾਮ ਚਰਚਾ ਬਲਾਕ ਭਾਦਸੋਂ ਅਤੇ ਮੱਲੇਵਾਲ ਦੀ ਸਾਂਝੀ ਨਾਮ ਚਰਚਾ ਬੜੀ ਸ਼ਰਧਾ ਭਾਵਨਾ ਨਾਲ ਪਿੰਡ ਰਾਮਪੁਰ ਸਾਹੀਏਵਾਲ ਬਲਾਕ ਪ੍ਰੇਮੀ ਸੇਵਕ ਗੁਰਜੰਟ ਸਿੰਘ ਇੰਸਾਂ ਦੇ ਗ੍ਰਹਿ ਵਿਖੇ ਹੋਈ। ਇਸ ਨਾਮ ਚਰਚਾ ਦੌਰਾਨ ਬਲਾਕ ਪ੍ਰੇਮੀ ਸੇਵਕ ਰਾਜਿੰਦਰ ਸਿੰਘ ਘੁੱਲੂ ਮਾਜਰਾ ਨੇ ਪਵਿੱਤਰ ਨਾਅਰਾ ਲਾ ਕੇ ਨਾਮ ਚਰਚਾ ਦੀ ਕਾਰਵਾਈ ਸ਼ੁਰੂ ਕੀਤੀ। ਇਸ ਤੋਂ ਬਾਅਦ ਕਵੀਰਾਜਾਂ ਨੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਬਾਣੀ ਕੀਤੀ ਤੇ ਜਗਤਾਰ ਸਿੰਘ ਇੰਸਾਂ ਘੁੰਡਰ ਨੇ ਪਵਿੱਤਰ ਗ੍ਰੰਥਾਂ ਵਿੱਚੋਂ ਵਿਆਖਿਆ ਕੀਤੀ। ਇਸ ਅਵਤਾਰ ਮਹੀਨੇ ਦੀ ਖੁਸ਼ੀ ਦੀ ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ: Farmers Punjab News: ਹਰਭਜਨ ਸਿੰਘ ਬੁੱਟਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਣੇ ਸੂਬਾ ਕਨਵੀਨਰ

ਬਲਾਕ ਪ੍ਰੇਮੀ ਸੇਵਕ ਗੁਰਜੰਟ ਇੰਸਾਂ ਅਤੇ ਬਲਾਕ ਪ੍ਰੇਮੀ ਸੇਵਕ ਪਵਨ ਇੰਸਾਂ ਨੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਸਾਧ-ਸੰਗਤ ਨੂੰ ਵਧਾਈ ਦਿੱਤੀ ਅਤੇ ਇਸ ਪਵਿੱਤਰ ਅਵਤਾਰ ਮਹੀਨੇ ਵਿੱਚ ਮਾਨਵਤਾ ਭਲਾਈ ਦੇ ਕੰਮਾਂ ਨੂੰ ਹੋਰ ਵੱਧ ਤੋਂ ਵੱਧ ਕਰਨ ਲਈ ਸਾਧ-ਸੰਗਤ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਬਲਾਕ ਭਾਦਸੋਂ ਅਤੇ ਮੱਲੇਵਾਲ ਦੇ ਸਾਰੇ ਸੱਚੀ ਪ੍ਰੇਮੀ ਸੀਮਿਤੀ ਦੇ ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਸਮੂਹ ਪ੍ਰੇਮੀ ਸੇਵਕ ਅਤੇ ਵੱਡੀ ਗਿਣਤੀ ਵਿਚ ਦੋਵਾਂ ਬਲਾਕਾਂ ਦੀ ਸਾਧ-ਸੰਗਤ ਹਾਜ਼ਰ ਸੀ।














