ਸਲਾਬਤਪੁਰਾ : ਪਵਿੱਤਰ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ, ਸਾਧ-ਸੰਗਤ ’ਚ ਉਤਸ਼ਾਹ

MSG Satsang Bhandara

ਪਵਿੱਤਰ ਭੰਡਾਰੇ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ 

  •  ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਸੰਭਾਲੀਆਂ ਆਪਣੀਆਂ ਡਿਊਟੀਆਂ

ਸਲਾਬਤਪੁਰਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਪੰਜਾਬ ਸੂਬੇ ਦੀ ਸਾਧ-ਸੰਗਤ 12 ਮਈ ਦਿਨ ਐਤਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ, ਰਾਜਗੜ੍ਹ ਸਲਾਬਤਪੁਰਾ, ਜ਼ਿਲ੍ਹਾ ਬਠਿੰਡਾ ’ਚ ਪਵਿੱਤਰ ਐੱਮਐੱਸਜੀ ਸਤਿਸੰਗ ਭੰਡਾਰਾ ਮਨਾਵੇਗੀ। ਪਵਿੱਤਰ ਭੰਡਾਰੇ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਰਹੇਗਾ। MSG Satsang Bhandara

MSG Satsang Bhandara

ਜ਼ਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਭੰਡਾਰੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਦੇ ਨਾਲ ਹੀ ਟ੍ਰੈਫਿਕ, ਪੀਣ ਵਾਲੇ ਪਾਣੀ, ਲੰਗਰ ਸਮੇਤ ਸਾਰੀਆਂ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਸੰਨ 1948 ’ਚ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦਾ ਨਿਰਮਾਣ ਕਰਕੇ ਡੇਰੇ ’ਚ ਪਹਿਲਾ ਸਤਿਸੰਗ ਮਈ ਮਹੀਨੇ ’ਚ ਫ਼ਰਮਾਇਆ ਸੀ, ਇਸ ਲਈ ਮਈ ਮਹੀਨੇ ’ਚ ਸਾਧ-ਸੰਗਤ ‘ਸਤਿਸੰਗ ਭੰਡਾਰਾ’ ਮਨਾਉਂਦੀ ਹੈ। MSG Satsang Bhandara

ਇਹ ਵੀ ਪੜ੍ਹੋ : ਮੈਂ ਮੁੱਖ ਮੰਤਰੀ, ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੁੰਦਾ: ਕੇਜਰੀਵਾਲ