ਮੁਹੰਮਦ ਸਦੀਕ ਦਾ ਨਵਾਂ ਗੀਤ ਹੋਇਆ ਲਾਂਚ, ਸੋਸ਼ਲ ਮੀਡੀਆ ’ਤੇ ਛਾਇਆ

Muhammad Sadiq Song

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਸਮਰਪਿਤ (Muhammad Sadiq Song )

(ਸੱਚ ਕਹੂੰ ਨਿਊਜ਼) ਫਰੀਦਕੋਟ। ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਤੇ ਗਾਇਕ ਮੁਹੰਮਦ ਸਦੀਕ ਦਾ ਨਵਾਂ ਗੀਤ BHARAT JODO ਲਾਂਚ ਕੀਤਾ ਹੈ। ਇਹ ਗੀਤ (Muhammad Sadiq Song) ਉਨ੍ਹਾਂ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਸਮਰਪਿਤ ਕੀਤਾ ਹੈ। ਮੁਹੰਮਦ ਸਦੀਕ ਦਾ ਇਹ ਗੀਤ ਲਾਂਚ ਹੁੰਦੇ ਹੀ ਸੋਸ਼ਲ ਮੀਡੀਆ ’ਤੇ ਛਾ ਗਿਆ। ਇਸ ਗੀਤ ਰਾਹੀਂ ਮੁਹੰਮਦ ਸਦੀਕ ਨੇ ਸ਼ਾਨਦਰ ਸੰਦੇਸ਼ ਦਿੱਤਾ ਹੈ। ਗੀਤ ‘ਚ ਭਾਰਤ ਨੂੰ ਇਕਜੁੱਟ ਕਰਨ ਦੀ ਗੱਲ ਕੀਤੀ ਹੈ। ਗੀਤ ਦੇ ਬੋਲਾਂ ‘ਚ ਨਫਰਤ ਅਤੇ ਧਰਮ ਦੀ ਰਾਜਨੀਤੀ ਨੂੰ ਖਤਮ ਕਰਕੇ ਭਾਰਤ ਨੂੰ ਇਕਜੁੱਟ ਕਰਨ ਦੀ ਗੱਲ ਆਖੀ ਗਈ ਹੈ। ਪੰਜਾਬ ਦੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਸ ਗੀਤ ਦੀ ਖੂਬ ਸ਼ਲ਼ਾਘਾ ਕੀਤੀ ਹੈ। ਗੀਤ ਸੁਣਨ ਲਈ ਕਲਿਕ ਕਰੋ।

ਤੁਰਲੇ ਵਾਲੀ ਪੱਗ ਬੰਨ੍ਹ ਕੇ ਸੰਸਦ ਭਵਨ ਪਹੁੰਚੇ ਮੁਹੰਮਦ ਸਦੀਕ

ਪੰਜਾਬੀ ਸਾਹਿਤਕ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਦ ‘ਚ ਪਹਿਲੀ ਵਾਰ ਕੋਈ ਮੈਂਬਰ ਚਾਦਰਾ ਬੰਨ੍ਹ ਕੇ ਅਤੇ ਪੱਗ ਦਾ ਫਰਲਾ ਉੱਪਰ ਕਰਕੇ ਗਿਆ ਹੈ ਜੋ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਹੈ ਉਨ੍ਹਾਂ ਆਖਿਆ ਕਿ ਇਹ ਮੁਹੰਮਦ ਸਦੀਕ ਦੀ ਪੰਜਾਬੀ ਸੱਭਿਆਚਾਰ ਪ੍ਰਤੀ ਦਿਲੀ ਭਾਵਨਾ ਦਾ ਹੀ ਨਤੀਜਾ ਹੈ ਨਹੀਂ ਤਾਂ ਉਹ ਵੀ ਬਾਕੀਆਂ ਵਾਂਗ ਸਿਰਫ ਕੁੜਤਾ-ਪਜਾਮਾ ਜਾਂ ਪੈਂਟ-ਸ਼ਰਟ ਪਾ ਕੇ ਜਾ ਸਕਦੇ ਸੀ ਸ੍ਰ. ਗਿੱਲ ਨੇ ਦੱਸਿਆ ਕਿ ਮੁਹੰਮਦ ਸਦੀਕ ਸਾਹਿਬ ਉਨ੍ਹਾਂ ਨਾਲ  ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ ਉਨ੍ਹਾਂ ਨੇ ਤਾਂ ਮੁਹੰਮਦ ਸਦੀਕ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਇਹ ਗੁਜ਼ਾਰਿਸ਼ ਵੀ ਕੀਤੀ ਹੈ ਕਿ ਹੁਣ ਸਾਰੇ ਹੀ ਰੰਗਾਂ ਦੀਆਂ ਪੱਗਾਂ ਅਤੇ ਕੁੜਤੇ-ਚਾਦਰੇ ਸੰਸਦ ‘ਚ ਲਹਿਰਾਉਣੇ ਚਾਹੀਦੇ ਹਨ ਤਾਂ ਜੋ ਲੱਗੇ ਕਿ ਪੰਜਾਬ ਸੱਚਮੁੱਚ ਭਾਰਤ ਦੀ ਮੁੰਦਰੀ ‘ਚ ਨਗੀਨਾ ਹੈ

ਮੈਂ ਪੰਜਾਬੀ ਪਹਿਰਾਵਾ ਨਹੀਂ ਛੱਡਣਾ : ਸਦੀਕ

ਮੁਹੰਮਦ ਸਦੀਕ ਦਾ ਕਹਿਣਾ ਹੈ ਕਿ ‘ਜੀਅ ਤਾਂ ਉਸਦਾ ਇਹੋ ਕਰਦੈ ਕਿ ਉਹ ਸੰਸਦ ‘ਚ ਇਸੇ ਤਰ੍ਹਾਂ ਹੀ ਜਾਵੇ ਪਰ ਇੱਥੇ (ਨਵੀਂ ਦਿੱਲੀ) ਪੱਗ ਨੂੰ ਮਾਵਾ ਦੇਣ ਵਾਲਾ ਕੋਈ ਨਹੀਂ ਪਰ ਮੈਂ ਲੱਭ ਲਵਾਂਗਾ” ਉਨ੍ਹਾਂ ਆਖਿਆ ਕਿ ਹੁਣ ਜਦੋਂ ਉਹ ਆਇਆ ਕਰੇਗਾ ਤਾਂ ਕਈ ਪੱਗਾਂ ਆਪਣੇ ਨਾਲ ਲੈ ਕੇ ਆਇਆ ਕਰੇਗਾ ਸਦੀਕ ਨੇ ਦੱਸਿਆ ਕਿ ਜਿੰਨੇ ਵੀ ਲੋਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਉਨ੍ਹਾਂ ਨੇ ਬਹੁਤ ਫੋਨ ਕੀਤੇ ਭਵਿੱਖ ‘ਚ ਵੀ ਚਾਦਰਾ ਬੰਨ੍ਹ ਕੇ ਜਾਣ ਸਬੰਧੀ ਪੁੱਛਣ ‘ਤੇ ਉਨ੍ਹਾਂ ਆਖਿਆ ਕਿ ਉਹ ਪੰਜਾਬੀ ਲਿਬਾਸ ਨਹੀਂ ਛੱਡੇਗਾ ਅਤੇ ਬਦਲਵੇਂ ਰੰਗਾਂ ਵਾਲੀਆਂ ਪੱਗਾਂ ਅਤੇ ਚਾਦਰਾ ਬੰਨ੍ਹ ਕੇ ਹੀ ਸੰਸਦ ‘ਚ ਜਾਇਆ ਕਰੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here