11 ਲੋੜਵੰਦ ਪਰਿਵਾਰਾਂ ਨੂੰ ਨਾਮ ਚਰਚਾ ਮੌਕੇ ਵੰਡਿਆ ਗਿਆ ਰਾਸ਼ਨ
ਮਨੋਜ ਗੋਇਲ,ਬਾਦਸ਼ਾਹਪੁਰ /ਘੱਗਾ। ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਬਾਦਸ਼ਾਹਪੁਰ ਅਤੇ ਘੱਗਾ ਵਿਖੇ ਨਾਮ ਚਰਚਾ ਹੋਈl ਨਾਮ ਚਰਚਾ (Naam Charcha) ਮੌਕੇ ਸਾਧ-ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜਰੀ ਲਗਵਾਈ। ਕਵੀਰਾਜ ਵੀਰਾਂ ਵੱਲੋਂ ਗੁਰੂ ਜੱਸ ਗਾਇਆ ਗਿਆ ਅਤੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ ਆਡੀਓ ਰਿਕਾਰਡਿੰਗ ਰਾਹੀਂ ਸਾਧ-ਸੰਗਤ ਨੂੰ ਸੁਣਾਏ ਗਏ ਨਾਮ ਚਰਚਾ ਮੌਕੇ ਮਾਸਟਰ ਅਮਨਦੀਪ ਇੰਸਾਂ ਅਤੇ ਸਮੂਹ ਪਰਿਵਾਰ ਵਾਸੀ ਸਧਾਰਨਪੁਰ ( ਬਲਾਕ ) ਬਾਦਸ਼ਾਹਪੁਰ ਵੱਲੋਂ ਆਪਣੇ ਬੇਟੇ ਦੀ ਖੁਸ਼ੀ ਵਿੱਚ 11 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ l

ਇਹ ਵੀ ਪਡ਼੍ਹੋ : Chhattisgarh CM : ਵਿਸ਼ਨੂੰਦੇਵ ਸਾਈਂ ਬਣੇ ਛੱਤੀਸਗੜ੍ਹ ਦੇ ਮੁੱਖ ਮੰਤਰੀ
ਨਾਮ ਚਰਚਾ ’ਚ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 160 ਮਾਨਵਤਾ ਭਲਾਈ ਕਾਰਜਾਂ ਨੂੰ ਵੱਧ-ਚ਼ੜ ਕੇ ਕਰਨ ਲਈ ਪ੍ਰਣ ਵੀ ਕੀਤਾ। ਨਾਮ ਚਰਚਾ ਦੇ ਅਖੀਰ ਵਿੱਚ ਬਲਾਕ ਪ੍ਰੇਮੀ ਸੇਵਕ ਵੱਲੋਂ ਦਰਬਾਰ ਦੀਆਂ ਕੁਝ ਜ਼ਰੂਰੀ ਹਦਾਇਤਾਂ ਬਾਰੇ ਸਾਧ-ਸੰਗਤ ਨੂੰ ਦੱਸਿਆ ਗਿਆ l