Patiala Murder: ਵੱਡੇ ਭਰਾ ਨੂੰ ਛੁਡਾਉਣ ਗਏ ਛੋਟੇ ਭਰਾ ਦਾ ਕਤਲ

Murder

ਮੁਲਜ਼ਮਾਂ ਨੇ ਕਿਰਚ ਨਾਲ ਕੀਤਾ ਹਮਲਾ, ਪੁਲਿਸ ਵੱਲੋਂ ਮਾਮਲਾ ਦਰਜ਼ | Patiala Murder

Patiala Murder: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੀ ਲੱਕੜ ਮੰਡੀ ਵਿੱਚ ਆਪਣੇ ਭਰਾ ਨੂੰ ਛੁੁਡਾਉਣ ਗਏ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ਼ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ ਬੀਤੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਕੁਝ ਨੌਜਵਾਨਾਂ ਵੱਲੋਂ ਕੇਹਰ ਸਿੰਘ ਦੇ ਵੱਡੇ ਭਰਾ ਨੂੰ ਹਾਕੀਆਂ ਨਾਲ ਕੁੁੱਟਿਆ ਜਾ ਰਿਹਾ ਸੀ ਜਦੋਂ ਕੇਹਰ ਸਿੰਘ ਆਪਣੇ ਭਰਾ ਨੂੰ ਛੁਡਵਾਉਣ ਲਈ ਪੁੱਜਿਆ ਤਾਂ ਉਕਤ ਨੌਜਵਾਨਾਂ ਨੇ ਕੇਹਰ ਸਿੰਘ ’ਤੇ ਵੀ ਕਿਰਚ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ: Punjab News: ਕਰਨਲ ਬਾਠ ਕੁੱਟਮਾਰ ਮਾਮਲਾ : ਸਿੱਟ ਦੇ ਮੁਖੀ ਏਡੀਜੀਪੀ ਏਐਸ ਰਾਏ ਪਟਿਆਲਾ ਪੁੱਜੇ, ਘਟਨਾ ਵਾਲੀ ਥਾਂ ̵…

ਜ਼ਖ਼ਮੀ ਹਾਲਤ ਵਿੱਚ ਕੇਹਰ ਸਿੰਘ ਨੂੰ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਜਿੱਥੇ ਅੱਜ ਸਵੇਰੇ 4 ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਚਾਚਾ ਬਲਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੇਹਰ ਸਿੰਘ ਦਿਹਾੜੀ ਕਰਦਾ ਸੀ ਅਤੇ ਉਸ ਦੇ ਇੱਕ ਢਾਈ ਸਾਲ ਦੀ ਲੜਕੀ ਹੈ ਅਤੇ ਇੱਕ ਛੇ ਮਹੀਨਿਆਂ ਦੀ ਹੈ। ਪਟਿਆਲਾ ਦੇ ਡੀਐੱਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਲਵਿਸ ਅਤੇ ਉਸ ਦੇ ਸਾਥੀਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਰਾਊਡਅੱਪ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਧਿਰਾਂ ਵਿੱਚ ਨਿੱਜੀ ਰੰਜਿਸ਼ ਸੀ ਅਤੇ ਕੇਹਰ ਸਿੰਘ ’ਤੇ ਮੁਲਜ਼ਮਾਂ ਵੱਲੋਂ ਛੁਰੇ ਨਾਲ ਵਾਰ ਕੀਤਾ ਗਿਆ ਹੈ। Patiala Murder