Budharwali: ਤੰਦੂਰ ਵਾਂਗ ਤਪ ਰਹੇ ਰਾਜਸਥਾਨ ’ਚ ਰਾਮ-ਨਾਮ ਦੀ ਠੰਢਕ, VIDEO

Budharwali
ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜ਼ਪੂਰ ਧਾਮ ਬੁੱਧਰਵਾਲੀ ਦੇ ਪਵਿੱਤਰ ਭੰਡਾਰੇ ’ਤੇ ਪਹੁੰਚੀ ਵੱਡੀ ਗਿਣਤੀ ’ਚ ਸਾਧ-ਸੰਗਤ ਸ਼ਬਦਬਾਣੀ ਸ਼ੁਣਦੀ ਹੋਈ। ਤਸਵੀਰਾਂ :ਸ਼ੁਸ਼ੀਲ ਕੁਮਾਰ

Budharwali : ਬੁੱਧਰਵਾਲੀ (ਸੱਚ ਕਹੂੰ ਨਿਊਜ਼/ਲਖਜੀਤ ਇੰਸਾਂ)। ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜ਼ਪੂਰ ਧਾਮ ਬੁੱਧਰਵਾਲੀ ’ਚ ਰਾਜਸਥਾਨ ਦੀ ਸਾਧ-ਸੰਗਤ ਨੇ ਪਵਿੱਤਰ ਐੱਮਐੱਸਜੀ ਸਤਿਸੰਗ ਭੰਡਾਰਾ ਧੂਮਧਾਮ ਨਾਲ ਮਨਾਇਆ। ਭਿਆਨਕ ਗਰਮੀ ਦੇ ਬਾਵਜ਼ੂਦ ਭੰਡਾਰੇ ’ਤੇ ਭਾਰੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਸਾਧ-ਸੰਗਤ ਦੇ ਆਗਮਨ ਦੇ ਮੱਦੇਨਜ਼ਰ ਪਾਣੀ ਤੇ ਛਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ, ਤਾਂਕਿ ਗਰਮੀ ਦੇ ਮੌਸਮ ’ਚ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ। (Budharwali)

ਪਵਿੱਤਰ ਭੰਡਾਰੇ ਦੀ ਸ਼ੁਰੂਆਤ ਬੇਸ਼ੱਕ ਐਤਵਾਰ ਸਵੇਰੇ 11 ਵਜੇ ਹੋਈ, ਪਰ ਸਾਧ-ਸੰਗਤ ਦਾ ਸ਼ਨਿੱਚਰਵਾਰ ਸ਼ਾਮ ਤੋਂ ਹੀ ਆਉਣਾ ਜਾਰੀ ਰਿਹਾ। ਇਸ ਮੌਕੇ ’ਤੇ ਮਾਨਵਤਾ ਭਲਾਈ ਕਾਰਜ਼ ਤਹਿਤ ਜ਼ਰੂਰਤਮੰਦ ਪਰਿਵਾਰਾਂ ਦੇ 76 ਬੱਚਿਆਂ ਨੂੰ ਕੱਪੜੇ ਵੰਡੇ ਗਏ। ਐੱਮਐੱਸਜੀ ਸਤਿਸੰਗ ਭੰਡਾਰੇ ’ਚ ਹਾਜ਼ਰ ਸਾਧ-ਸੰਗਤ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਮਨੁੱਖ ਜਿੰਦਗੀ ਦਾ ਅਸਲ ਮਕਸਦ ਉਸ ਸ਼ਕਤੀ ਤਾਕਲ ਨੂੰ ਹਾਸਲ ਕਰਨਾ ਹੈ। (Budharwali)

ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜ਼ਪੂਰ ਧਾਮ ਬੁੱਧਰਵਾਲੀ ਦੇ ਪਵਿੱਤਰ ਭੰਡਾਰੇ ’ਤੇ ਪਹੁੰਚੀ ਵੱਡੀ ਗਿਣਤੀ ’ਚ ਸਾਧ-ਸੰਗਤ ਸ਼ਬਦਬਾਣੀ ਸ਼ੁਣਦੀ ਹੋਈ। ਤਸਵੀਰਾਂ :ਸ਼ੁਸ਼ੀਲ ਕੁਮਾਰ

ਜੋ ਸਭ ਕੁਝ ਬਣਾਉਣ ਵਾਲੀ ਹੈ। ਮਨੁੱਖ ਕਲਿਯੁਗ ਮੁਤਾਬਕ ਕਰਮ ਕਰਦਾ ਜਾ ਰਿਹਾ ਹੈ। ਭੁੱਲ ਗਿਆ ਆਪਣੇ ਉਦੇਸ਼ ਨੂੰ, ਭੁੱਲ ਗਿਆ ਆਪਣੇ ਮਕਸਦ ਨੂੰ, ਭੁੱਲ ਗਿਆ ਕਿ ਇਸ ਸਰੀਰ ’ਚ ਬੇਅੰਤ ਖੁਸ਼ੀਆਂ ਹਾਸਲ ਕਰ ਸਕਦਾ ਹੈ। ਜੀਭ ਦੇ ਸੁਆਦ ’ਚ, ਇੰਦ੍ਰਿਆਂ ਦੇ ਭੋਗ ਵਿਲਾਸ ’ਚ, ਪਲ-ਪਲ ਦੇ ਆਨੰਦ ਨੂੰ ਪਾ ਕੇ ਮਸਤ ਹੋਇਆ ਬੈਠਾ ਹੈ ਤੇ ਊਸ ਪਰਮਾਨੰਦ ਤੋਂ ਬਹੁਤ ਦੂਰ ਹੋ ਗਿਆ ਹੈ। ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਪਰਮਾਨੰਦ, ਓਮ, ਅੱਲ੍ਹਾ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੀ ਭਗਤੀ ਇਬਾਦਤ ਤੋਂ ਹੀ ਮਿਲਦਾ ਹੈ। (Budharwali)

ਜ਼ਰੂਰਤਮੰਦਾਂ ਨੂੰ ਭੋਜਨ ਮੁਹੱਈਆ ਕਰਵਾਉਣ ਦਾ ਮਿਲਿਆ ਸੰਦੇਸ਼ | Budharwali

ਪਵਿੱਤਰ ਭੰਡਾਰੇ ਦੇ ਮੌਕੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ’ਚ ਚਲਾਈ ਜਾ ਰਹੀ ਫੂਡ ਬੈਂਕ ਮੁਹਿੰਮ ਦੀ ਮਹੱਤਤਾ ਨੂੰ ਦਰਸ਼ਾਉਂਦੀ ਦਿਖਾਈ ਦਿੱਤੀ। ਡਾਕੂਮੈਂਟਰੀ ਰਾਹੀਂ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਖੁਦ ਵਰਤ ਰੱਖ ਕੇ ਉਸ ਦਿਨ ਦੇ ਰਾਸ਼ਨ ਨੂੰ ਫੂਡ ਬੈਂਕ ’ਚ ਜਮ੍ਹਾਂ ਕਰਵਾਉਂਦੇ ਹਨ ਤੇ ਫਿਰ ਰਾਸ਼ਨ ਨੂੰ ਜ਼ਰੂਰਤਮੰਦਾਂ ਨੂੰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਆਮ ਜਨਤਾ ਤੋਂ ਵੀ ਆਪਣੇ ਆਲੇ-ਦੁਆਲੇ ਜ਼ਰੂਰਤਮੰਦਾਂ ਦੀ ਮੱਦਦ ਕਰਨ ਦੀ ਅਪੀਲ ਕੀਤੀ ਗਈ।

ਨਸ਼ਿਆਂ ਖਿਲਾਫ ਗੀਤਾਂ ਰਾਹੀਂ ਕੀਤਾ ਜਾਗਰੂਕ | Budharwali

ਪੂਜਨੀਕ ਗੁਰੂ ਜੀ ਵੱਲੋਂ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਗਾਏ ਗਏ ‘ਮੇਰੇ ਦੇਸ਼ ਕੀ ਜਵਾਨੀ’ ਤੇ ‘ਆਸ਼ੀਰਵਾਦ ਮਾਓਂ ਕਾ’ ਵੀ ਸੁਣਾਏ ਗਏ। ਇਨ੍ਹਾਂ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਲੱਖਾਂ ਦੀ ਗਿਣਤੀ ’ਚ ਲੋਕ ਨਸ਼ਾ ਛੱਡ ਚੁੱਕੇ ਹਨ। ਨੌਜਵਾਨਾਂ ਸਮੇਤ ਹਰ ਉਮਰ ਦੇ ਸ਼ਰਧਾਲੂਆਂ ਤੋਂ ਇਲਾਵਾ ਆਮ ਲੋਕਾਂ ਵੱਲੋਂ ਵੀ ਇਹ ਗੀਤ ਬਹੁਤ ਪਸੰਦ ਕੀਤੇ ਜਾ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਰੋੜਾਂ ਲੋਕ ਇਹ ਗੀਤਾਂ ਨੂੰ ਵੇਖ ਤੇ ਸੁਣ ਚੁੱਕੇ ਹਨ। (Budharwali)