ਲੁਧਿਆਣਾ ’ਚ ਐੱਨਆਰਆਈ ਨੌਜਵਾਨ ਦਾ ਕਤਲ

Murder

ਪੁਲਿਸ ਜਾਂਚ ’ਚ ਜੁਟੀ | Murder

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਜ਼ਿਲੇ ’ਚ ਇੱਕ ਐਨਆਰਆਈ ਨੌਜਵਾਨ ਦੀ ਗਲਾ ਵੱਢ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਲਾਸ਼ ਨੂੰ ਕਬਜੇ ’ਚ ਲੈ ਕੇ ਪੁਲਿਸ ਜਾਂਚ ਜੁਟ ਗਈ ਹੈ। ਮਾਮਲਾ ਜ਼ਿਲੇ ਦੇ ਪਿੰਡ ਲਲਤੋਂ ਕਲਾਂ ਦਾ ਹੈ। ਜਿੱਥੇ ਉਸ ਸਮੇਂ ਮਾਹੌਲ ਦਹਿਸ਼ਤ ਭਰਿਆ ਬਣ ਗਿਆ ਜਦੋਂ ਮੋਟਰਸਾਇਕਲ ਸਵਾਰ ਵਿਅਕਤੀਆਂ ਵੱਲੋਂ ਰਾਹ ’ਚ ਘੇਰ ਕੇ ਦੇਰ ਰਾਤ ਇੱਕ ਐਨਆਰਆਈ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਵਰਿੰਦਰ ਸਿੰਘ ਦੇਰ ਰਾਤ ਪੱਖੋਵਾਲ ਰੋਡ ਦੀ ਠਾਕੁਰ ਕਲੋਨੀ ਤੋਂ ਲਲਤੋਂ ਕਲਾਂ ਵੱਲ ਨੂੰ ਜਾ ਰਿਹਾ ਸੀ। (Murder)

ਇਹ ਵੀ ਪੜ੍ਹੋ : ਮਨ ਮੰਗੇ ਹਰਦਮ ਮਿੱਠਾ, ਤਾਂ ਲੱਗ ਸਕਦਾ ਹੈ ਸਿਹਤ ਨੂੰ ਪਲੀਤਾ, ਜਾਣੋਂ ਕਿਹੜੀ ਬਿਮਾਰੀ ਵੱਧ-ਫੁੱਲ ਰਹੀ ਹੈ!

ਇਸ ਦੌਰਾਨ ਮੋਟਰਸਾਇਕਲ ਸਵਾਰ ਹਮਲਾਵਰਾਂ ਨੇ ਵਰਿੰਦਰ ਸਿੰਘ ਨੂੰ ਰਸਤੇ ਵਿੱਚ ਘੇਰ ਕੇ ਉਸ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਜਖ਼ਮੀ ਹਾਲਤ ’ਚ ਵਰਿੰਦਰ ਸਿੰਘ ਨੂੰ ਉਸਦੇ ਨੌਕਰ ਨੇ ਇਲਾਜ਼ ਲਈ ਡੀਐਮਸੀ ਹਸਪਤਾਲ ਵਿਖੇ ਭਰਤੀ ਕਰਵਾਇਆ। ਜਿੱਥੇ ਵਰਿੰਦਰ ਸਿੰਘ (42) ਦਮ ਤੋੜ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਵਰਿੰਦਰ ਸਿੰਘ 3 ਕੁ ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਹੈ। ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਮਲੇ ’ਚ ਜਖ਼ਮੀ ਵਰਿੰਦਰ ਸਿੰਘ ਦੀ ਹਸਪਤਾਲ ’ਚ ਮੌਤ ਹੋ ਗਈ ਹੈ। ਜਿਸ ਪਿੱਛੋਂ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ ਹੈ। ਉਨਾਂ ਦੱਸਿਆ ਕਿ ਮੁਢਲੀ ਜਾਂਚ ’ਚ ਮਾਮਲਾ ਰੰਜਿਸ਼ ਦਾ ਜਾਪ ਰਿਹਾ ਹੈ ਪਰ ਜਾਂਚ ਜਾਰੀ ਹੈ। (Murder)

LEAVE A REPLY

Please enter your comment!
Please enter your name here