Patiala News: ਆਮ ਆਦਮੀ ਪਾਰਟੀ ਦੀ ਸਰਕਾਰ ਭਾਜਪਾ ਦੇ ਉਮੀਦਵਾਰਾਂ ਤੋਂ ਡਰੀ ਹੋਈ : ਬੀਬਾ ਜੈ ਇੰਦਰ ਕੌਰ
Patiala News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨਗਰ ਨਿਗਮ ਚੋਣਾਂ ਦੌਰਾਨ ਪਟਿਆਲਾ ਚ ਭਾਜਪਾ ਉਮੀਦਵਾਰਾਂ ਨਾਲ ਆਪ ਕਾਰਕੁਨਾਂ ਵੱਲੋਂ ਪੁਲਿਸ ਨਾਲ ਰਲ ਕੇ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਭਾਜਪਾ ਉਮੀਦਵਾਰਾਂ ਵਰੁਣ ਜਿੰਦਲ ਅਤੇ ਸੁਸ਼ੀਲ ਨਈਅਰ ਦੇ ਕਾਗਜ਼ ਪਾੜ ਦਿੱਤੇ ਗਏ। ਇਸ ਤੋਂ ਇਲਾਵਾ ਡੀਸੀ ਕੰਪਲੈਕਸ ਦੇ ਅੰਦਰ ਹੀ ਭਾਜਪਾ ਉਮੀਦਵਾਰ ਸੀਮਾ ਸ਼ਰਮਾ ਅਤੇ 31 ਨੰਬਰ ਵਾਰਡ ਤੋਂ ਬੀਜੇਪੀ ਉਮੀਦਵਾਰ ਦੇ ਵੀ ਕਾਗਜਾਂ ਦੀ ਫਾਈਲ ਪਾੜ ਦਿੱਤੀ ਗਈ ਇਸ ਮੌਕੇ ਬੀਜੇਪੀ ਦੀ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਪੁੱਜੇ ਅਤੇ ਉਨਾਂ ਨੇ ਸਰਕਾਰ ਦੀ ਸਹਿ ਤੇ ਆਪ ਵਰਕਰਾਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦੀ ਨਿਖੇਧੀ ਕੀਤੀ ।

ਇਸ ਮੌਕੇ ਭਾਜਪਾ ਉਮੀਦਵਾਰਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਸਹਿ ਤੇ ਬੀਜੇਪੀ ਦੇ ਉਮੀਦਵਾਰਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਗੰਦੀ ਸਰਕਾਰ ਹੈ ਜੋ ਕਿ ਸ਼ਰੇਆਮ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਉਮੀਦਵਾਰਾਂ ਦੇ ਕਾਗਜ਼ ਪਾੜੇ ਜਾ ਰਹੇ ਹਨ। ਇਸ ਮੌਕੇ ਉਮੀਦਵਾਰਾਂ ਨੇ ਆਖਿਆ ਕਿ ਇਹ ਆਪਣੀ ਹਾਰ ਤੋਂ ਡਰੇ ਹੋਏ ਹਨ ਅਤੇ ਇਸ ਕਾਰਨ ਹੀ ਭਾਜਪਾ ਦੇ ਉਮੀਦਵਾਰਾਂ ਨੂੰ ਚੋਣ ਨਹੀਂ ਲੜ ਦੇਣਾ ਚਾਹੁੰਦੇ। Patiala News

ਉਹਨਾਂ ਕਿਹਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਇਮਾਨਦਾਰੀ ਦੀਆਂ ਗੱਲਾਂ ਕਰ ਰਹੀ ਹੈ ਅਤੇ ਦੂਜੇ ਪਾਸੇ ਧੱਕੇ ਨਾਲ ਚੋਣਾਂ ਚ ਜਿੱਤ ਪ੍ਰਾਪਤ ਕਰਨਾ ਚਾਹੁੰਦੀ ਹੈ ਉਨਾ ਕਿਹਾ ਕਿ ਪਟਿਆਲਾ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬੁਰੀ ਤਰ੍ਹਾਂ ਤੰਗ ਆਏ ਹੋਏ ਹਨ ਜਿਸ ਕਾਰਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਲੋਕ ਜਿਤਾਉਣਾ ਚਾਹੁੰਦੇ ਹਨ ਇਸੇ ਦੇ ਡਰ ਕਾਰਨ ਹੀ ਪੁਲਿਸ ਪ੍ਰਸ਼ਾਸਨ ਦੀ ਸ਼ਹਿ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪੁਲਿਸ ਦੀ ਹਾਜ਼ਰੀ ਵਿੱਚ ਹੀ ਬੀਜੇਪੀ ਉਮੀਦਵਾਰਾਂ ਦੇ ਕਾਗਜ਼ ਪਾੜੇ ਜਾ ਰਹੇ ਹਨ।
Read Also : Haryana Road News: ਹਰਿਆਣਾ ਦੇ ਇਸ ਜ਼ਿਲ੍ਹੇ ’ਚ 5 ਕਰੋੜ ਦੀ ਲਾਗਤ ਨਾਲ ਬਣਨਗੀਆਂ 3 ਨਵੀਆਂ ਸੜਕਾਂ














