ਸਿਰ ਅਤੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ | Murder In Ludiana
ਲੁਧਿਆਣਾ, (ਸੱਚ ਕਹੂੰ ਨਿਊਜ਼) । ਪੰਜਾਬ ’ਚ ਲੁਧਿਆਣਾ ਦੇ ਪਿੰਡ ਨੂਰਪੁਰ ਬੇਟ ’ਚ ਪੁੁਲਿਸ ਤੋਂ ਰਿਟਾਇਰਡ (Murder In Ludiana) ਏਐੱਸਆਈ ਅਤੇ ਉਸ ਦੀ ਪਤਨੀ ਅਤੇ ਬੇਟੇ ਦਾ ਕਤਲ ਕਰ ਦਿੱਤਾ ਗਿਆ ਹੈ। ਐਤਵਾਰ ਰਾਤ ਕੋਠੀ ਤੋਂ ਤਿਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਮਿ੍ਰਤਕਾਂ ’ਤੇ ਲੋਹੇ ਦੇ ਭਾਰੀ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਹਮਲਾਵਰਾਂ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ। ਹਾਸਲ ਹੋਏ ਵੇਰਵੇਆਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਕਤਲ ਸ਼ਨਿੱਚਰਵਾਰ ਰਾਤ 7 ਵਜੇ ਤੋਂ ਬਾਅਦ ਹੋਏ ਹਨ। ਸ਼ਨਿੱਚਰਵਾਰ 7 ਵਜੇ ਤੱਕ ਉਨ੍ਹਾ ਦੀ ਬੇਟੀ ਸਮਨ ਨਾਲ ਫੋਨ ’ਤੇ ਗੱਲਬਾਤ ਹੋਈ ਸੀ। ਅਗਲੇ ਦਿਨ ਬੇਟੀ ਨੇ ਮਾਂ=ਪਿਓ ਅਤੇ ਭਾਈ ਨੂੰ ਕਈ ਵਾਰ ਫੋਨ ਕੀਤਾ, ਪਰ ਕਿਸੇ ਨੇ ਫੋਨ ਚੁੱਕਿਆ ਹੀ ਨਹੀਂ। ਫੋਨ ਨਾ ਚੁੱਕਣ ਤੋਂ ਬਾਅਦ ਸਮਨ ਨੇ ਰਿਸ਼ਤੇਦਾਰਾਂ ’ਚ ਫੋਨ ਕੀਤਾ। ਜਿਨ੍ਹਾਂ ਨੇ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ : ਦਰਦਨਾਕ : ਸਕੂਟੀ ਅਤੇ ਟਰਾਲੇ ਦੀ ਟੱਕਰ ਨਾਲ ਨੌਜਵਾਨ ਦੀ ਮੌਤ
ਪੀਸੀਆਰ ਦੀ ਟੁਕੜੀ ਤਾਲੇ ਤੋੜ ਕੇ ਹੋਈ ਕੋਠੀ ’ਚ ਦਾਖਲ | Murder In Ludiana
ਪਿੰਡ ਦੇ ਸਰਪੰਚ ਮੌਕੇ ’ਤੇ ਪੀਸੀਆਰ ਦਸਤਾ ਲੈ ਕੇ ਪਹੁੰਚੇ। ਪੀਸੀਆਰ ਦਸਤੇ ਨੇ ਕੋਠੀ ਦਾ ਤਾਲਾ ਤੋੜ ਕੇ ਦੇਖਿਆ ਤਾਂ ਤਿੰਨਾਂ ਲੋਕਾਂ ਨੂੰ ਮਿ੍ਰਤ ਦੇਖ ਦੇ ਹੈਰਾਨ ਰਹਿ ਗਏ। ਰਿਟਾਇਰਡ ਏਐੱਸਆਈ ਦੀ ਲਾਸ਼ ਘਰ ਦੀ ਲੌਬੀ ’ਚ ਫਰਸ਼ ’ਤੇ ਪਈ ਸੀ। ਜਦਕਿ ਉਨ੍ਹਾਂ ਦੀ ਪਤਨੀ ਅਤੇ ਬੇਟੇ ਦੀਆਂ ਲਾਸ਼ਾਂ ਕਮਰੇ ’ਚ ਬੈਡ ’ਤੇ ਪਈਆਂ ਸਨ। ਪੀਸੀਆਰ ਦਸਤੇ ਨੇ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਹੋਰ ਅਧਿਕਾਰੀਆਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਕਤਲ ਸਮੇਂ ਸੁੱਤਾ ਹੋਇਆ ਸੀ ਪਰਿਵਾਰ | Murder In Ludiana
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਪੱਤਾ ਲੱਗਿਆ ਹੈ ਕਿ ਸੁੱਤੇ ਹੋਏ ਪਰਿਵਾਰ ’ਤੇ ਹਮਲਾ ਹੋਇਆ ਹੈ। ਫਿਲਹਾਲ ਤਿੰਨੇ ਲਾਸ਼ਾਂ ਨੂੰ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੰੁਚਾਇਆ ਜਾ ਰਿਹਾ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪੂਰਾ ਮਾਮਲਾ ਸਾਹਮਣੇ ਆਵੇਗਾ।
ਸਿਰ ਅਤੇ ਚਿਹਰੇ ’ਤੇ ਕੀਤੇ ਹਮਲਾਵਰਾਂ ਨੇ ਵਾਰ | Murder In Ludiana
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਰਿਟਾਇਰਡ ਏਐਸਆਈ ਦੀ ਲਾਸ਼ ਘਰ ਦੀ ਲਾਬੀ ਵਿੱਚ ਫਰਸ਼ ’ਤੇ ਪਈ ਮਿਲੀ। ਪਰਮਜੀਤ ਕੌਰ ਅਤੇ ਗੁਰਵਿੰਦਰ ਸਿੰਘ ਦੀਆਂ ਲਾਸ਼ਾਂ ਕਮਰੇ ’ਚ ਬੈਡ ’ਤੇ ਪਈਆਂ ਮਿਲੀਆਂ ਹਨ। ਹਮਲਾਵਰਾਂ ਨੇ ਸਿਰ ਅਤੇ ਚਿਹਰੇ ’ਤੇ ਵਾਰ ਕੀਤੇ ਹਨ। ਸਭ ਤੋਂ ਵੱਧ ਸੱਟਾਂ ਉਨ੍ਹਾਂ ਦੇ ਚਿਹਰਿਆਂ ’ਤੇ ਲੱਗੀਆਂ ਹਨ। ਹਮਲਾਵਰਾਂ ਨੇ ਤਿੰਨਾਂ ਦਾ ਦਰਦਨਾਕ ਢੰਗ ਨਾਲ ਕਤਲ ਕੀਤਾ ਹੈ।