ਮੁਕਤਸਰ ਨਿਵਾਸੀ ਨੌਜਵਾਨ ਦੀ ਕਾਰ ਖਾਈ ’ਚ ਡਿੱਗੀ, ਦੋ ਦੀ ਮੌਤ

Himachal News
ਹਾਦਸੇ ’ਚ ਮਾਰੇ ਗਏ ਮ੍ਰਿਤਕ ਗੁਰਵਿੰਦਰ ਸਿੰਘ ਦੀ ਫਾਇਲ ਫੋਟੋ। ਫੋਟੋ ਸੁਰੇਸ਼ ਗਰਗ

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਹਿਮਾਚਲ ਘੁੰਮਣ ਗਏ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਨੌਜਵਾਨ ਅਤੇ ਲੜਕੀ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਉਕਤ ਦੋਵੇਂ ਹਿਮਾਚਲ ਵਿਖੇ ਘੁੰਮਣ ਗਏ ਸਨ ਤੇ ਇਸੇ ਤਹਿਤ ਉਨਾਂ ਦੀ ਕਾਰ ਚੰਬਾ ਦੇ ਨਜ਼ਦੀਕ ਗਹਿਰੀ ਖੱਡ ’ਚ ਜਾ ਡਿੱਗ ਗਈ ਅਤੇ ਇਸ ਹਾਦਸੇ ’ਚ ਦੋਵਾਂ ਦੀ ਮੌਤ ਹੋ ਗਈ। ( Himachal News)

ਇਹ ਵੀ ਪੜ੍ਹੋ : ਲੁੱਟ-ਖੋਹ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਸਿਖਾਇਆ ਸਬਕ

ਇਸ ਹਾਦਸੇ ਦਾ ਪਤਾ ਪਰਿਵਾਰਕ ਮੈਂਬਰਾਂ ਨੂੰ ਸੋਮਵਾਰ ਨੂੰ ਪਤਾ ਲੱਗਿਆ ਤਾਂ ਪਰਿਵਾਰ ’ਚ ਸੋਗ ਦੀ ਲਹਿਰ ਦੌੜ ਗਈ ਤੇ ਉਕਤ ਮਿ੍ਰਤਕਾ ਦੇ ਪਰਿਵਾਰ ਲਾਸ਼ ਲੈਣ ਲਈ ਹਿਮਾਚਲ ਲਈ ਰਵਾਨਾ ਹੋ ਗਏ ਹਨ। ਮਿ੍ਰਤਕ ਦੇ ਗੁਰਵਿੰਦਰ ਸਿੰਘ (27) ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਘੁੰਮਣ ਦੇ ਲਈ ਹਿਮਾਚਲ ਗਿਆ ਸੀ ਤੇ ਉਸ ਦੀ ਕਾਰ ਚੰਬਾ ਦੇ ਨਜ਼ਦੀਕ ਗਹਿਰੀ ਖਾਈ ਵਿੱਚ ਡਿੱਗ ਗਈ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਜਦੋਂ ਕਾਰ ਬੁਰੀ ਤਰਾਂ ਨਾਲ ਨੁਕਸਾਨੀ ਗਈ।

LEAVE A REPLY

Please enter your comment!
Please enter your name here