ਮੁੰਬਈ (ਏਜੰਸੀ)। ਸਥਾਨਕ ਕਮਲਾ ਮਿੱਲ ਦੇ ਮੋਜੋ ਪੱਬ ਵਿੱਚ ਬੀਤੇ ਦਿਨ ਵਾਪਰੇ ਅਗਨੀ ਕਾਂਡ ਦੇ ਮਾਮਲੇ ਵਿੱਚ ਪੁਲਿਸ ਨੇ ਸਾਰੇ ਦੋਸ਼ੀਆਂ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਉੱਥੇ ਮੁੰਬਈ ਬੀਐੱਮਸੀ ਨੇ ਲੋਅਰ ਫਲੋਰ ਵਿੱਚ ਰਘੁਵੰਸ਼ੀ ਮਿੱਲ ਕੰਪਾਊਂਡ ਵਿੱਚ ਨਜਾਇਜ਼ ਤੌਰ ‘ਤੇ ਬਣਾਈਆਂ ਗਈਆਂ ਇਮਾਰਤਾਂ ‘ਤੇ ਬੁਲਡੋਜ਼ਰ ਚਲਾ ਦਿੱਤਾ ਹੈ। ਬੀਐੱਮਸੀ ਨੇ ਕਮਲਾ ਮਿੱਲ ਏਰੀਆ ਵਿੱਚ ਵੀ ਬੁਲਡੋਜ਼ਰ ਚਲਾਇਆ ਹੈ। ਬੀਐੱਮਸੀ ਦੇ ਐਡੀਸ਼ਨਲ ਮਿਊਸੀਪਲ ਕਮਿਸ਼ਨਰ ਨੇ ਕਿਹਾ ਕਿ ਜਾਂਚ ਜਾਰੀ ਹੈ। ਅਸੀਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰ ਰਹੇ ਹਾਂ ਜਿਨ੍ਹਾਂ ਨੇ ਨਿਯਮ ਤੋੜੇ ਹਨ। (Mumbai Mill Fire)
ਇਹ ਵੀ ਪੜ੍ਹੋ : ਚੰਗੇ ਨਾਗਰਿਕਾਂ ਲਈ ਪੁਲਿਸ ਦਾ ਰਵੱਈਆ ਦੋਸਤਾਨਾ, ਸਮਾਜ ਵਿਰੋਧੀ ਅਨਸਰਾਂ ਲਈ ਹੋਵੇਗਾ ਸਖਤ
ਜ਼ਿਕਰਯੋਗ ਹੈ ਕਿ ਬੀਤੇ ਦਿਨ ਵਾਪਰੇ ਇਸ ਅਗਨੀਕਾਂਡ ਵਿੱਚ 14 ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ 11 ਔਰਤਾਂ ਅਤੇ ਤਿੰਨ ਪੁਰਸ਼ ਸ਼ਾਮਲ ਹਨ। ਮੁੰਬਈ ਵਿੱਚ ਇੱਕ ਮਹੀਨੇ ਦੌਰਾਨ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਇਸ ਮਾਮਲੇ ਵਿੱਚ ਬੀਐੱਮਸੀ ਦੇ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਕੀਤਾ ਗਿਆ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਮੁੰਬਈ ਮਹਾਂ ਨਗਰ ਪਾਲਿਕਾ(BMC) ਅਜਾਏ ਮਹਿਤਾ ਨੂੰ ਦਿੱਤੇ ਗਏ ਹਨ। (Mumbai Mill Fire)