ਬਲਾਕ ਪੱਧਰੀ ਨਾਮ-ਚਰਚਾ ’ਚ ਭਾਰੀ ਗਿਣਤੀ ’ਚ ਪੁੱਜੀ ਸਾਧ-ਸੰਗਤ

Malout News

ਜੋਨ ਨੰਬਰ 4 ਦੀ ਸਮੂਹ ਸਾਧ-ਸੰਗਤ ਨੇ ਕੀਤੇ ਸ਼ਲਾਘਾਯੋਗ ਪ੍ਰਬੰਧ | Malout News

ਮਲੋਟ (ਮਨੋਜ)। Malout News: ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ਸ਼੍ਰੀ ਕਿ੍ਸ਼ਨਾ ਮੰਦਰ ਧਰਮਸ਼ਾਲਾ ’ਚ ਹੋਈ ਜਿਸ ’ਚ ਸ਼ਰਧਾ ਤੇ ਉਤਸ਼ਾਹ ਨਾਲ ਭਾਰੀ ਗਿਣਤੀ ’ਚ ਸਾਧ-ਸੰਗਤ ਨੇ ਪੁੱਜ ਕੇ ਗੁਰੂਜਸ ਸ਼ਰਵਣ ਕੀਤਾ ਤੇ ਸਾਧ-ਸੰਗਤ ਨੇ ਜੋਨ ਨੰਬਰ 4 ਦੀ ਸਾਧ-ਸੰਗਤ ਵੱਲੋਂ ਕੀਤੇ ਗਏ ਸਾਰੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਜੋਨ ਨੰਬਰ 4 ਦੀ ਸਮੂਹ ਸਾਧ-ਸੰਗਤ ਵੱਲੋਂ ਬਲਾਕ ਪੱਧਰੀ ਨਾਮ-ਚਰਚਾ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰਵਾਈ ਗਈ, ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਾ ਕੇ ਕੀਤੀ ਤੇ ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਸੁਣਾਈ। Malout News

ਇਹ ਖਬਰ ਵੀ ਪੜ੍ਹੋ : Punjab farmers Protest: ਕਿਸਾਨਾਂ ‘ਤੇ ਮੁੜ ਦਾਗੇ ਅੱਥਰੂ ਗੈਸ ਦੇ ਗੋਲੇ

ਜਿਸ ਨੂੰ ਸਾਧ-ਸੰਗਤ ਨੇ ਪੂਰੇ ਅਨੁਸ਼ਾਸ਼ਨਬੱਧ ਤੇ ਸ਼ਾਂਤਮਈ ਢੰਗ ਨਾਲ ਸਰਵਣ ਕੀਤਾ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਮਾਨਵਤਾ ਦੀ ਸੇਵਾ ਤੇ ਜ਼ਿਆਦਾ ਤੋਂ ਜ਼ਿਆਦਾ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ। ਜੋਨ ਨੰਬਰ 4 ਦੇ ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ ਨੇ ਦੱਸਿਆ ਕਿ ਜੋਨ ਦੀ ਸਾਰੀ ਹੀ ਟੀਮ ਤੇ ਸੇਵਾਦਾਰਾਂ ਨੇ ਆਪਣੀ-ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਨਾਮ-ਚਰਚਾ ’ਚ ਵੱਧ ਤੋਂ ਵੱਧ ਸੇਵਾ ਕੀਤੀ। ਇਸ ਮੌਕੇ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਬਲਰਾਜ ਸਿੰਘ ਇੰਸਾਂ, 85 ਮੈਂਬਰ ਭੈਣਾਂ ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ, ਮਮਤਾ ਇੰਸਾਂ, ਜੋਨਾਂ ਦੇ ਪ੍ਰੇਮੀ ਸੇਵਕ ਮੱਖਣ ਇੰਸਾਂ। Malout News

ਸੁਨੀਲ ਇੰਸਾਂ, ਡਾ. ਇਕਬਾਲ ਇੰਸਾਂ, ਬਲਵੰਤ ਇੰਸਾਂ, ਬਿੰਟੂ ਪਾਲ ਇੰਸਾਂ, ਪਿੰਡਾਂ ਦੇ ਪ੍ਰੇਮੀ ਸੇਵਕਾਂ ’ਚੋਂ ਘੁਮਿਆਰਾ ਖੇੜਾ ਦੇ ਗੋਰਾ ਸਿੰਘ ਇੰਸਾਂ, ਰੱਖੜੀਆਂ ਦੇ ਸ਼ੀਸ਼ਪਾਲ ਇੰਸਾਂ, ਪਿੰਡ ਮਲੋਟ ਦੇ ਗੁਰਪ੍ਰੀਤ ਸਿੰਘ ਇੰਸਾਂ, ਝੋਰੜ ਦੇ ਗੁਰਬਖਸ਼ ਸਿੰਘ ਇੰਸਾਂ ਤੋਂ ਇਲਾਵਾ ਜੋਨ ਨੰਬਰ 4 ਦੀ ਪ੍ਰੇਮੀ ਸੰਮਤੀ ਦੇ ਦੀਪਕ ਮੱਕੜ ਇੰਸਾਂ, ਡਾ. ਜੈਪਾਲ ਇੰਸਾਂ, ਸੰਜੀਵ ਭਠੇਜਾ ਇੰਸਾਂ, ਗੁਲਸ਼ਨ ਅਰੋੜਾ ਇੰਸਾਂ, ਅਮਨ ਇੰਸਾਂ, ਅੰਕੁਸ਼ ਇੰਸਾਂ, ਅਲਕਾ ਇੰਸਾਂ, ਅਮਨਦੀਪ ਕੌਰ ਇੰਸਾਂ, ਸੋਨਮ ਇੰਸਾਂ, ਪ੍ਰਵੀਨ ਸੋਨੀ ਇੰਸਾਂ, ਪੂਨਮ ਇੰਸਾਂ ਤੇ ਪ੍ਰਵੀਨ ਇੰਸਾਂ ਤੋਂ ਇਲਾਵਾ ਐਮਐਸਜੀ ਆਈਟੀ ਵਿੰਗ, ਟਰੈਫਿਕ ਸੰਮਤੀ, ਪੰਡਾਲ ਸੰਮਤੀ, ਕੰਟੀਨ ਸੰਮਤੀ, ਛਾਇਆਵਾਨ ਸੰਮਤੀ ਦੇ ਜਿੰਮੇਵਾਰ ਤੇ ਸੇਵਾਦਾਰਾਂ ਤੋਂ ਇਲਾਵਾ ਭਾਰੀ ਗਿਣਤੀ ’ਚ ਸਾਧ-ਸੰਗਤ ਹਾਜਰ ਸੀ। Malout News