
Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੀ ਅੱਜ ਇੱਕ ਅਹਿਮ ਮੀਟਿੰਗ ਹੋਈ।ਜਿਸ ਵਿੱਚ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਦੋਦਾ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ। ਅੱਜ ਦੀ ਇਸ ਮੀਟਿੰਗ ਵਿੱਚ ਬੋਲਦਿਆਂ ਜ਼ਿਲ੍ਹਾ ਜਨਰਲ ਸਕੱਤਰ ਚਰਨਜੀਤ ਸਿੰਘ ਟਹਿਣਾਂ ਅਤੇ ਮੁੱਖ ਸਲਾਹਕਾਰ ਬਲਵਿੰਦਰ ਸਿੰਘ ਬਰਾੜ ਵੱਲੋਂ ਦੱਸਿਆ ਗਿਆ ਕਿ ਸਿਵਲ ਸਰਜਨ ਫਰੀਦਕੋਟ ਵੱਲੋਂ ਸਾਥੀ ਜਸਮੇਲ ਸਿੰਘ ਦੀ ਝੂਠੀ ਸ਼ਿਕਾਇਤ ਕਰਕੇ ਬਦਲੀ ਕਰਵਾਉਣ ਕਾਰਨ ਸਮੁੱਚੇ ਮਲਟੀਪਰਪਜ਼ ਕੇਡਰ ਵਿੱਚ ਭਾਰੀ ਪਾਇਆ ਜਾ ਰਿਹਾ ਹੈ। ਜਥੇਬੰਦੀ ਦੇ ਆਗੂਆਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਸ ਸਿਵਲ ਸਰਜਨ ਨੂੰ ਜਿਹੜੇ ਵੀ ਜ਼ਿਲ੍ਹੇ ਦਾ ਚਾਰਜ ਦਿੱਤਾ ਗਿਆ ਉਸ ਵੱਲੋਂ ਸਭ ਥਾਵਾਂ ’ਤੇ ਜਾਂਦਿਆ ਹੀ ਮਲਟੀਪਰਪਜ਼ ਕੇਡਰ ਨਾਲ ਖਾਰ ਰੱਖਦਿਆਂ ਕੇਡਰ ਦੇ ਆਗੂਆਂ ਦੇ ਤਬਾਦਲੇ ਕਰਵਾਏ ਗਏ।
ਇਹ ਵੀ ਪੜ੍ਹੋ: Navjot Singh Sidhu News: ਰਾਜਾ ਵੜਿੰਗ ਸਿਰੇ ਦਾ ਭ੍ਰਿਸ਼ਟਾਚਾਰੀ, ਬਣਾ ਗਿਐ 100 ਏਕੜ ਜ਼ਮੀਨ : ਮੈਡਮ ਸਿੱਧੂ
ਸਾਥੀ ਜਸਮੇਲ ਸਿੰਘ ਦੀ ਕੀਤੀ ਝੂਠੀ ਸ਼ਿਕਾਇਤ ਦੇ ਅਧਾਰ ’ਤੇ ਕੀਤੀ ਬਦਲੀ ਸਬੰਧੀ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਚੱਲ ਰਹੀ ਇਨਕੁਆਰੀ ਵਿੱਚ ਸਾਰੇ ਸਬੂਤ ਪੇਸ਼ ਕਰਨ ਦੇ ਬਾਵਜ਼ੂਦ ਵੀ ਡਾਇਰੈਕਟਰ ਦਫ਼ਤਰ ਵੱਲੋਂ ਇਸ ਬਦਲੀ ਨੂੰ ਰੱਦ ਨਹੀਂ ਕੀਤਾ ਗਿਆ। ਸੋ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਥੇਬੰਦੀ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਕਿਸਮ ਦੇ ਝੂਠੇ ਅਤੇ ਮੱਕਾਰ ਅਫ਼ਸਰ ਨੂੰ ਉਸਦੀ ਰਿਟਾਇਰਮੈਂਟ ਮੌਕੇ ‘ਤੇ 27 ਫਰਵਰੀ ਨੂੰ ਕਾਲੀਆਂ ਝੰਡੀਆਂ ਨਾਲ ਵਿਦਾਇਗੀ ਪਾਰਟੀ ਦਿੱਤੀ ਜਾਵੇਗੀ ਤਾਂ ਜੋ ਝੂਠ ਅਤੇ ਫਰੇਬ ਦਾ ਦਾਬਾ ਤੋੜਿਆ ਜਾ ਸਕੇ।
ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਵੱਲੋਂ ਸਮੁੱਚੇ ਮਲਟੀਪਰਪਜ਼ ਕੇਡਰ ਨੂੰ ਅਪੀਲ ਵੀ ਕੀਤੀ ਕਿ ਗਰੁੱਪਬਾਜ਼ੀ ਤੋਂ ਉੱਪਰ ਉੱਠ ਕੇ ਮਲਟੀਪਰਪਜ਼ ਕੇਡਰ ਨਾਲ ਧੱਕੇਸ਼ਾਹੀ ਕਰਨ ਵਾਲੇ ਅਜਿਹੇ ਅਫ਼ਸਰਾਂ ਦਾ ਇਕੱਠੇ ਹੋ ਕੇ ਵਿਰੋਧ ਕੀਤਾ ਜਾਵੇ ਅਤੇ ਫਰੀਦਕੋਟ ਦੇ ਸਾਥੀਆਂ ਵੱਲੋਂ ਉਲੀਕੇ ਇਸ ਪ੍ਰੋਗਰਾਮ ਦਾ ਡੱਟ ਕੇ ਸਾਥ ਦਿੱਤਾ ਜਾਵੇ ਤਾਂ ਜੋ ਮਲਟੀਪਰਪਜ਼ ਕੇਡਰ ਵਿਰੋਧੀ ਅਜਿਹੀ ਅਫ਼ਸਰਸ਼ਾਹੀ ਨੂੰ ਸਬਕ ਸਿਖਾਇਆ ਜਾ ਸਕੇ।
ਇਸ ਸਬੰਧੀ ਮੀਟਿੰਗ ਤੋਂ ਬਾਅਦ ਜਥੇਬੰਦੀ ਵੱਲੋਂ ਇਸ ਧਰਨੇ ਸਬੰਧੀ ਇੱਕ ਨੋਟਿਸ ਵੀ ਸਿਵਲ ਸਰਜਨ ਤੱਕ ਪਹੁੰਚਦਾ ਕਰ ਦਿੱਤਾ ਗਿਆ। ਅੱਜ ਦੀ ਇਸ ਮੀਟਿੰਗ ਵਿੱਚ ਮਨਦੀਪ ਸਿੰਘ ਜ਼ਿਲ੍ਹਾ ਪ੍ਰੈਸ ਸਕੱਤਰ, ਬੱਬਲਜੀਤ ਸਿੰਘ ਬਲਾਕ ਪ੍ਰਧਾਨ ਜੰਡ ਸਾਹਬ, ਇੰਦਰਪ੍ਰੀਤ ਸਿੰਘ ਬਾਜਾਖਾਨਾ ਮੀਤ ਪ੍ਰਧਾਨ, ਗੁਰਦਿੱਤ ਸਿੰਘ, ਮਲਕੀਤ ਸਿੰਘ, ਜਸਵੀਰ ਸਿੰਘ, ਹਰਜੀਤ ਸਿੰਘ, ਸੁਭਾਸ਼ ਚੰਦਰ, ਜਸਪਾਲ ਸਿੰਘ ਜੰਡ ਸਾਹਬ, ਜਸਮੇਲ ਸਿੰਘ ਜੱਸੀ, ਮਨਸ਼ਿੰਦਰ ਸਿੰਘ, ਰਾਜਿੰਦਰ ਬੱਲੂਆਣਾਂ, ਬਸੰਤ ਕੁਮਾਰ ਮੋਗਾ, ਮਨਜੀਤ ਸਿੰਘ ਮੋਗਾ ਆਦਿ ਸਾਥੀ ਹਾਜ਼ਰ ਸਨ।












