ਵੋਟਿੰਗ ‘ਚ ਮਾਝਾ ਸੁਸਤ, ਦੁਆਬਾ ਦੂਜੇ ਨੰਬਰ ਤੇ

Voting, Doaba Second

ਵੋਟਿੰਗ ‘ਚ ਮਾਝਾ ਸੁਸਤ, ਦੁਆਬਾ ਦੂਜੇ ਨੰਬਰ ਤੇ

ਬਠਿੰਡਾ, ਅਸ਼ੋਕ ਵਰਮਾ। ਪੰਜਾਬ ਲੋਕ ਸਭਾ ਚੋਣਾਂ ‘ਚ ਸ਼ੁਰੂ ਹੋਈ ਵੋਟਿੰਗ ‘ਚ ਮਾਲਵੇ ਦੇ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ ਜਦੋ ਕਿ ਮਾਝਾ ਬੜਾ ਸੁਸਤ ਰਿਹਾ। 10 ਵਜੇ ਤੱਕ ਅਮ੍ਰਿਤਸਰ ‘ਚ ਸਿਰਫ 7.34 ਫੀਸਦੀ ਹੀ ਵੋਟਾਂ ਪਈਆਂ। ਇਸ ਸਮੇਂ ਤੱਕ ਹਲਕੇ ਦੇ 11 ਫੀਸਦੀ ਤੋਂ ਵੱਧ ਵੋਟਾਂ ਪਾ ਚੁੱਕੇ ਹਨ। ਹੁਸ਼ਿਆਰਪੁਰ ਹਲਕੇ ‘ਚ 10 ਵਜੇ ਤੱਕ 9.03 ਫੀਸਦੀ, ਜਲੰਧਰ 9.52 ਫੀਸਦੀ ਵੋਟਾਂ ਪਈਆਂ। ਦੂਜੇ ਪਾਸੇ ਇਸ ਸਮੇਂ ਤੱਕ ਫਿਰੋਜਪੁਰ 11.23 ਫੀਸਦੀ, ਬਠਿੰਡਾ 10.6 ਫੀਸਦੀ, ਸੰਗਰੂਰ, 11.14 ਫੀਸਦੀ ਅਤੇ ਫਤਿਹਗੜ੍ਹ 10.55 ਫੀਸਦੀ ਵੋਟਾਂ ਪਈਆਂ। ਲੱਗਭਗ ਹਰ ਹਲਕੇ ‘ਚ ਵੋਟਾਂ ਦੀਆਂ ਇਨ੍ਹਾਂ ਕਤਾਰਾਂ ਲੱਗੀਆਂ ਹੋਈਆਂ ਸਨ ਇੱਕਾ-ਦੁੱਕਾ ਥਾਂਵਾ ਤੇ ਹਿੰਸਾ ਦੀ ਵੀ ਖਬਰ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।