Baba Siddiqui Murder: ਬਾਬਾ ਸਿੱਦੀਕੀ ਦੇ ਕਤਲ ’ਚ ਲੋੜੀਂਦਾ ਮੁੰਬਈ ਵਾਸੀ ਸੁਜੀਤ ਸੁਸ਼ੀਲ ਪੰਜਾਬ ’ਚ ਗ੍ਰਿਫਤਾਰ

Baba Siddiqui Murder Case
ਬਾਬਾ ਸਿੱਦੀਕੀ ਦੇ ਕਤਲ ’ਚ ਲੋੜੀਆਂ ਮੁੰਬਈ ਵਾਸੀ ਸੁਜੀਤ ਸੁਸ਼ੀਲ ਪੰਜਾਬ ’ਚ ਗ੍ਰਿਫਤਾਰ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Baba Siddiqui Murder: ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਮੁੰਬਈ ਪੁਲਿਸ ਨੇ ਪੰਜਾਬ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ’ਚ ਬਾਬਾ ਸਿੱਦੀਕੀ ਦੇ ਹਾਈ ਪ੍ਰੋਫਾਈਲ ਕਤਲ ’ਚ ਲੋੜੀਂਦੇ ਮੁੰਬਈ ਨਿਵਾਸੀ ਸੁਜੀਤ ਸੁਸ਼ੀਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਸੁਜੀਤ ਕਤਲ ਦੀ ਸਾਜ਼ਿਸ਼ ’ਚ ਸ਼ਾਮਲ ਸੀ ਤੇ ਉਸ ਨੂੰ ਤਿੰਨ ਦਿਨ ਪਹਿਲਾਂ ਇੱਕ ਹੋਰ ਮੁਲਜ਼ਮ ਨਿਤਿਨ ਗੌਤਮ ਸਪਰੇ ਵੱਲੋਂ ਬਾਬਾ ਸਿੱਦੀਕੀ ਦੇ ਕਤਲ ਦੀ ਯੋਜਨਾ ਦੀ ਜਾਣਕਾਰੀ ਦਿੱਤੀ ਗਈ ਸੀ। ਇਸ ਨੇ ਹਥਿਆਰਾਂ ਨੂੰ ਲੌਜਿਸਟਿਕ ਸਹਾਇਤਾ ਵੀ ਪ੍ਰਦਾਨ ਕੀਤੀ। ਡੀਜੀਪੀ ਯਾਦਵ ਨੇ ਦੱਸਿਆ ਕਿ ਸੁਜੀਤ ਨੂੰ ਅਗਲੀ ਜਾਂਚ ਲਈ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। Baba Siddiqui Murder

Read This : Punjab: ਹੁਣ ਪੰਜਾਬ ਦੇ ਇਸ ਜ਼ਿਲ੍ਹੇ ’ਤੇ ਮੰਡਰਾਇਆ ਵੱਡਾ ਖਤਰਾ, ਲੋਕ ਹੋ ਜਾਣ ਅਲਰਟ