ਸਾਡੇ ਨਾਲ ਸ਼ਾਮਲ

Follow us

21.7 C
Chandigarh
Thursday, January 22, 2026
More
    Home Breaking News ਜੀਂਦ ’ਚ ਦਿਨਦਿ...

    ਜੀਂਦ ’ਚ ਦਿਨਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ

    murderer-of-the-daughter-696x391

    ਪੀਜੀਆਈ ਲੈ ਜਾਂਦੇ ਸਮੇਂ ਮੌਤ | Jind News

    • ਕੁਝ ਦਿਨਾਂ ਬਾਅਦ ਸੀ ਵਿਆਹ

    ਜੀਂਦ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਜੀਂਦ (Jind News) ’ਚ ਪੁਰਾਣੇ ਬੱਸ ਸਟੈਂਡ ਨੇੜੇ ਬਦਮਾਸਾਂ ਨੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਨੌਜਵਾਨ ਨੂੰ ਚਾਰ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ’ਚੋਂ ਦੋ ਮੋਢੇ ’ਚੋਂ ਲੰਘੀਆਂ। ਜਦਕਿ ਇੱਕ ਗੋਲੀ ਮੂੰਹ ’ਚ ਵੀ ਲੱਗੀ ਹੈ। ਨੌਜਵਾਨ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੋਂ ਉਸ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ ਪਰ ਰੋਹਤਕ ਪੀਜੀਆਈ ਲਿਜਾਂਦੇ ਸਮੇਂ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਲਾਸ਼ ਦਾ ਪੋਸਟਮਾਰਟਮ ਰੋਹਤਕ ਪੀਜੀਆਈ ’ਚ ਹੀ ਕੀਤਾ ਜਾਵੇਗਾ। ਨੌਜਵਾਨ ਦੀ ਪਛਾਣ ਇਗਰਾਹ ਪਿੰਡ ਦੇ ਰਹਿਣ ਵਾਲੇ ਅਨੀਸ਼ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਨੀਸ਼ ਦਾ ਵਿਆਹ ਹਾਲ ਹੀ ’ਚ ਤੈਅ ਹੋਇਆ ਸੀ। ਕੁਝ ਦਿਨਾਂ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ।

    ਦੂਜੇ ਵਿਅਕਤੀ ਨਾਲ ਗੱਲਾਂ ਕਰਦੇ ਸਮੇਂ ਮਾਰੀਆਂ ਗੋਲੀਆਂ | Jind News

    ਸ਼ੁੱਕਰਵਾਰ ਨੂੰ ਅਨੀਸ਼ ਕਿਸੇ ਕੰਮ ਲਈ ਸ਼ਹਿਰ ਆਇਆ ਹੋਇਆ ਸੀ। ਇਸ ਦੌਰਾਨ ਉਹ ਪੁਰਾਣੇ ਬੱਸ (Jind News) ਸਟੈਂਡ ਕੋਲ ਆਪਣੇ ਸਾਈਕਲ ’ਤੇ ਕਿਸੇ ਨਾਲ ਗੱਲ ਕਰ ਰਿਹਾ ਸੀ। ਉਦੋਂ ਅਣਪਛਾਤੇ ਨੌਜਵਾਨ ਆਏ ਅਤੇ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਚਲਦੇ ਹੀ ਨੇੜੇ ਦੇ ਲੋਕ ਇਧਰ-ਉਧਰ ਭੱਜ ਗਏ।

    ਪੁਲਿਸ ਨੇ ਖੋਲ ਕੀਤੇ ਬਰਾਮਦ | Jind News

    ਅਨੀਸ਼ ਨੂੰ ਹਸਪਤਾਲ (Jind News) ’ਚ ਭਰਤੀ ਕਰਵਾਉਣ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। ਐੱਸਪੀ ਸੁਮਿਤ ਕੁਮਾਰ ਨੇ ਵੀ ਪਹਿਲਾਂ ਮੌਕੇ ਦਾ ਮੁਆਇਨਾ ਕੀਤਾ ਅਤੇ ਫਿਰ ਸਿਵਲ ਹਸਪਤਾਲ ਪੁੱਜੇ। ਸੀਆਈਏ ਪੁਲਿਸ ਵੱਲੋਂ ਮੁਲਜਮਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

    ਇਹ ਵੀ ਪੜ੍ਹੋ : ਰਾਜਸਥਾਨ ਬੋਰਡ ਦੀ 10ਵੀਂ ਕਲਾਸ ਦਾ ਨਤੀਜਾ ਐਲਾਨਿਆ, ਲੜਕੀਆਂ ਨੇ ਮਾਰੀ ਬਾਜੀ

    LEAVE A REPLY

    Please enter your comment!
    Please enter your name here