ਬਾਗਪਤ ਜੇਲ੍ਹ ‘ਚ ਗੋਲੀ ਮਾਰਕੇ ਕੀਤਾ ਗਿਆ ਕਤਲ | Murder
ਲਖਨਊ, (ਏਜੰਸੀ)। ਉਤਰ ਪ੍ਰਦੇਸ਼ ਦੇ ਗੈਂਗਸਟਰ ਮੁੰਨਾ ਬਜਰੰਗੀ ਦਾ ਸੋਮਵਾਰ ਨੂੰ ਬਾਗਪਤ ਜੇਲ੍ਹ ‘ਚ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ। ਸਾਬਕਾ ਬਸਪਾ ਵਿਧਾਇਕ ਲੋਕੇਸ਼ ਦੀਕਸ਼ਿਤ ਤੋਂ ਰੰਗਦਾਰੀ ਮੰਗਣ ਦੇ ਦੋਸ਼ ‘ਚ ਬਾਗਪਤ ਕੋਰਟ ‘ਚ ਮੁੰਨਾ ਬਜਰੰਗੀ ਦੀ ਪੇਸ਼ੀ ਹੋਣੀ ਸੀ।, ਇਸੇ ਕਾਰਨ ਉਸ ਨੂੰ ਐਤਵਾਰ ਦੇਰ ਰਾਤ ਝਾਂਸੀ ਜੇਲ੍ਹ ਤੋਂ ਬਾਗਪਤ ਲਿਆਂਦਾ ਗਿਆ ਸੀ। ਇਸ ਦੌਰਾਨ ਜੇਲ੍ਹ ‘ਚ ਉਸ ਦਾ ਕਤਲ ਕਰ ਦਿੱਤਾ ਗਿਆ। ਪ੍ਰਮੁੱਖ ਸਕੱਤਰ (ਗ੍ਰਹਿ) ਅਰਵਿੰਦ ਕੁਮਾਰ ਨੇ ਬਜਰੰਗੀ ਦੇ ਕਤਲ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। (Murder)
ਜੇਲਰ, ਡਿਪਟੀ ਜੇਲ੍ਹਰ ਸਮੇਤ ਚਾਰ ਸਸਪੈਂਡ | Murder
ਉਹਨਾਂ ਦੱਸਿਆ ਕਿ ਬਾਗਪਤ ਜੇਲ੍ਹ ਦੇ ਜੇਲਰ, ਡਿਪਟੀ ਜੇਲ੍ਹਰ ਸਮੇਤ ਚਾਰ ਜੇਲ੍ਹ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਜੂਡੀਸੀਅਲ ਇਨਕੁਆਰੀ ਦੇ ਵੀ ਆਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਹੈ ਕਿ ਦੋਸ਼ੀਆਂ ਖਿਲਾਫ਼ ਕਾਰਵਾਈ ਹੋਵੇਗੀ। ਮੁੰਨਾ ਬਦਰੰਗੀ ਦਾ ਅਸਲੀ ਨਾਂਅ ਪ੍ਰੇਮ ਪ੍ਰਕਾਸ਼ ਸਿੰਘ ਹੈ।ਤੇ ਉਸ ਦਾ ਜਨਮ 1967 ‘ਚ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਪੂਰੇਦਿਆਲ ਪਿੰਡ ‘ਚ ਹੋਇਆ ਸੀ। ਉਸ ਨੂੰ ਜੌਨਪੁਰ ਦੇ ਦਬੰਗ ਗਜਰਾਜ ਸਿੰਘ ਦਾ ਸਹਿਯੋਗ ਹਾਸਲ ਹੋਇਆ।। ਇਸ ਦੌਰਾਨ 1984 ‘ਚ (Murder) ਮੁੰਨਾ ਨੇ ਲੁੱਟ ਲਈ ਇੱਕ ਵਪਾਰੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਗਜਰਾਜ ਦੇ ਇਸ਼ਾਰੇ ‘ਤੇ ਹੀ ਜੌਨਪੁਰ ਦੇ ਭਾਜਪਾ ਨੇਤਾ ਰਾਮਚੰਦਰ ਸਿੰਘ ਦਾ ਕਤਲ ਕਰਕੇ ਪੂਰਵਾਂਚਲ ‘ਚ ਆਪਣੀ ਤਾਕਤ ਦਿਖਾਈ। 90 ਦੇ ਦਹਾਕੇ ‘ਚ ਪੂਰਵਾਂਚਲ ਦੇ ਬਾਹੂਬਲੀ ਮੁਖਤਿਆਰ ਅੰਸਾਰੀ ਦੇ ਗੈਂਗ ‘ਚ ਸ਼ਾਮਲ ਹੋ ਗਿਆ ਸੀ। (Murder)