ਬਰਨਾਵਾ (ਰਕਮ ਸਿੰਘ)। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਾਧ-ਸੰਗਤ ਵੱਲੋਂ ਐੱਮਐੱਸਜੀ ਪਵਿੱਤਰ ਭੰਡਾਰਾ ਡੇਰਾ ਸੱਚਾ ਸੌਦਾ ਆਸ਼ਰਮ ਬਰਨਾਵਾ, ਬਾਗਪਤ, ਉੱਤਰ ਪ੍ਰਦੇਸ਼ ’ਚ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 25 ਮਾਰਚ 1973 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਨਾਮ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਸੀ।
ਭੰਡਾਰੇ ਦੀ ਖਬਰ ਪਾਉਂਦੇ ਹੀ ਸ਼ਰਧਾਲੂਆ ’ਚ ਖੁਸ਼ੀ ਦੀ ਲਹਿਰ ਦੌੜ ਗਈ। ਸੇਵਾਦਾਰ ਭਾਈ ਭੈਣਾਂ ਭੰਡਾਰੇ ਦੀ ਖਬਰ ਮਿਲਦੇ ਹੀ ਆਸ਼ਰਮ ਦੀ ਸਾਫ਼-ਸਫ਼ਾਈ ਤੇ ਲੰਗਰ ਦੀ ਵਿਵਸਥਾ ’ਚ ਲੱਗ ਗਏ। ਇਸ ਮੌਕੇ ’ਤੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਲੱਖਾਂ ਸ਼ਰਧਾਲੂਆਂ ਨੇ ਐੱਮਐੱਸਜੀ ਦੇ ਪਵਿੱਤਰ ਭੰਡਾਰੇ ’ਚ ਹਿੱਸਾ ਲਿਆ। ਕਵੀਰਾਜ ਵੀਰਾਂ ਦਰਬਾਰ ਦੇ ਪਵਿੱਤਰ ਗਰੰਥਾਂ ’ਚੋਂ ਸ਼ਬਦਬਾਣੀ ਕੀਤੀ।
ਸਰੀਰ ਤੰਦਰੁਸਤੀ ਲਈ ਜ਼ਰੂਰੀ ਹੈ ਪਰਮਾਤਮਾ ਦਾ ਨਾਮ ਲੈਣਾ : ਪੂਜਨੀਕ ਗੁਰੂ ਜੀ
ਵੱਡੀਆਂ ਐੱਲਈਡੀ ਸਕਰੀਨਾਂ ’ਤੇ ਪੂਜਨੀਕ ਗੁਰੂ ਜੀ ਦੇ ਰਿਕਾਰਡਡ ਅਨਮੋਲ ਬਚਨ ਸਾਧ-ਸੰਗਤ ਨੇ ਸਰਵਣ ਕੀਤੇ। ਪੂਜਨੀਕ ਗੁਰੂ ਜੀ ਨੇ ਸਮੂਹ ਸਾਧ-ਸੰਗਤ ਨੂੰ ਭੰਡਾਰੇ ਦੀ ਮੁਬਾਰਕਵਾਦ ਦਿੰਦੇ ਹੋਏ ਬਚਨ ਫਰਮਾਏ ਕਿ ਇਸ ਮਹੀਨੇ ’ਚ ਵੀ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਭਲਾਈ ਕਾਰਜ ਕਰਦੇ ਰਹਿਣਾ ਹੈ, ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਮਾਜ ’ਚ ਨਸ਼ੇ ਦਾ ਮੱਕੜ ਜਾਲ ਫੈਲਿਆ ਹੋਇਆ ਹੈ ਨੌਜਵਾਨ ਇਸ ਦੀ ਗਿ੍ਰਫ਼ਤ ’ਚ ਹਨ ਅਤੇ ਚਾਰੇ ਪਾਸੇ ਬੁਰਾਈਆਂ ਦਾ ਬੋਲਬਾਲਾ ਹੈ।
ਇੱਕ ਗੁਰੂ ਸਤਿਗੁਰੂ ਮਰਸ਼ਿਦ ਹੀ ਅਜਿਹਾ ਹੁੰਦਾ ਹੈ ਜੋ ਸਮਾਜ ’ਚ ਫੈਲੀਆਂ ਕੁਰੀਤੀਆਂ ਬੁਰਾਈਆਂ ਤੇ ਨਸ਼ਿਆਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਇੱਕ ਸਤਿਗੁਰੂ ਅੱਲ੍ਹਾ ਈਸ਼ਵਰ ਦਾ ਨਾਮ ਹੀ ਅਜਿਹਾ ਹੈ ਜੋ ਇਨਸਾਨ ਦੀਆਂ ਸਾਰੀਆਂ ਮਨੋਕਾਮਨਾਵਾਂ ਨੂੰ ਪੂਰੀਆਂ ਕਰ ਸਕਦਾ ਹੈ। ਘਰ ਪਰਿਵਾਰ ’ਚ ਸੁਖ ਸ਼ਾਂਤੀ, ਸਰੀਰ ਤੰਦਰੁਸਤੀ ਲਈ ਜ਼ਰੂਰੀ ਹੈ ਪ੍ਰਭੂ ਪਰਮਾਤਮਾ ਦਾ ਨਾਮ ਲੈਣਾ। ਇਯ ’ਤੇ ਕੋਈ ਪੈਸਾ ਪਾਈ ਵੀ ਨਹੀਂ ਲੱਗਦਾ, ਇਸ ਨੂੰ ਤੁਸੀਂ ਜੀਭ ਨਾਲ ਖਿਆਲਾਂ ਨਾਲ, ਬੈਠ ਕੇ, ਲੇਟ ਕੇ ਕਦੇ ਵੀ ਲੈ ਸਕਦੇ ਹੋ, ਇਸ ਨਾਲ ਤੁਹਾਡੇ ਪਹਾੜ ਵਰਗੇ ਕਰਮ ਵੀ ਕੰਕਰ ਵਿੱਚ ਬਦਲ ਜਾਂਦੇ ਹਨ।
25 ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦੀਆਂ ਰਾਸ਼ਨ ਕਿੱਟਾਂ ਵੰਡੀਆਂ
ਪੂਜਨੀਕ ਗੁਰੂ ਜੀ ਨੇ ਸਮਾਜ ਨਸ਼ਾ ਮੁਕਤ ਕਰਨ ਲਈ ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਆਪਣੇ-ਆਪਣੇ ਧਰਮਾਂ ਦੀ ਸਿੱਖਿਆ ਨੂੰ ਮੰਨਦੇ ਹੋਏ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਸਾਡਾ ਸਹਿਯੋਗ ਦਿਓ। ਜੇਕਰ ਕੋਈ ਕਿਸੇ ਨੂੰ ਜ਼ਹਿਰ ਪਿਆਉਂਦਾ ਹੈ ਤਾਂ ਉਸ ਨੂੰ ਮਾਵਾਂ ਦੀ ਬੱਦਦੁਆ ਜ਼ਰੂਰ ਲੱਗਦੀ ਹੈ। ਸੰਤ ਕਦੇ ਵੀ ਭਲਾਈ ਦਾ ਰਸਤਾ ਨਹੀਂ ਛੱਡਦੇ, ਉਹ ਆਪਣਾ ਹਰ ਪਲ ਸਮਾਜ ਦੀ ਭਲਾਈ ਲਈ ਲਾਉਂਦੇ ਹਨ। ਲਾਈਵ ਪ੍ਰੋਗਰਾਮ ’ਚ ਵੱਡੀਆਂ ਸਕਰੀਨਾਂ ਜ਼ਰੀਏ ਪੂਜਨੀਕ ਗੁਰੂ ਜੀ ਦੁਆਰਾ ਨਸ਼ਿਆਂ ਤੋਂ ਦੂਰ ਰਹਿਣ ਲਈ ਗਾਇਆ ਗੀਤ ‘ਦੇਸ਼ ਦੀ ਜਵਾਨੀ, ਦੇਸ਼ ਭਗਤੀ ਦੀ ਲਿਖੋ ਅਮਰ ਕਹਾਣੀ’ ਸੁਣਾਇਆ ਗਿਆ। ਜਿਸ ’ਤੇ ਸਾਧ-ਸੰਗਤ ਨੇ ਮਸਤੀ ’ਚ ਨੱਚ ਕੇ ਖੁਸ਼ੀਆਂ ਮਨਾਈਆਂ।
ਭੰਡਾਰੇ ’ਚ ਆਸ਼ਰਮ ਵੱਲੋਂ 25 ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਭੰਡਾਰੇ ਉਪਰੰਤ ਲੰਗਰ ਸੰਮਤੀ ਦੇ ਭਾਈ-ਭੈਣਾ ਨੇ ਕੁਝ ਹੀ ਸਮੇਂ ’ਚ ਲੱਖਾਂ ਸ਼ਰਧਾਲੂਆਂ ਨੂੰ ਭੋਜਨ ਪ੍ਰਸ਼ਾਦ ਵਰਤਾ ਦਿੱਤਾ। ਪਾਣੀ ਸੰਮਤੀ ਦੇ ਸੇਵਾਦਾਰਾਂ ਦੁਆਰਾ ਜਗ੍ਹਾ-ਜਗ੍ਹਾਂ ’ਤੇ ਪਾਣੀ ਦੀਆਂ ਛਬੀਲਾਂ ਲਾ ਕੇ ਸਾਧ-ਸੰਗਤ ਨੂੰ ਪਾਣੀ ਪਿਆਇਆ ਗਿਆ। ਟਰੈਫਿਕ ਸੰਮਤੀ ਦੇ ਸਵੇਦਾਰਾਂ ਦੁਆਰਾ ਸਾਧ-ਸੰਗਤ ਦੇ ਵਾਹਨਾਂ ਨੂੰ ਨਿਰਧਾਰਿਤ ਪਾਰਕਿੰਗ ’ਚ ਲਾਈਨਾਂ ’ਚ ਲਵਾਇਆ ਗਿਆ।