ਘਰ ’ਚ ਇਕੱਲੀ ਔਰਤ ਦਾ ਦਿਨ-ਦਿਹਾੜੇ ਕਤਲ, ਕੈਮਰੇ ’ਚ ਦਿਖੇ 2 ਨਕਾਬਪੋਸ਼

Murder Woman
ਘਰ ’ਚ ਇਕੱਲੀ ਔਰਤ ਦਾ ਦਿਨ-ਦਿਹਾੜੇ ਕਤਲ, ਕੈਮਰੇ ’ਚ ਦਿਖੇ 2 ਨਕਾਬਪੋਸ਼

ਖੁਫੀਆ ਕੈਮਰੇ ’ਚ ਦਿਖੇ 2 ਨਕਾਬਪੋਸ਼ (Murder Woman)

  • ਘਰ ਦੇ ਸਮਾਨ ਦੀ ਹੋਈ ਫਰੋਲਾ-ਫਰਾਲੀ

(ਗੁਰਪ੍ਰੀਤ ਸਿੰਘ) ਬਰਨਾਲਾ। ਬਰਨਾਲਾ ਵਿਖੇ ਅੱਜ ਦਿਨ ਦਿਹਾੜੇ ਵਾਪਰੀ ਘਟਨਾ ਵਿੱਚ ਭੇਦ ਭਰੇ ਢੰਗ ਨਾਲ ਇੱਕ ਔਰਤ ਦਾ ਕਤਲ ਕਰ ਦਿੱਤਾ। ਕਤਲ ਉਸ ਵੇਲੇ ਹੋਇਆ ਦੱਸਿਆ ਜਾ ਰਿਹਾ ਹੈ ਜਦੋਂ ਉਹ ਘਰ ਵਿੱਚ ਇਕੱਲੀ ਸੀ। ਖੁਫੀਆ ਕੈਮਰੇ ਵਿੱਚ ਦੋ ਨਕਾਬਪੋਸ਼ ਘਰ ਦੇ ਨੇੜੇ ਮੋਟਰਸਾਈਕਲ ’ਤੇ ਸਵਾਰ ਹੋਏ ਦਿਖੇ ਹਨ। (Murder Woman)

ਹਾਸਲ ਜਾਣਕਾਰੀ ਮੁਤਾਬਿਕ ਸੇਖਾ ਰੋਡ ਗਲੀ 1 ਵਿੱਚ ਰਹਿਣ ਵਾਲੇ ਜਸਵੰਤ ਰਾਏ ਨਾਂਅ ਦੇ ਵਿਅਕਤੀ ਜਦੋਂ ਆਪਣੇ ਕੰਮ ਗਏ ਹੋਏ ਸਨ ਤਾਂ ਘਰ ਵਿੱਚ ਇਕੱਲੀ ਉਸਦੀ ਘਰਵਾਲੀ ਮੰਜੂ ਬਾਲਾ (49) ਮੌਜੂਦ ਸੀ ਤੇ ਉਹਨਾਂ ਦੀ ਬੇਟੀ ਕਾਲਜ ਗਈ ਹੋਈ ਸੀ। ਜਦੋਂ ਉਹ ਕਾਲਜ ਵਿਚੋਂ 1 ਵਜੇ ਦੇ ਕਰੀਬ ਘਰ ਵਾਪਿਸ ਆਈ ਤਾਂ ਉਸਦੀ ਮਾਤਾ ਫਰਸ਼ ’ਤੇ ਡਿੱਗੀ ਪਈ ਸੀ ਤੇ ਘਰ ਦਾ ਸਮਾਨ ਖਿਲਰਿਆ ਪਿਆ ਸੀ, ਉਸ ਨੇ ਚੀਕਾਂ ਰੌਲੀ ਪਾ ਕੇ ਆਸੇ ਪਾਸੇ ਗੁਆਂਢੀਆਂ ਨੂੰ ਇਕੱਠੇ ਕਰ ਲਿਆ ਤੇ ਆਪਣੇ ਪਿਤਾ ਨੂੰ ਘਰ ਬੁਲਾ ਲਿਆ। ਜਦੋਂ ਪਰਿਵਾਰ ਦੇ ਮੈਬਰਾਂ ਨੇ ਮੰਜੂ ਬਾਲਾ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਮੀਤ ਹੇਅਰ ਨੇ 23 ਕੋਚਾਂ ਨੂੰ ਨਿਯੁਕਤੀ ਪੱਤਰ ਸੌਂਪੇ

ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਐਸ ਪੀ ਡੀ ਰਮਨੀਸ਼ ਚੌਧਰੀ ਤੇ ਐਸ ਐਚ ਓ ਬਲਵੰਤ ਸਿੰਘ ਮੌਕੇ ਤੇ ਪਹੁੰਚ ਗਏ ਤੇ ਪੁਲਿਸ ਵੱਲੋਂ ਆਪਣੀ ਜਾਂਚ ਸ਼ੁਰੂ ਕਰ ਦਿਤੀ। ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ 2 ਨਕਾਬਪੋਸ਼ ਵਿਅਕਤੀ ਘਰ ਦੇ ਨੇੜੇ ਦੇਖੇ ਗਏ। ਘਰ ਵਿਚੋਂ ਸਮਾਨ ਚੋਰੀ ਹੋਣ ਪਰਿਵਾਰਕ ਮੈਬਰਾਂ ਨੇ ਫ਼ਿਲਹਾਲ ਕੁਝ ਨਹੀਂ ਦੱਸਿਆ। ਐਸਪੀਡੀ ਚੌਧਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਪੁਲਿਸ ਮਾਮਲੇ ਦੀ ਤਹਿ ਤੱਕ ਜਾਂਚ ਕਰ ਰਹੀ ਹੈ, ਛੇਤੀ ਹੀ ਦੋਸ਼ੀ ਪੁਲਿਸ ਦੇ ਸ਼ਿਕੰਜੇ ਵਿੱਚ ਹੋਣਗੇ।

LEAVE A REPLY

Please enter your comment!
Please enter your name here