ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਕੱਚ ਦੀ ਟੁੱਟੀ ...

    ਕੱਚ ਦੀ ਟੁੱਟੀ ਬੋਤਲ ਨਾਲ ਗਲਾ ਵੱਢ ਕੇ ਹੱਤਿਆ

    Murder

    (ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅਤੀ ਸ਼ਹਿਰ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਬੀਤੀ ਰਾਤ ਇੱਕ ਵਿਅਕਤੀ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਕੱਚ ਦੀ ਟੁੱਟੀ ਹੋਈ ਬੋਤਲ ਨਾਲ ਉਸ ਸਮੇਂ ਗਲਾ ਰੇਤ ਕੇ ਮੌਤ ਦੇ ਘਾਟ ਉਤਾਰਿਆ ਜਦੋਂ ਵਿਅਕਤੀ ਇੱਕ ਢਾਬੇ ‘ਤੇ ਖਾਣਾ ਖਾਣ ਲਈ ਬੈਠਾ ਸੀ। Murder

    ਮ੍ਰਿਤਕ ਦੀ ਪਛਾਣ ਪਵਨ (45) ਵਾਸੀ ਸਮਸਤੀਪੁਰ (ਬਿਹਾਰ) ਵਜੋਂ ਹੋਈ ਹੈ ਜੋ ਪਿਛਲੇ 12 ਸਾਲਾਂ ਤੋਂ ਲੁਧਿਆਣਾ ਵਿਖੇ ਇੱਕ ਫੈਕਟਰੀ ਵਿੱਚ ਮਜ਼ਦੂਰੀ ਕਰ ਰਿਹਾ ਸੀ। ਮ੍ਰਿਤਕ ਦੇ ਛੋਟੇ ਭਰਾ ਸੰਜੀਵ ਨੇ ਦੱਸਿਆ ਕਿ ਘਟਨਾ ਤੋਂ ਇਕ ਦਿਨ ਪਹਿਲਾਂ ਐਤਵਾਰ ਰਾਤ ਨੂੰ ਉਹ ਆਪਣੇ ਵੱਡੇ ਭਰਾ (ਪਵਨ) ਨਾਲ ਰਾਜ ਦੇ ਢਾਬੇ ‘ਤੇ ਸਿਗਰਟ ਲੈਣ ਗਿਆ ਸੀ। ਰਾਜ ਨੇ ਪਵਨ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪਵਨ ਅਤੇ ਰਾਜ ਵਿਚਕਾਰ ਤਕਰਾਰ ਹੋ ਗਈ। ਇਕੱਠੇ ਹੋਏ ਲੋਕਾਂ ਨੇ ਦੋਵਾਂ ਨੂੰ ਸ਼ਾਂਤ ਕੀਤਾ।

    ਉਸ ਨੇ ਦੱਸਿਆ ਕਿ ਬੀਤੀ ਰਾਤ ਪਵਨ ਰਾਜ ਦੇ ਢਾਬੇ ਨੇੜੇ ਇਕ ਹੋਰ ਢਾਬੇ ‘ਚ ਖਾਣਾ ਖਾ ਰਿਹਾ ਸੀ ਇਸੇ ਦੌਰਾਨ ਰਾਜ ਆਪਣੀ ਪਤਨੀ ਅਤੇ ਹੋਰ ਵਿਅਕਤੀਆਂ ਨਾਲ ਆਇਆ ਅਤੇ ਪਵਨ ‘ਤੇ ਹਮਲਾ ਕਰ ਦਿੱਤਾ। ਰਾਜ ਦੀ ਪਤਨੀ ਨੇ ਵੀ ਪਵਨ ਉਪਰ ਡੰਡੇ ਨਾਲ ਵਾਰ ਕੀਤੇ, ਜਿਸ ਕਾਰਨ ਜ਼ਖਮੀ ਹੋਇਆ ਪਵਨ ਬੇਹੋਸ਼ ਹੋ ਡਿੱਗ ਗਿਆ, ਜਿਸ ‘ਤੇ ਹਮਲਾਵਰਾਂ ਨੇ ਕੱਚ ਦੀ ਬੋਤਲ ਨਾਲ ਉਸ ਦਾ ਗਲਾ ਵੱਢ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।

    ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਨੇ ਏਸ਼ੀਅਨ ਖੇਡਾਂ ਤੇ ਨੈਸ਼ਨਲ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ

    ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਐਂਬੂਲੈਂਸ ਬੁਲਾਉਣ ਲਈ ਫੋਨ ਕੀਤਾ । ਪਵਨ ਦੇ ਭਰਾ ਨੇ ਦੱਸਿਆ ਕਿ ਇੱਕ ਘੰਟੇ ਤੱਕ ਐਂਬੂਲੈਂਸ ਨਹੀਂ ਆਈ। ਐਂਬੂਲੈਂਸ ਆਉਣ ‘ਤੇ ਜਿਵੇਂ ਹੀ ਪਵਨ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਭਰਾ ਮੁਤਾਬਕ ਪਵਨ ਦੀ ਮੌਤ ਤੋਂ ਬਾਅਦ ਘਰ ‘ਚ ਦੋ ਧੀਆਂ ਅਤੇ ਪਤਨੀ ਰਹਿ ਗਈ ਹੈ। ਓਧਰ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। Murder

    LEAVE A REPLY

    Please enter your comment!
    Please enter your name here