ਘਰ ਦੇ ਬਾਹਰ ਸੁੱਤੇ ਐਲਆਈਸੀ ਮੁਲਾਜ਼ਮ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Murder
ਬੁਢਲਾਡਾ: ਮ੍ਰਿਤਕ ਲਾਭ ਸਿੰਘ ਦੀ ਫਾਈਲ ਫੋਟੋ।

(ਸੰਜੀਵ ਤਾਇਲ) ਬੁਢਲਾਡਾ। ਨੇੜਲੇ ਪਿੰਡ ਫੁਲੂਵਾਲਾ ਡੋਗਰਾ ਦੇ ਆਪਣੇ ਘਰ ਦੇ ਬਾਹਰ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਲਾਭ ਸਿੰਘ ਜੋ ਕਿ ਐਲ. ਆਈ. ਸੀ. ਦਫਤਰ ਜਗਰਾਓਂ ਵਿਖੇ ਕੈਸ਼ੀਅਰ ਵਜੋਂ ਨੌਕਰੀ ਕਰਦਾ ਸੀ ਅਤੇ ਉਸ ਦੀ ਆਉਣ ਵਾਲੀ 31 ਜੁਲਾਈ ਨੂੰ ਰਿਟਾਇਰਮੈਂਟ ਸੀ।

ਇਹ ਵੀ ਪੜ੍ਹੋ: ਡਿਲੀਵਰੀ ਕੇਸ ਮੌਕੇ ਪੈ ਗਈ ਖੂਨ ਦੀ ਲੋੜ, ਚਾਰ ਡੇਰਾ ਸ਼ਰਧਾਲੂ ਝਟ ਪਹੁੰਚੇ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਲਾਭ ਸਿੰਘ ਅਤੇ ਪੂਰਾ ਪਰਿਵਾਰ ਰਿਟਾਇਰਮੈਂਟ ਵਿਦਾਇਗੀ ਸਮਰੋਹ ਦੀਆਂ ਤਿਆਰੀਆਂ ਵਿੱਚ ਲੱਗਿਆ ਹੋਇਆ ਸੀ ਪਰ ਰਾਤ ਸਮੇਂ ਘਰ ਦੇ ਬਾਹਰ ਸੁੱਤੇ ਪਏ ਲਾਭ ਸਿੰਘ ਨੂੰ ਕਿਸੇ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਇਸ ਕਤਲ ਦੀ ਸੂਚਨਾ ਮਿਲਣ ’ਤੇ ਐਸਪੀ ਮਨਮੋਹਨ ਸਿੰਘ, ਡੀਐਸਪੀ ਮਨਜੀਤ ਸਿੰਘ, ਐਸਐਚਓ ਭਗਵੰਤ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here