ਸਾਡੇ ਨਾਲ ਸ਼ਾਮਲ

Follow us

14.4 C
Chandigarh
Tuesday, February 10, 2026
More
    Home Breaking News ਤਿਹਾੜ ਜੇਲ੍ਹ ’...

    ਤਿਹਾੜ ਜੇਲ੍ਹ ’ਚ ਲਾਰੈਂਸ ਬਿਸ਼ਨੋਈ ਦੇ ਸਾਥੀ ਦਾ ਕਤਲ

    Lawrence Bishnoi

     ਲਾਰੈਂਸ ਬਿਸ਼ਨੋਈ ਦੇ ਸਾਥੀ ਪ੍ਰਿੰਸ ਤੇਵਤੀਆ ਦਾ ਕਤਲ

    (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਤਿਹਾੜ ਜੇਲ੍ਹ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਦੇ ਸਾਥੀ ਪ੍ਰਿੰਸ ਤਿਵੇਤਿਆ ਦਾ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਤਿਹਾੜ ਦੀ ਜੇਲ ਨੰਬਰ 3 ‘ਚ ਸ਼ਾਮ 5 ਵਜੇ ਦੇ ਕਰੀਬ ਗੈਂਗਵਾਰ ‘ਚ ਤਿਵਾਤੀਆ ਨੂੰ ਕੁਝ ਬਦਮਾਸ਼ਾਂ ਨੇ ਕਈ ਵਾਰ ਚਾਕੂ ਮਾਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ। ਸਾਰੇ ਜ਼ਖਮੀਆਂ ਨੂੰ ਦੀਨ ਦਿਆਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਨੇ ਪ੍ਰਿੰਸ ਤੇਵਤੀਆ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਇਸ ਵਿੱਚ ਚਾਰ ਕੈਦੀ ਵੀ ਜ਼ਖ਼ਮੀ ਹੋਏ ਹਨ। ਸੂਤਰਾਂ ਮੁਤਾਬਕ ਪ੍ਰਿੰਸ ਨੇ ਪਹਿਲਾਂ ਅਬਦੁਰ ਰਹਿਮਾਨ ਨਾਂਅ ਦੇ ਕੈਦੀ ‘ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਰਹਿਮਾਨ ਅਤੇ ਪ੍ਰਿੰਸ ਦੇ ਸਾਥੀਆਂ ਵਿਚਾਲੇ ਝੜਪ ਹੋ ਗਈ।

    ਦੱਸ ਦੇਈਏ ਕਿ ਤਿਵੇਤੀਆ 2010 ਤੋਂ ਲਗਾਤਾਰ ਅਪਰਾਧਿਕ ਵਾਰਦਾਤਾਂ ਕਰ ਰਿਹਾ ਸੀ। ਉਸ ਖ਼ਿਲਾਫ਼ ਥਾਣਿਆਂ ਵਿੱਚ ਕਤਲ, ਲੁੱਟ-ਖੋਹ, ਅਸਲਾ ਐਕਟ ਅਤੇ ਹੋਰ ਧਾਰਾਵਾਂ ਦੇ 16 ਕੇਸ ਦਰਜ ਹਨ। ਤਿਵਾਤੀਆ ਨੂੰ ਦਿੱਲੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰਕੇ ਤਿਹਾੜ ਜੇਲ ਭੇਜ ਦਿੱਤਾ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here