
ਸੁਨਾਮ ਬਲਾਕ ਵੱਲੋਂ 41ਵਾਂ ਸਰੀਰਦਾਨ ਕੀਤਾ
Body Donation: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਪਿੰਡ ਨੀਲੋਵਾਲ ਦੇ 90 ਵਰ੍ਹਿਆਂ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮੁਖਤਿਆਰ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਨੀਲੋਵਾਲ ਦੇ ਰਹਿਣ ਵਾਲੇ ਡੇਰਾ ਸ਼ਰਧਾਲੂ ਮੁਖਤਿਆਰ ਸਿੰਘ ਇੰਸਾਂ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ ਜਿਉਂਦੇ ਜੀਅ ਦੇਹਾਂਤ ਉਪਰੰਤ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਪ੍ਰਣ ਕੀਤਾ ਸੀ ਉਨ੍ਹਾਂ ਵੱਲੋਂ ਕੀਤੇ ਗਏ ਪ੍ਰਣ ਨੂੰ ਉਨ੍ਹਾਂ ਦੀ ਪਤਨੀ ਲਾਭ ਕੌਰ ਇੰਸਾਂ, ਪੁੱਤਰ ਕਾਕਾ ਸਿੰਘ, ਪੋਤਰੇ ਜੋਗਾ ਸਿੰਘ ਇੰਸਾਂ, ਮੱਖਣ ਸਿੰਘ ਇੰਸਾਂ, ਬਾਬੂ ਸਿੰਘ ਇੰਸਾਂ, ਮੱਖਣ ਸਿੰਘ ਇੰਸਾਂ, ਬੇਟੀਆਂ ਪੰਮੀ ਕੌਰ, ਪਾਲ ਕੌਰ, ਭੰਤੋ ਕੌਰ, ਪਿਰਤਪਾਲ ਕੌਰ ਅਤੇ ਰਾਣੀ ਕੌਰ ਵੱਲੋਂ ਪੂਰਾ ਕਰਦਿਆਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ।
ਇਹ ਵੀ ਪੜ੍ਹੋ: Melbourne Blood Donation News: ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵਿਦੇਸ਼ਾਂ ’ਚ ਵੀ ਜਗਾ ਰਹੇ ਮਨੁੱਖਤਾ ਦੀ ਅਲਖ, ਮੈਲਬੌਰਨ ਦੀ ਸਾਧ-ਸੰਗਤ ਨੇ ਕੀਤਾ 25 ਯੂਨਿਟ ਖੂਨਦਾਨ
ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਵਰਲਡ ਕਾਲਜ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਐਂਡ ਹਸਪਤਾਲ ਝੱਜਰ (ਹਰਿਆਣਾ) ਲਈ ਰਵਾਨਾ ਕੀਤਾ ਗਿਆ। ਇਸ ਤੋਂ ਪਹਿਲਾਂ ਬਾਪੂ ਮੁਖਤਿਆਰ ਸਿੰਘ ਇੰਸਾਂ ਦੇ ਨਿਵਾਸ ਸਥਾਨ ਵਿਖੇ ਬਲਾਕ ਦੇ ਡੇਰਾ ਸ਼ਰਧਾਲੂ ਇਕੱਠੇ ਹੋਏ ਅਤੇ ਅਰਦਾਸ ਬੋਲਣ ਤੋਂ ਬਾਅਦ ਸਰੀਰਦਾਨੀ ਮੁਖਤਿਆਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਘਰ ਤੋਂ ਥੋੜ੍ਹੀ ਦੂਰ ਤੱਕ ਲਿਜਾਇਆ ਗਿਆ। ਸਰੀਰਦਾਨੀ ਮੁਖਤਿਆਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੂੰ ਸਰਪੰਚ ਕਰਮਜੀਤ ਕੌਰ ਦੇ ਪਤੀ ਨੰਬਰਦਾਰ ਭੁਪਿੰਦਰ ਸਿੰਘ ਅਤੇ ਜ਼ਿੰਮੇਵਾਰਾਂ ਵੱਲੋਂ ਸਾਂਝੇ ਤੌਰ ’ਤੇ ਗੱਡੀ ਨੂੰ ਹਰੀ ਝੰਡੀ ਦੇ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ। ਇਸ ਦੌਰਾਨ ਜ਼ਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਇਹ ਸਰੀਰਦਾਨ ਸੁਨਾਮ ਬਲਾਕ ਵਿੱਚੋਂ 41ਵਾਂ ਸਰੀਰਦਾਨ ਕੀਤਾ ਗਿਆ ਹੈ।
ਇਸ ਮੌਕੇ ਰਾਜੇਸ਼ ਬਿੱਟੂ ਇੰਸਾਂ ਸੱਚੇ ਨਿਮਰ ਸੇਵਾਦਾਰ, ਬਲਾਕ ਪ੍ਰੇਮੀ ਸੇਵਕ ਰਣਜੀਤ ਸਿੰਘ, ਛਹਿਬਰ ਸਿੰਘ ਇੰਸਾਂ, ਪ੍ਰੇਮੀ ਸੇਵਕ ਬੀਰੂ ਇੰਸਾਂ, ਦਰਸ਼ਨ ਸਿੰਘ ਇੰਸਾਂ, ਪ੍ਰੇਮੀ ਸੇਵਕ ਸੰਦੀਪ ਕੋਹਲੀ ਇੰਸਾਂ, ਪਿਊਸ਼ ਇੰਸਾਂ, ਬਲਵੀਰ ਸਿੰਘ ਇੰਸਾਂ, ਮੰਗਾ ਸਿੰਘ ਇੰਸਾਂ, ਰਾਜਨ ਸਿੰਘ ਇੰਸਾਂ, ਭਾਨਾ ਸਿੰਘ, ਸਾਬਕਾ ਮੈਂਬਰ ਸਰਬਜੀਤ ਸਿੰਘ, ਸਮੂਹ ਗ੍ਰਾਮ ਪੰਚਾਇਤ ਪਿੰਡ ਨੀਲੋਵਾਲ ਅਤੇ ਸਮੂਹ ਪਰਿਵਾਰ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ ਸੇਵਾਦਾਰ, ਸਾਕ ਸਬੰਧੀ, ਰਿਸ਼ਤੇਦਾਰ ਹਾਜ਼ਰ ਸਨ। Body Donation
ਸਰੀਰਦਾਨ ਬਹੁਤ ਹੀ ਚੰਗਾ ਉਪਰਾਲਾ : ਨੰਬਰਦਾਰ ਭੁਪਿੰਦਰ ਸਿੰਘ

ਇਸ ਮੌਕੇ ਨੰਬਰਦਾਰ ਭੁਪਿੰਦਰ ਸਿੰਘ (ਪਤੀ ਸਰਪੰਚ ਕਰਮਜੀਤ ਕੌਰ) ਨੇ ਕਿਹਾ ਕਿ ਅੱਜ ਇਸ ਪਰਿਵਾਰ ਵੱਲੋਂ ਸਰੀਰਦਾਨ ਕੀਤਾ ਗਿਆ ਹੈ, ਜੋ ਮੈਡੀਕਲ ਖੋਜਾਂ ਲਈ ਕੰਮ ਆਵੇਗਾ, ਇਹ ਬਹੁਤ ਹੀ ਚੰਗਾ ਉਪਰਾਲਾ ਹੈ। ਇਹ ਮਾਨਵਤਾ ਭਲਾਈ ਕਾਰਜ ਕਰਨ ਲਈ ਉਹ ਸਮੂਹ ਪਰਿਵਾਰ ਦਾ ਧੰਨਵਾਦ ਕਰਦੇ ਹਨ।













