ਮੁਸਲਮਾਨਾਂ ਨੂੰ ਸਾਬਤ ਕਰਨਾ ਪੈਂਦਾ ਹੈ ਕਿ ਉਹ ਹਿੰਸਾ ਨਹੀਂ ਚਾਹੁੰਦੇ : ਮਹਿਬੂਬਾ

ਮੁਸਲਮਾਨਾਂ ਨੂੰ ਸਾਬਤ ਕਰਨਾ ਪੈਂਦਾ ਹੈ ਕਿ ਉਹ ਹਿੰਸਾ ਨਹੀਂ ਚਾਹੁੰਦੇ

ਸ੍ਰੀਨਗਰ (ਏਜੰਸੀ)। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਮੁਸਲਮਾਨਾਂ ਨੂੰ ਹਮੇਸ਼ਾ ਸਾਬਤ ਕਰਨਾ ਪੈਂਦਾ ਹੈ ਕਿ ਉਹ ਹਿੰਸਾ ਨਹੀਂ ਚਾਹੁੰਦੇ ਪੀਡੀਪੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਮੁਸਲਮਾਨਾਂ ਤੋਂ ਹਮੇਸ਼ਾ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਹ ਸਾਬਤ ਕਰਨ ਕਿ ਉਹ ਹਿੰਸਾਂ ਨਹੀਂ ਚਾਹੁੰਦੇ।

ਜੰਮੂ ਕਸ਼ਮੀਰ ਦੀ ਸਾਬਕਾ ਸੀਐਮ ਨੇ ਕਈ ਸਾਰੇ ਟਵੀਟ ਕੀਤੇ ਤੇ ਆਪਣੀ ਗੱਲ ਰੱਖੀ ਉਨ੍ਹਾਂ ਕਿਹਾ ਕਿ ਤਾਲਿਬਾਨ ਤੇ ਸ਼ਰੀਆ ਕਾਨੂੰਨ ਸਬੰਧੀ ਉਨ੍ਹਾਂ ਦੇ ਦਿੱਤੇ ਗਏ ਬਿਆਨ ਨੂੰ ਤੋੜਿਆ-ਮਰੋੜਿਆ ਗਿਆ ਹੈ ਮਹਿਬੂਬਾ ਮੁਫ਼ਤੀ ਨੇ ਕਿਹਾ, ਹੈਰਾਨ ਨਹੀਂ ਹਾਂ ਕਿ ਸ਼ਰੀਆ ’ਤੇ ਦਿੱਤੇ ਗਏ ਮੇਰੇ ਬਿਆਨ ਨੂੰ ਤੋੜਿਆ-ਮਰੋੜਿਆ ਗਿਆ ਸ਼ਰੀਆ ਬਰਕਰਾਰ ਰੱਖਣ ਦਾ ਦਾਅਵਾ ਕਰਨ ਵਾਲੇ ਜ਼ਿਆਦਾਤਰ ਦੇਸ਼ ਇਸ ਦੇ ਸੱਚੇ ਮੁੱਲਾਂ ਨੂੰ ਆਤਮਸਾਤ ਕਰਨ ’ਚ ਨਾਕਾਮ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ