ਮੁੰਬਈ : ਸ਼ਾਹ ਸਤਿਨਾਮ ਜੀ ਪਰਮ ਸੁਖ ਆਸ਼ਰਮ ’ਚ ਹੋਈ ਰਾਮ-ਨਾਮ ਦੀ ਵਰਖਾ
ਮੁੰਬਈ l ਸ਼ਾਹ ਸਤਿਨਾਮ ਜੀ ਪਰਮ ਸੁਖ ਆਸ਼ਰਮ, ਕਲੋਤੇ, ਮਹਾਰਾਸ਼ਟਰ ਵਿਖੇ ਨਾਮਚਰਚਾ ਕਰਵਾਈ ਗਈ, ਜਿਸ ’ਚ ਮੁੰਬਈ-ਪੁਣੇ ਤੋਂ ਸਾਧ-ਸੰਗਤ ਨੇ ਸ਼ਿਰਕਤ ਕੀਤੀ ਨਾਮਚਰਚਾ ਦੀ ਸ਼ੁਰੂਆਤ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਰਾ ਲਗਾ ਕੇ ਕੀਤੀ ਨਾਮਚਰਚਾ ’ਚ ਕਵੀਰਾਜ ਭਰਾਵਾਂ ਵੱਲੋਂ ਸਤਿਕਾਰਯੋਗ ਗੁਰੂ ਜੀ ਦੀ ਰਚੀ ਬਾਣੀ ਵਿੱਚੋਂ ਨਾਮ ਦੀ ਮਹਿਮਾ ਨਾਲ ਸਬੰਧਤ ਸੁਰੀਲ ਸੰਗੀਤਾਂ ਦੀਆਂ ਧੁਨਾਂ ’ਤੇ ਸ਼ਬਦਾਂ ਦੀ ਸੇਵਾ ਕੀਤੀ ਗਈ l
ਨਾਮਚਰਚਾ ’ਚ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਵੱਲੋਂ ਕੀਤੇ ਜਾ ਰਹੇ 139 ਮਾਨਵਤਾ ਭਲਾਈ ਕਾਰਜ਼ਾਂ ਨੂੰ ਹੋਰ ਤੇਜ਼ੀ ਨਾਲ ਕਰਨ ਦਾ ਪ੍ਰਣ ਲਿਆ ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਵੱਖ-ਵੱਖ ਇਲਾਕਿਆਂ ’ਚ ਸਾਧ-ਸੰਗਤ ਬੇਜ਼ੁਬਾਨ ਪੰਛੀਆ ਲਈ ਪਾਣੀ ਦੇ ਕਟੋਰੇ ਲਗਾ ਰਹੀ ਹੈ ਮਹਾਰਾਸ਼ਟਰ ਦੀ ਸਾਧ-ਸੰਗਤ ਲਗਾਤਾਰ ਮਾਨਵਤਾ ਭਲਾਈ ਦੇ ਕਾਰਜ਼ ਕਰ ਰਹੀ ਹੈ l
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ