ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, January 21, 2026
More
    Home Breaking News Municipal Cou...

    Municipal Council Latest News: ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਅਗਲੇ ਹੁਕਮਾਂ ਤੱਕ ਮੁਲਤਵੀਂ

    Municipal Council Latest News
    Municipal Council Latest News: ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਅਗਲੇ ਹੁਕਮਾਂ ਤੱਕ ਮੁਲਤਵੀਂ

    ਕਾਂਗਰਸੀ ਕੌਂਸਲਰਾਂ ਦਾ ਦਾਅਵਾ ਉਨ੍ਹਾਂ ਸਾਹਮਣੇ ਨਹੀਂ ਟਿਕ ਸਕਣਗੇ ਆਪ ਅਤੇ ਅਕਾਲੀ ਦਲ ਦੇ ਉਮੀਦਵਾਰ | Municipal Council Latest News

    Municipal Council Latest News: (ਗੁਰਪ੍ਰੀਤ ਪੱਕਾ) ਫਰੀਦਕੋਟ। ਫ਼ਰੀਦਕੋਟ ਵਿਖੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੇ ਅਹੁਦਿਆਂ ਦੀ ਚੋਣ ਕਰਨ ਲਈ ਮੀਟਿੰਗ ਨੂੰ ਪ੍ਰਸ਼ਾਸਨ ਨੇ ਅਨਮਿਥੇ ਸਮੇਂ ਲਈ ਮੁਲਤਵੀਂ ਦਾ ਹੁਕਮ ਜਾਰੀ ਕਰ ਦਿੱਤਾ। ਡਿਪਟੀ ਕਮਿਸ਼ਨਰ ਦੀ ਹਦਾਇਤਾਂ ਦੇ ਮੁਤਾਬਕ ਅੱਜ ਸਵੇਰੇ 11 ਵਜੇ ਨਗਰ ਕੌਂਸਲ ਵਿਖੇ ਦੋਵਾਂ ਅਹੁਦਿਆਂ ਦੀ ਚੋਣ ਕਰਨ ਲਈ ਮੀਟਿੰਗ ਬੁਲਾਈ ਗਈ ਸੀ। ਇਸ ਮੌਕੇ ’ਤੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਪਾਲ ਸਿੰਘ ਨਿੰਦਾ ਸਮੇਤ 16 ਐਮਸੀ ਵੀ ਹਾਜ਼ਰ ਸਨ ਜਦੋਂਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਐਮਸੀ ਅਤੇ ਉਹਨਾਂ ਦੇ ਸਮਰਥਕ ਮੀਟਿੰਗ ’ਚ ਪੁੱਜੇ ਹੀ ਨਹੀਂ।

    ਬਾਅਦ ਵਿੱਚ ਪ੍ਰਸ਼ਾਸਨ ਨੇ ਇਸ ਮੀਟਿੰਗ ਨੂੰ ਅਣਮਿਥੇ ਸਮੇਂ ਤੱਕ ਮੁਲਤਵੀਂ ਕਰ ਦਿੱਤਾ। ਜਾਣਕਾਰੀ ਦੇ ਮੁਤਾਬਕ ਪਿਛਲੇ ਚਾਰ ਸਾਲਾਂ ਤੋਂ ਹੀ ਇਹਨਾਂ ਦੋਵਾਂ ਅਹੁਦਿਆਂ ਲਈ ਚੋਣ ਨਹੀਂ ਹੋ ਰਹੀ ਸੀ ਅਤੇ ਹੁਣ ਪ੍ਰਸ਼ਾਸਨ ਵੱਲੋਂ ਚੋਣ ਕਰਵਾਉਣ ਵਾਸਤੇ ਮੀਟਿੰਗ ਰਖਵਾਈ ਗਈ ਸੀ। 25 ਮੈਂਬਰਾਂ ਵਾਲੀ ਨਗਰ ਕੌਂਸਲ ਵਿੱਚ ਕਾਂਗਰਸ ਪਾਰਟੀ ਕੋਲ ਬਹੁਮਤ ਹਾਸਲ ਹੈ। ਸੰਭਾਵਨਾ ਜਤਾਈ ਜਾ ਰਹੀ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਜੋੜ ਤੋੜ ਦੇ ਰਾਹੀਂ ਦੋਵਾਂ ਅਹੁਦੇ ਤੇ ਆਪਣੇ ਆਗੂਆਂ ਨੂੰ ਬਿਠਾਇਆ ਜਾ ਸਕਦਾ ਹੈ ਪਰ ਉਹਨਾਂ ਦੀ ਕੋਸ਼ਿਸ਼ ਸਫਲ ਹੁੰਦੀ ਦਿਖਾਈ ਨਹੀਂ ਦਿੱਤੀ।

    ਇਹ ਵੀ ਪੜ੍ਹੋ: Punjab Government News: ਪੰਜਾਬੀਆਂ ਲਈ ਖੁਸ਼ਖਬਰੀ: ਐਨਓਸੀ ਲੈਣ ਲਈ ਨਹੀਂ ਕੱਟਣੇ ਪੈਣਗੇ ਚੱਕਰ

    ਜਿਕਰਯੋਗ ਹੈ ਕੇ ਨਗਰ ਕੌਂਸਲ ਦੇ ਵਿਧਾਇਕ ਸਮੇਤ 26 ਮੈਂਬਰ ਹਨ ਜਿਨ੍ਹਾਂ ’ਚੋਂ 16 ਮੈਂਬਰਾਂ ਨਾਲ ਬਹੁਮਤ ਕਾਂਗਰਸ ਪਾਰਟੀ ਕੋਲ ਹੈ ਜਦੋਂਕਿ ਅਕਾਲੀ ਦਲ ਕੋਲ 6 ਅਤੇ ਆਮ ਆਦਮੀ ਪਾਰਟੀ ਦੇ 2 ਮੈਂਬਰ ਅਤੇ ਇੱਕ ਵਿਧਾਇਕ ਤੋਂ ਇਲਾਵਾ ਇਕ ਆਜ਼ਾਦ ਮੈਂਬਰ ਹਨ।
    ਇਸ ਮੌਕੇ ’ਤੇ ਇਹ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਪਾਲ ਸਿੰਘ ਨਿੰਦਾ ਅਤੇ ਕਾਂਗਰਸ ਪਾਰਟੀ ਦੇ ਐਮਸੀ ਡਾ. ਜੰਗੀਰ ਸਿੰਘ ਨੇ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਦੋਵਾਂ ਅਹੁਦਿਆਂ ਦੀ ਚੋਣ ਲਈ ਤਿਆਰੀ ਸੀ ਲੇਕਿਨ ਪ੍ਰਸ਼ਾਸਨ ਨੇ ਇਸ ਚੋਣ ਨੂੰ ਫਿਲਹਾਲ ਮੁਲਤਵੀਂ ਕਰ ਦਿੱਤੀ ਹੈ। Municipal Council Latest News

    ਮੀਟਿੰਗ ਤੋਂ ਪਹਿਲਾਂ ਕਾਂਗਰਸ ਦੇ ਸਾਰੇ ਨਗਰ ਕੌਂਸਲਰ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਦੇ ਘਰ ਇਕੱਤਰ ਹੋਏ ਸਨ ਜਿੱਥੇ ਕਿ ਸਰਬਸੰਮਤੀ ਨਾਲ ਇੰਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਵੀ ਕਰ ਲਈ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਾਡੀ ਬਹੁਮਤ ਦੇ ਚਲਦੇ ਨਾ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਨਾ ਹੀ ਅਕਾਲੀ ਦਲ ਦੇ ਉਮੀਦਵਾਰ ਟਿਕ ਸਕਣਗੇ। ਇਸ ਲਈ ਸ਼ਾਇਦ ਨਤੀਜਿਆਂ ਦਾ ਹਸ਼ਰ ਸੋਚ ਕੇ ਹੀ ਇਹ ਮੀਟਿੰਗ ਰੱਦ ਕੀਤੀ ਗਈ ਹੈ।

    ਇਸ ਮਾਮਲੇ ਵਿੱਚ ਨਗਰ ਕੌਂਸਲ ਦੇ ਈਓ ਅੰਮ੍ਰਿਤ ਲਾਲ ਨੇ ਦੱਸਿਆ ਕਿ ਇਹ ਮੀਟਿੰਗ ਪ੍ਰਸ਼ਾਸਨ ਦੇ ਹੁਕਮਾਂ ’ਤੇ ਰੱਖੀ ਗਈ ਸੀ ਅਤੇ ਹੁਣ ਪ੍ਰਸ਼ਾਸਨ ਦੇ ਹੁਕਮਾਂ ’ਤੇ ਹੀ ਮੁਲਤਵੀਂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਕ ਲਿਖਤੀ ਪੱਤਰ ਅਤੇ ਫੋਨ ਕਾਲ ਜਰੀਏ ਇਸ ਮੀਟਿੰਗ ਨੂੰ ਮੁਲਤਵੀਂ ਕਰਨ ਸਬੰਦੀ ਆਦੇਸ਼ ਸਨ ਜਿਸ ਦੇ ਚੱਲਦੇ ਹੁਣ ਇਹ ਮੀਟਿੰਗ ਅਗਲੇ ਹੁਕਮਾਂ ਤੱਕ ਮੁਲਤਵੀਂ ਕਰ ਦਿੱਤੀ ਗਈ ਹੈ।