ਫਿਲਮੀ ਕਲਾਕਾਰ ਗੁਰਤੇਜ ਚਿੱਤਰਕਾਰ ਦੇ ਸਹੁਰੇ ਦਾ ਕਤਲ

Gurchet-Chitarkar

ਫਿਲਮੀ ਕਲਾਕਾਰ ਗੁਰਤੇਜ ਚਿੱਤਰਕਾਰ ਦੇ ਸਹੁਰੇ ਦਾ ਕਤਲ

(ਸੱਚ ਕਹੂੰ ਨਿਊਜ਼) ਸੰਗਰੂਰ। ਪੰਜਾਬ ’ਚ ਲਗਾਤਾਰ ਕਤਲ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ। ਜ਼ਿਲ੍ਹਾ ਸੰਗਰੂਰ ’ਚ ਇੱਕ ਕਤਲ ਦੀ ਘਟਨਾ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਕਾਮੇਡੀ ਫਿਲਮੀ ਕਲਾਕਾਰ ਗੁਰਤੇਜ ਚਿੱਤਰਕਾਰ ਦੇ ਸਹੁਰੇ (Gurtej Chitrakar Father ) ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਕਤਲ ਉਸਦੇ ਸਹੁਰੇ ਛੱਜਾ ਸਿੰਘ ਦੇ ਨੌਕਰ ਵੱਲੋਂ ਕੁਹਾੜੀ ਮਾਰ ਕੇ ਕੀਤਾ ਗਿਆ ਹੈ। ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਗੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਤਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਥਾਣਾ ਮੁੱਖੀ ਜਗਸੀਰ ਸਿੰਘ ਨੇ ਦੱਸਿਆ ਕਿ ਛੱਜਾ ਸਿੰਘ ਨੇ ਅਮਰਜੀਤ ਕੌਰ ਨਾਂਅ ਦੀ ਔਰਤ ਨੂੰ ਆਪਣੇ ਘਰ ਕੰਮ ਲਈ ਰੱਖਿਆ ਹੋਇਆ ਸੀ ਅਤੇ ਉਸ ਦਾ ਨੌਕਰ ਸਿਕੰਦਰ ਸਿੰਘ ਉਸ ਔਰਤ ’ਤੇ ਬੁਰੀ ਨਜ਼ਰ ਰੱਖਦੀ ਸੀ। ਛੱਜਾ ਸਿੰਘ ਨੇ ਉਸ ਨੌਕਰ ਨੂੰ ਕਈ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਹਰਕਤਾਂ ਤੋਂ ਬਾਜ ਨਾ ਆਇਆ। ਛੱਜਾ ਸਿੰਘ ਦੇ ਵਾਰ-ਵਾਰ ਕਹਿਣ ’ਤੇ ਨੌਕਰ ਨੇ ਗੁੱਸੇ ’ਚ ਆ ਕੇ ਛੱਜਾ ਸਿੰਘ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ, ਜਿਸ ਦੌਰਾਨ ਉਸ ਦੀ ਮੌਤ ਹੋ ਗਈ।

ਗੁਆਂਢਣ ਨੇ ਦਿੱਤੀ ਪੁਲਿਸ ਨੂੰ ਕਤਲ ਦੀ ਸੂਚਨਾ

ਇਸ ਦੌਰਾਨ ਗੁਆਂਢਣ ਨੇ ਦੱਸਿਆ ਕਿ ਬੀਤੀ ਰਾਤ ਨੌਕਰ ਸਿਕੰਦਰ ਸਿੰਘ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਇਆ ਤੇ ਛੱਜਾ ਸਿੰਘ ’ਤੇ ਕੁਹਾੜੀ ਨਾਲ ਕਈ ਵਾਰ ਕੀਤੇ। ਉਸ ਤੋਂ ਬਾਅਦ ਨੌਕਰ ਸਿਕੰਦਰ ਨੇ ਉਸ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਪਰ ਉਸ ਨੇ ਭੱਜ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਈ। ਜਿਸ ਤੋਂ ਬਾਅਦ ਮੈਂ ਪਲਿਸ ਨੂੰ ਕਤਲ ਦੀ ਸੂਚਨਾ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ