ਮੁਸ਼ਤਾਕ ਅਹਿਮਦ ਨੇ ਕਿਹਾ, ਵਿਰਾਟ ਛੇਤੀ ਹੀ ਦੇਸ਼ ਲਈ ਖੇਡਣਾ ਛੱਡ ਦੇਣਗੇ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤੀ ਟੀਮ ਦੇ ਟੀ-20 ਵਿਸ਼ਵ ਕੱਪ ’ਚ ਹਾਰ ਜਾਣ ਕਾਰਨ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਹਨ ਭਾਰਤ ਵਿਸ਼ਵ ਕੱਪ ’ਚ ਸੈਮੀਫਾਈਨਲ ’ਚ ਵੀ ਨਹੀਂ ਪੁੱਜ ਸਕਿਆ ਜਦੋਂਕਿ ਭਾਰਤ ਨੂੰ ਵਿਸ਼ਵ ਕੱਪ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਅਜਿਹੇ ’ਚ ਭਾਰਤ ਦੇ ਖਰਾਬ ਪ੍ਰਦਰਸ਼ਨ ਨੂੰ ਲੈ ਕੇ ਕਈ ਸਾਬਕਾ ਖਿਡਾਰੀਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਹਨ।
ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਮੁਸ਼ਤਾਕ ਅਹਿਮਦ ਨੇ ਭਾਰਤੀ ਟੀਮ ਦੇ ਡਰੈਸਿੰਗ ਰੂਮ ’ਚ ਚੱਲ ਰਹੀ ਗੁੱਟਬਾਜ਼ੀ ਸਬੰਧੀ ਵੱਡਾ ਬਿਆਨ ਦਿੱਤਾ ਉਨ੍ਹਾਂ ਕਿਹਾ ਕਿ ਭਾਰਤੀ ਟੀਮ ਦੋ ਧਿਰਾਂ ’ਚ ਵੰਡੀ ਗਈ ਹੈ ਜਦੋਂ ਇੱਕ ਸ਼ਾਨਦਾਰ ਕਪਤਾਨ ਕਹਿੰਦਾ ਹੈ ਕਿ ਉਹ ਕਪਤਾਨੀ ਛੱਡਣਾ ਚਾਹੁੰਦੇ ਹਨ ਤਾਂ ਇਸ ਦਾ ਮਤਲਬ ਕੀ ਨਿਕਲਦਾ ਹੈ।
ਮੈਨੂੰ ਭਾਰਤੀ ਡਰੈਸਿੰਗ ਰੂਮ ’ਚ ਦੋ ਧਿਰ ਨਜ਼ਰ ਆਉਦੇ ਹਨ ਮੁੰਬਈ ਤੇ ਦਿੱਲੀ ਧਿਰ ਮੁਸ਼ਤਾਕ ਨੇ ਇਹ ਵੀ ਕਿਹਾ ਵਿਰਾਟ ਕੋਹਲੀ ਛੇਤੀ ਆਪਣੇ ਦੇਸ਼ ਲਈ ਖੇਡਣਾ ਛੱਡ ਦੇਣਗੇ ਤੇ ਉਹ ਆਈਪੀਐੱਨ ਖੇਡਣਾ ਜਾਰੀ ਰੱਖਣਗੇ ਟੀਮ ਇੰਡੀਆ ਦਾ ਵਿਸ਼ਵ ਕੱਪ ’ਚ ਹਾਰ ਦਾ ਕਾਰਨ ਆਈਪੀਐੱਲ ਖੇਡਣਾ ਕਿਉਕਿ ਪਿਛਲੇ ਕਈ ਮਹੀਨਿਆਂ ਤੋਂ ਭਾਰਤੀ ਖਿਡਾਰੀ ਲਗਾਤਾਰ ਿਕਟ ਖੇਡ ਰਹੇ ਹਨ ਤੇ ਉਨ੍ਹਾਂ ਨੂੰ ਆਰਾਮ ਨਹੀਂ ਦਿੱਤਾ ਗਿਆ।
ਵਿਸ਼ਵ ਕੱਪ ’ਚ ਭਾਰਤੀ ਦੇ ਖਰਾਬ ਪ੍ਰਦਰਸ਼ਨ ਲਹੀ ਆਈਪੀਐੱਲ ਨੂੰ ਦੱਸਿਆ ਜ਼ਿੰਮੇਵਾਰੀ
ਮੁਸਤਾਕ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਭਾਰਤੀ ਟੀਮ ਆਈਪੀਐੱਲ ਦੇ ਕਾਰਨ ਵਿਸ਼ਵ ਕੱਪ ’ਚ ਫਲਾਪ ਰਹੀ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਖਿਡਾਰੀ ਵਿਸ਼ਵ ਕੱਪ ਤੋਂ ਪਹਿਲਾਂ ਇੰਨੇ ਵਧੇਰੇ ਸਮੇਂ ਤੱਕ ਜੈਵਿਕ ਰੂਪ ਤੋਂ ਸੁਰੱਖਿਅਤ ਮਾਹੌਲ ’ਚ ਰਹਿਦ ਨਾਲ ਥੱਕ ਗਏ ਸਨ 51 ਸਾਲ ਦੇ ਮੁਸਤਾਕ ਅਹਿਮਦ ਨੇ ਪਾਕਿਸਤਾਨ ਵੱਲੋਂ 52 ਟੈਸਟ ਤੇ 155 ਇੱਕ ਰੋਜ਼ਾ ਮੈਚ ਖੇਡੇ ਹਨ।
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਖਿਲਾਫ ਇੰਗਲੈਂਡ ਲੜੀ ’ਚ ਕੁਝ ਖਿਡਾਰੀਆਂ ਨੇ ਸਿਕਾਇਤ ਕਰਦਿਆਂ ਬੀਸੀਸੀਆਈ ਨੂੰ ਇਹ ਕਹਿ ਦਿੱਤਾ ਸੀ ਕਿ ਵਿਰਾਟ ਉਨਾਂ ਨੂੰ ਅਸੁਰੱਖਿਅਤ ਮਹਿਸੂਸ ਕਰਵਾ ਰਹੇ ਹਨ ਰਿਪੋਰਟ ’ਚ ਕੁਝ ਨਾਂਅ ਵੀ ਸਾਹਮਣੇ ਆਏ ਪਰ ਪੁਸ਼ਟੀ ਨਹੀਂ ਹੋਈ ਕੋਹਲੀ ਤੋਂ ਬਾਅਦ ਹੁਣ ਰੋਹਿਤ ਸ਼ਰਮਾ ਨੂੰ ਕਪਤਾਨ ਬਣਾਇਆ ਗਿਆ ਹੈ ਨਿਊਜ਼ੀਲੈਂਡ ਖਿਲਾਫ਼ 17 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਟੀ-20 ਲੜੀ ਲਈ ਕੋਹਲੀ ਨੂੰ ਅਰਾਮ ਦਿੱਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ